Last Updated: November 25, 2026

Dainik Savera Times Logo

ਟਰੰਪ ਨੇ ਟੈਰਿਫ ਨੀਤੀਆਂ ਦਾ ਕੀਤਾ ਬਚਾਅ ਵਿਰੋਧੀਆਂ ਨੂੰ ਮੂਰਖ ਕਰਾਰ ਦਿੱਤਾ

10 November 2025 ਅੱਪਡੇਟ ਕੀਤਾ ਗਿਆ

ਟਰੰਪ ਨੇ ਟੈਰਿਫ ਨੀਤੀਆਂ ਦਾ ਕੀਤਾ ਬਚਾਅ ਵਿਰੋਧੀਆਂ ਨੂੰ ਮੂਰਖ ਕਰਾਰ ਦਿੱਤਾ

ਅੰਤਰਰਾਸ਼ਟਰੀ ਡੈਸਕ: ਵਾਸ਼ਿੰਗਟਨ ਤੋਂ ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ‘ਤੇ ਇੱਕ ਪੋਸਟ ਸਾਂਝੀ ਕਰਕੇ ਆਪਣੀਆਂ ਟੈਰਿਫ ਨੀਤੀਆਂ ਦਾ ਪੂਰਾ ਬਚਾਅ ਕੀਤਾ ਹੈ। ਉਨ੍ਹਾਂ ਨੇ ਆਪਣੇ ਪ੍ਰਸ਼ਾਸਨ ਦੀ ਵਪਾਰਕ ਰਣਨੀਤੀ ਨੂੰ ਅਮਰੀਕਾ ਦੀ ਆਰਥਿਕ ਤਾਕਤ ਅਤੇ ਵਿਸ਼ਵ ਪੱਧਰ ‘ਤੇ ਉਸਦੇ ਵਧਦੇ ਪ੍ਰਭਾਵ ਨਾਲ ਜੋੜਿਆ। ਟਰੰਪ ਨੇ ਟੈਰਿਫਾਂ ਦੀ ਆਲੋਚਨਾ ਕਰਨ ਵਾਲਿਆਂ ਨੂੰ ‘ਮੂਰਖ’ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਇਨ੍ਹਾਂ ਨੀਤੀਆਂ ਨੇ ਦੇਸ਼ ਨੂੰ ‘ਸਭ ਤੋਂ ਅਮੀਰ ਅਤੇ ਸਭ ਤੋਂ ਵੱਕਾਰੀ’ ਰਾਸ਼ਟਰ ਬਣਾਇਆ ਹੈ। ਆਪਣੀ ਪੋਸਟ ਵਿੱਚ ਟਰੰਪ ਨੇ ਲਿਖਿਆ ਕਿ ਟੈਰਿਫ ਵਿਰੋਧੀਆਂ ਦੀ ਸੋਚ ਨਿਰਾਥਕ ਹੈ ਅਤੇ ਉਹ ਅਮਰੀਕਾ ਦੀ ਵਧ ਰਹੀ ਆਰਥਿਕ ਤਾਕਤ ਨੂੰ ਸਮਝਣ ਵਿੱਚ ਅਸਫਲ ਰਹੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੌਰਾਨ ਅਮਰੀਕਾ ਨੇ ਮਹਿੰਗਾਈ ਨੂੰ ਲਗਭਗ ਨਾਂਹ ਦੇ ਬਰਾਬਰ ਰੱਖਿਆ ਅਤੇ ਸ਼ੇਅਰ ਬਾਜ਼ਾਰ ਨੂੰ ਇਤਿਹਾਸਕ ਉੱਚਾਈ ‘ਤੇ ਪਹੁੰਚਾਇਆ। ਟਰੰਪ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਟੈਰਿਫ ਰਣਨੀਤੀ ਨੇ ਦੇਸ਼ ਨੂੰ ਖਰਬਾਂ ਡਾਲਰਾਂ ਦੀ ਆਮਦਨ ਦਿੱਤੀ ਹੈ ਜਿਸ ਨਾਲ ਅਮਰੀਕਾ ਦੀ ਆਰਥਿਕਤਾ ਹੋਰ ਮਜ਼ਬੂਤ ਹੋਈ ਹੈ।

ਅਮਰੀਕਾ ‘ਚ ਸਰਕਾਰੀ ਕੰਮਕਾਜ ਠੱਪ ਕਰਨ ਵਾਲਾ ਸ਼ਟਡਾਊਨ ਜਲਦੀ ਹੋ ਸਕਦਾ ਹੈ ਖਤਮ!

