skip to content

Last Updated: November 7, 2026

Dainik Savera Times Logo

UN ਦੀ ਵੱਡੀ ਰਿਪੋਰਟ ਜੈਸ਼-ਏ-ਮੁਹੰਮਦ ਦਾ ਲਾਲ ਕਿਲ੍ਹਾ ਹਮਲੇ ਨਾਲ ਨਵਾਂ ਕਨੈਕਸ਼ਨ ਬੇਨਕਾਬ

12 February 2026 ਅੱਪਡੇਟ ਕੀਤਾ ਗਿਆ

UN ਦੀ ਵੱਡੀ ਰਿਪੋਰਟ ਜੈਸ਼-ਏ-ਮੁਹੰਮਦ ਦਾ ਲਾਲ ਕਿਲ੍ਹਾ ਹਮਲੇ ਨਾਲ ਨਵਾਂ ਕਨੈਕਸ਼ਨ ਬੇਨਕਾਬ

ਪੰਜਾਬ ਡੈਸਕ: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਤਾਜ਼ਾ ਰਿਪੋਰਟ ਵਿੱਚ ਪਾਕਿਸਤਾਨ ਅਧਾਰਿਤ ਅੱਤਵਾਦੀ ਗਰੁੱਪ ਜੈਸ਼-ਏ-ਮੁਹੰਮਦ ਨੂੰ ਕਈ ਹਮਲਿਆਂ ਨਾਲ ਜੋੜਿਆ ਗਿਆ ਹੈ। ਰਿਪੋਰਟ ਵਿੱਚ ਖ਼ਾਸ ਤੌਰ ’ਤੇ ਨਵੀਂ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਇਸ ਸੰਗਠਨ ਦੀ ਭੂਮਿਕਾ ਦੇ ਸੰਕੇਤ ਮਿਲੇ ਹਨ।

ਇਹ ਰਿਪੋਰਟ ਸੁਰੱਖਿਆ ਪ੍ਰੀਸ਼ਦ ਦੀ 1267 ਪਾਬੰਦੀ ਕਮੇਟੀ ਦੀ 37ਵੀਂ ਵਿਸ਼ਲੇਸ਼ਣਾਤਮਕ ਰਿਪੋਰਟ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇੱਕ ਮੈਂਬਰ ਦੇਸ਼ ਨੇ ਜੈਸ਼-ਏ-ਮੁਹੰਮਦ ਨੂੰ ਲਾਲ ਕਿਲ੍ਹੇ ਨੇੜੇ ਹੋਏ ਹਮਲੇ ਲਈ ਜ਼ਿੰਮੇਵਾਰ ਦੱਸਿਆ ਹੈ। ਰਿਪੋਰਟ ਅਨੁਸਾਰ, ਇਹ ਹਮਲਾ ਪਾਕਿਸਤਾਨ ਵਿੱਚ ਮੌਜੂਦ ਜੈਸ਼ ਦੇ ਨੈੱਟਵਰਕ ਨਾਲ ਜੁੜਿਆ ਹੋਇਆ ਸੀ।

12 ਫਰਵਰੀ ਦਾ ਰਾਸ਼ੀਫਲ ਅੱਜ ਕੁਝ ਰਾਸ਼ੀਆਂ ਲਈ ਬਣਿਆ ਹੈ ਬਹੁਤ ਸ਼ੁਭ ਦਿਨ ਜਾਣੋਂ ਆਪਣੀ ਰਾਸ਼ੀ ਦਾ ਹਾਲ!

ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਜੈਸ਼ ਮੁਖੀ ਮਸੂਦ ਅਜ਼ਹਰ ਨੇ 8 ਅਕਤੂਬਰ ਨੂੰ ਔਰਤਾਂ ਲਈ ਇੱਕ ਵੱਖਰਾ ਵਿੰਗ ਬਣਾਉਣ ਦਾ ਐਲਾਨ ਕੀਤਾ ਸੀ, ਜਿਸਦਾ ਨਾਮ ਜਮਾਤ-ਉਲ-ਮੁਮੀਨਾਤ ਰੱਖਿਆ ਗਿਆ। ਹਾਲਾਂਕਿ ਇਹ ਗਰੁੱਪ ਸੰਯੁਕਤ ਰਾਸ਼ਟਰ ਦੀ ਪਾਬੰਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ, ਪਰ ਇਸ ’ਤੇ ਅੱਤਵਾਦੀ ਗਤੀਵਿਧੀਆਂ ਨੂੰ ਸਮਰਥਨ ਦੇਣ ਦੇ ਦੋਸ਼ ਲੱਗੇ ਹਨ।

ਰਿਪੋਰਟ ਮੈਂਬਰ ਦੇਸ਼ਾਂ ਵਿੱਚ ਮਤਭੇਦਾਂ ਨੂੰ ਵੀ ਸਾਹਮਣੇ ਲਿਆਉਂਦੀ ਹੈ। ਇੱਕ ਦੇਸ਼ ਦਾ ਕਹਿਣਾ ਹੈ ਕਿ ਜੈਸ਼-ਏ-ਮੁਹੰਮਦ ਅਜੇ ਵੀ ਸਰਗਰਮ ਹੈ, ਜਦੋਂ ਕਿ ਦੂਜਾ ਦੇਸ਼ ਇਸਨੂੰ ਗੈਰ-ਸਰਗਰਮ ਦੱਸਦਾ ਹੈ। ਪਾਕਿਸਤਾਨ ਪਹਿਲਾਂ ਕਹਿ ਚੁੱਕਾ ਹੈ ਕਿ ਜੈਸ਼ ਅਤੇ ਲਸ਼ਕਰ-ਏ-ਤਾਇਬਾ ’ਤੇ ਪਾਬੰਦੀ ਲੱਗਣ ਤੋਂ ਬਾਅਦ ਇਹ ਸੰਗਠਨ ਹੁਣ ਕੰਮ ਨਹੀਂ ਕਰ ਰਹੇ।

TODAY WEATHER : ਪੰਜਾਬ ਦਾ ਮੌਸਮ ਬਦਲਣ ਵਾਲਾ ਹੈ!16 ਤੋਂ ਬਾਰਿਸ਼ ਤੇ ਗਰਜ ਤੂਫ਼ਾਨ ਦੀ ਚੇਤਾਵਨੀ

ਰਿਪੋਰਟ ਵਿੱਚ ਅਪ੍ਰੈਲ 2025 ਦੇ ਪਹਿਲਗਾਮ ਹਮਲੇ ਦਾ ਵੀ ਜ਼ਿਕਰ ਹੈ, ਜਿਸ ਵਿੱਚ 26 ਨਾਗਰਿਕ ਮਾਰੇ ਗਏ ਸਨ। ਇਹ ਹਮਲਾ ਦ ਰੇਸਿਸਟੈਂਸ ਫਰੰਟ (TRF) ਨੇ ਕੀਤਾ ਸੀ, ਜਿਸਨੂੰ ਲਸ਼ਕਰ-ਏ-ਤਾਇਬਾ ਦਾ ਪ੍ਰੌਕਸੀ ਮੰਨਿਆ ਜਾਂਦਾ ਹੈ। 28 ਜੁਲਾਈ 2025 ਨੂੰ ਤਿੰਨ ਸ਼ੱਕੀ ਮਾਰੇ ਗਏ ਸਨ। ਇਸ ਤੋਂ ਬਾਅਦ ਭਾਰਤ ਨੇ ਮਈ ਵਿੱਚ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ ’ਤੇ ਕਾਰਵਾਈ ਸ਼ੁਰੂ ਕੀਤੀ ਸੀ।

ਰਿਪੋਰਟ ਇਹ ਵੀ ਯਾਦ ਦਿਵਾਉਂਦੀ ਹੈ ਕਿ 10 ਨਵੰਬਰ 2025 ਨੂੰ ਨਵੀਂ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਵਿੱਚ 15 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ।

un-report-reveals-jem-red

un-report-reveals-jem-red

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.