skip to content

Dainik Savera Times Logo

R Nait ਦੇ ਸ਼ੋਅ ‘ਚ ਬੇਕਾਬੂ ਭੀੜ, ਭਗਦੜ ਕਾਰਨ ਕਈ ਜ਼ਖ਼ਮੀ

2 weeks पहले

R Nait ਦੇ ਸ਼ੋਅ ‘ਚ ਬੇਕਾਬੂ ਭੀੜ, ਭਗਦੜ ਕਾਰਨ ਕਈ ਜ਼ਖ਼ਮੀ

Sheesh Mahal ਵਿਖੇ ਮਨਾਏ ਜਾ ਰਹੇ ਵਿਰਾਸਤੀ ਉਤਸਵ ਦੌਰਾਨ ਆਖਰੀ ਦਿਨ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿਸ ਨੇ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਮਾਗਮ ਦੇ ਅੰਤਿਮ ਦਿਨ ਪ੍ਰਸਿੱਧ ਪੰਜਾਬੀ ਗਾਇਕ R Nait ਦੇ ਲਾਈਵ ਪ੍ਰਦਰਸ਼ਨ ਨੂੰ ਦੇਖਣ ਲਈ ਭਾਰੀ ਭੀੜ ਇਕੱਠੀ ਹੋ ਗਈ ਸੀ। ਜਾਣਕਾਰੀ ਅਨੁਸਾਰ ਪ੍ਰਬੰਧਕਾਂ ਵੱਲੋਂ ਇਸ ਸ਼ੋਅ ਲਈ ਮਹਿੰਗੀਆਂ ਟਿਕਟਾਂ ਵੇਚੀਆਂ ਗਈਆਂ ਸਨ, ਜਿਸ ਕਾਰਨ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਿਆ ਗਿਆ।

ਪਰ ਜਿਵੇਂ ਹੀ ਪ੍ਰੋਗਰਾਮ ਦੀ ਸ਼ੁਰੂਆਤ ਹੋਈ, ਢੁਕਵੇਂ ਪ੍ਰਬੰਧਾਂ ਦੀ ਕਮੀ ਕਾਰਨ ਭੀੜ ਬੇਕਾਬੂ ਹੋ ਗਈ। ਹਾਲਾਤ ਇੰਨੇ ਗੰਭੀਰ ਹੋ ਗਏ ਕਿ ਐਂਟਰੀ ਗੇਟ ਬੰਦ ਕਰਨੇ ਪਏ। ਇਸ ਨਾਲ ਕਈ ਟਿਕਟਧਾਰਕ ਵੀ ਅੰਦਰ ਦਾਖਲ ਨਹੀਂ ਹੋ ਸਕੇ, ਜਿਸ ਕਾਰਨ ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਅਤੇ ਲੋਕਾਂ ਵਿੱਚ ਗੁੱਸਾ ਫੈਲ ਗਿਆ।

READ ALSO : Big Breaking: ਅਬੂ ਧਾਬੀ ਤੋਂ ਭਾਰਤ ਲਈ Flight 3ED216 ਮੁੜ ਸ਼ੁਰੂ

ਇਸ ਦੌਰਾਨ ਕੁਝ ਨੌਜਵਾਨਾਂ ਨੇ ਅੰਦਰ ਜਾਣ ਲਈ ਸ਼ੀਸ਼ ਮਹਿਲ ਦੀਆਂ ਉੱਚੀਆਂ ਕੰਧਾਂ ਟੱਪਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਇਹ ਕੋਸ਼ਿਸ਼ ਮਹਿੰਗੀ ਸਾਬਤ ਹੋਈ। ਭੀੜ ਅਤੇ ਅਫ਼ਰਾਤਫ਼ਰੀ ਵਿੱਚ ਦੋ ਨੌਜਵਾਨ ਕੰਧ ਤੋਂ ਡਿੱਗ ਪਏ, ਜਿਸ ਕਾਰਨ ਉਨ੍ਹਾਂ ਦੀਆਂ ਲੱਤਾਂ ਟੁੱਟ ਗਈਆਂ। ਜ਼ਖ਼ਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਸਭ ਤੋਂ ਚਿੰਤਾਜਨਕ ਗੱਲ ਇਹ ਰਹੀ ਕਿ ਜਿੱਥੇ ਲੋਕ ਕੰਧਾਂ ‘ਤੇ ਚੜ੍ਹ ਰਹੇ ਸਨ, ਉੱਥੇ ਨੇੜੇ ਹੀ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਸਨ। ਜੇਕਰ ਕਿਸੇ ਨੇ ਅਣਜਾਣੇ ਵਿੱਚ ਤਾਰਾਂ ਨੂੰ ਛੂਹ ਲਿਆ ਹੁੰਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਇਸ ਸੰਭਾਵਿਤ ਖਤਰੇ ਨੇ ਮੌਕੇ ‘ਤੇ ਮੌਜੂਦ ਲੋਕਾਂ ਨੂੰ ਹੋਰ ਵੀ ਡਰਾ ਦਿੱਤਾ।

ਚਸ਼ਮਦੀਦਾਂ ਨੇ ਦੋਸ਼ ਲਗਾਇਆ ਕਿ ਸਮਾਗਮ ਦੌਰਾਨ ਸੁਰੱਖਿਆ ਅਤੇ ਭੀੜ ਪ੍ਰਬੰਧਨ ਦੇ ਢੁਕਵੇਂ ਇੰਤਜ਼ਾਮ ਨਹੀਂ ਕੀਤੇ ਗਏ। ਮਹਿੰਗੀਆਂ ਟਿਕਟਾਂ ਖਰੀਦਣ ਦੇ ਬਾਵਜੂਦ ਕਈ ਲੋਕਾਂ ਨੂੰ ਦਾਖਲਾ ਨਾ ਮਿਲਣਾ ਵੀ ਨਾਰਾਜ਼ਗੀ ਦਾ ਕਾਰਨ ਬਣਿਆ। ਲੋਕਾਂ ਦਾ ਕਹਿਣਾ ਹੈ ਕਿ ਜੇ ਪਹਿਲਾਂ ਤੋਂ ਯੋਜਨਾ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਹੁੰਦੇ ਤਾਂ ਇਹ ਹਾਦਸਾ ਟਲ ਸਕਦਾ ਸੀ।

ਫਿਲਹਾਲ ਇਸ ਘਟਨਾ ਤੋਂ ਬਾਅਦ ਪ੍ਰਬੰਧਕਾਂ ਦੀ ਕਾਰਵਾਈ ‘ਤੇ ਸਵਾਲ ਉਠ ਰਹੇ ਹਨ ਅਤੇ ਲੋਕਾਂ ਵੱਲੋਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਲਾਪਰਵਾਹੀ ਦੁਬਾਰਾ ਨਾ ਦੁਹਰਾਈ ਜਾਵੇ।

ਪੰਜਾਬ ਦੇ ਕਿਸਾਨਾਂ ਨੂੰ ਚੇਤਾਵਨੀ : ਅਚਾਨਕ ਗਰਮੀ ਦੇ ਅਸਰ ਕਾਰਨ ਕਣਕ ਦੀ ਫਸਲ ‘ਤੇ ਸੰਭਾਵਿਤ ਖਤਰਾ

खबरें और भी हैं...

Copyright © 2026 Dainik Savera Times. All rights reserved.