ਰਾਸ਼ਟਰਪਤੀ ਟਰੰਪ ਨੇ ਇਹ ਵੀ ਉਲਲੇਖ ਕੀਤਾ ਕਿ ਉਨ੍ਹਾਂ ਦੇ ਸ਼ਾਸਨਕਾਲ ਵਿੱਚ ਦੇਸ਼ ਵਿੱਚ ਇਤਿਹਾਸਕ ਪੱਧਰ ‘ਤੇ ਨਿਵੇਸ਼ ਹੋ ਰਿਹਾ ਹੈ। ਉਨ੍ਹਾਂ ਦੇ ਅਨੁਸਾਰ ਹਰ ਪਾਸੇ ਨਵੇਂ ਉਦਯੋਗਿਕ ਪਲਾਂਟ ਲੱਗ ਰਹੇ ਹਨ ਅਤੇ ਨਵੀਆਂ ਫੈਕਟਰੀਆਂ ਖੁੱਲ੍ਹ ਰਹੀਆਂ ਹਨ ਜੋ ਨੌਕਰੀਆਂ ਦੇ ਮੌਕੇ ਵਧਾ ਰਹੀਆਂ ਹਨ ਅਤੇ ਆਮ ਲੋਕਾਂ ਦੀ ਆਮਦਨ ਵਿੱਚ ਵਾਧਾ ਕਰ ਰਹੀਆਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਨੀਤੀ ਦੇ ਅਨੁਸਾਰ ਹਰ ਨਾਗਰਿਕ ਨੂੰ ਘੱਟੋ-ਘੱਟ 2,000 ਡਾਲਰ ਦਾ ਲਾਭ ਮਿਲੇਗਾ ਜਿਸ ਵਿੱਚ ਉੱਚ ਆਮਦਨ ਵਾਲੇ ਲੋਕਾਂ ਨੂੰ ਛੱਡ ਦਿੱਤਾ ਗਿਆ ਹੈ। ਟਰੰਪ ਨੇ ਆਪਣੇ ਪੋਸਟ ਵਿੱਚ ਇਹ ਵੀ ਦਰਸਾਇਆ ਕਿ ਉਨ੍ਹਾਂ ਦੀ ਟੈਰਿਫ ਨੀਤੀ ਨੇ ਅਮਰੀਕਾ ਨੂੰ ਵਿਦੇਸ਼ੀ ਨਿਰਭਰਤਾ ਤੋਂ ਮੁਕਤ ਕਰਕੇ ਘਰੇਲੂ ਉਦਯੋਗਾਂ ਨੂੰ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਦੇ ਅਨੁਸਾਰ ਇਹ ਨੀਤੀਆਂ ਨਾ ਸਿਰਫ਼ ਆਮਦਨ ਵਧਾਉਣ ਵਿੱਚ ਸਫਲ ਰਹੀਆਂ ਹਨ ਸਗੋਂ ਅਮਰੀਕਾ ਨੂੰ ਵਿਸ਼ਵ ਪੱਧਰ ‘ਤੇ ਇੱਕ ਆਤਮਨਿਰਭਰ ਅਤੇ ਆਰਥਿਕ ਤੌਰ ‘ਤੇ ਮਜ਼ਬੂਤ ਰਾਸ਼ਟਰ ਵਜੋਂ ਸਥਾਪਿਤ ਕੀਤਾ ਹੈ।

ਇੰਦਰਾ ਆਵਾਸ ਯੋਜਨਾ ਦੇ ਘਰ ਦੀ ਛੱਤ ਡਿੱਗੀ ਪੰਜ ਜਾਨਾਂ ਦੀ ਮੌਤ: ਪਿੰਡ ‘ਚ ਛਾਇਆ ਮਾਤਮ

ਇਸ ਪੋਸਟ ਨੇ ਅਮਰੀਕੀ ਰਾਜਨੀਤਿਕ ਮੰਚ ‘ਤੇ ਚਰਚਾ ਨੂੰ ਹੋਰ ਗਹਿਰਾ ਕਰ ਦਿੱਤਾ ਹੈ ਜਿੱਥੇ ਟੈਰਿਫ ਨੀਤੀਆਂ ਦੀ ਪ੍ਰਭਾਵਸ਼ੀਲਤਾ ਅਤੇ ਲੰਬੇ ਸਮੇਂ ਦੀ ਆਰਥਿਕ ਯੋਜਨਾ ‘ਤੇ ਵੱਖ-ਵੱਖ ਪੱਖਾਂ ਤੋਂ ਵਿਚਾਰ ਆ ਰਹੇ ਹਨ। ਜਿੱਥੇ ਟਰੰਪ ਦੇ ਸਮਰਥਕ ਉਨ੍ਹਾਂ ਦੀ ਨੀਤੀ ਨੂੰ ਆਰਥਿਕ ਤਾਕਤ ਦਾ ਸੂਤਰ ਮੰਨ ਰਹੇ ਹਨ ਉੱਥੇ ਹੀ ਵਿਰੋਧੀ ਪੱਖ ਇਸਨੂੰ ਗਲਤ ਦਿਸ਼ਾ ਵੱਲ ਲੈ ਜਾਣ ਵਾਲੀ ਰਣਨੀਤੀ ਕਰਾਰ ਦੇ ਰਹੇ ਹਨ। ਇਸ ਪੋਸਟ ਰਾਹੀਂ ਟਰੰਪ ਨੇ ਨਾ ਸਿਰਫ਼ ਆਪਣੀ ਨੀਤੀ ਦਾ ਬਚਾਅ ਕੀਤਾ ਹੈ ਸਗੋਂ ਆਉਣ ਵਾਲੇ ਚੋਣੀ ਮਾਹੌਲ ਵਿੱਚ ਆਪਣੀ ਆਰਥਿਕ ਯੋਜਨਾ ਨੂੰ ਮੁੱਖ ਮੱਦੇ ਵਜੋਂ ਪੇਸ਼ ਕੀਤਾ ਹੈ। ਉਨ੍ਹਾਂ ਦੇ ਬਿਆਨ ਨੇ ਇਹ ਦਰਸਾਇਆ ਹੈ ਕਿ ਉਹ ਆਪਣੇ ਸ਼ਾਸਨਕਾਲ ਦੀ ਆਰਥਿਕ ਪ੍ਰਗਤੀ ਨੂੰ ਚੋਣੀ ਮੁਹਿੰਮ ਵਿੱਚ ਕੇਂਦਰ ਬਣਾਉਣ ਦੀ ਯੋਜਨਾ ਵਿੱਚ ਹਨ।

Spicejet ਫਲਾਈਟ ਦੀ ਹੋਈ Emergency Landing ; ਜਾਣੋ ਕਾਰਨ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.