Amritsar News : ਦੁਨੀਆ ਭਰ ਦੇ 100 ਪ੍ਰਭਾਵਸ਼ਾਲੀ ਸਿੱਖਾਂ ਦੀ ਸੂਚੀ ‘ਦ ਸਿੱਖ ਗਰੁੱਪ’ ਵੱਲੋਂ ਜਾਰੀ ਕੀਤੀ ਗਈ ਹੈ। ਇਸ ਸਾਲ ਵੀ ਪਹਿਲੇ 10 ਸਥਾਨਾਂ ਵਿੱਚੋਂ 8 ਹਸਤੀਆਂ ਧਾਰਮਿਕ ਸੰਸਥਾਵਾਂ ਨਾਲ ਜੁੜੀਆਂ ਹੋਈਆਂ ਹਨ।
ਸੂਚੀ ਵਿੱਚ ਪਹਿਲੇ ਨੰਬਰ ‘ਤੇ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ ਹਨ, ਜਦਕਿ ਦੂਜੇ ਨੰਬਰ ‘ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਰੱਖਿਆ ਗਿਆ ਹੈ। ਤੀਸਰੇ ਨੰਬਰ ‘ਤੇ ਵਿਸ਼ਵ ਬੈਂਕ ਦੇ ਪ੍ਰੈਜ਼ੀਡੈਂਟ ਅਜੈ ਪਾਲ ਸਿੰਘ ਬੰਗਾ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਵੇਂ ਨੰਬਰ ਤੇ ਸ਼ਾਮਲ ਕੀਤਾ ਗਿਆ ਹੈ।
ਇਸ ਸੂਚੀ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੈਨੇਡਾ ਦੇ ਮੰਤਰੀ ਮਨਿੰਦਰ ਸਿੰਘ ਸਿੱਧੂ, ਉੱਤਰਾਖੰਡ ਦੇ ਗਵਰਨਰ ਗੁਰਮੀਤ ਸਿੰਘ, ਗਾਇਕ ਦਿਲਜੀਤ ਦੋਸਾਂਝ ਅਤੇ ਗਿੱਪੀ ਗਰੇਵਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸਿੱਖੀ ਦੇ ਪ੍ਰਸਿੱਧ ਲੇਖਕ ਅਤੇ ਸਮਾਜਿਕ ਆਗੂ ਗੁਰਪ੍ਰੀਤ ਸਿੰਘ ਘੁੱਗੀ ਨੇ ਵੀ ਆਪਣੀ ਜਗ੍ਹਾ ਬਣਾਈ ਹੈ। ਸੰਸਥਾ ਦੇ ਪ੍ਰੈਜ਼ਿਡੈਂਟ ਡਾ. ਨਵਦੀਪ ਬੰਸਲ ਨੇ ਕਿਹਾ, “ਸਾਡੇ ਮਕਸਦ ਦਾ ਮੁੱਖ ਹਿੱਸਾ ਇਹ ਹੈ ਕਿ ਸਿੱਖੀ ਨੂੰ ਵਿਸ਼ਵ ਪੱਧਰ ‘ਤੇ ਪਛਾਣ ਮਿਲੇ। ਇਸ ਸੂਚੀ ਦੇ ਜ਼ਰੀਏ ਨੌਜਵਾਨ ਪੀੜ੍ਹੀ ਨੂੰ ਇਹ ਸਮਝਣ ਦਾ ਮੌਕਾ ਮਿਲਦਾ ਹੈ ਕਿ ਸਿੱਖ ਸਮਾਜ ਨੇ ਕਿਹੜੇ ਮੁਕਾਮ ਹਾਸਲ ਕੀਤੇ ਹਨ।”
READ ALSO : ਸਿਟੀ ਵਿੱਚ ਤਿੰਨ ਦਿਨਾਂ ਲਈ ਬਿਜਲੀ ਸਪਲਾਈ ਬੰਦ,ਜਾਣੋ ਆਪਣੇ ਇਲਾਕੇ ਦੀ ਸਥਿਤੀ
ਟਾਪ 10 ਹਸਤੀਆਂ: ਇੱਕ ਨਜ਼ਰ
ਸੰਤ ਬਾਬਾ ਕੁਲਵੰਤ ਸਿੰਘ ਜੀ , ਜਥੇਦਾਰ, ਸ੍ਰੀ ਹਜ਼ੂਰ ਸਾਹਿਬ
ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ,ਜਥੇਦਾਰ, ਅਕਾਲ ਤਖ਼ਤ ਸਾਹਿਬ
ਅਜੈ ਪਾਲ ਸਿੰਘ ਬੰਗਾ , ਪ੍ਰੈਜ਼ੀਡੈਂਟ, ਵਰਲਡ ਬੈਂਕ
ਹਰਜਿੰਦਰ ਸਿੰਘ ਧਾਮੀ , ਪ੍ਰੈਜ਼ੀਡੈਂਟ, ਐਸਜੀਪੀਸੀ
ਭਗਵੰਤ ਮਾਨ ,ਮੁੱਖ ਮੰਤਰੀ, ਪੰਜਾਬ
ਜਥੇਦਾਰ ਬਾਬਾ ਬਲਬੀਰ ਸਿੰਘ ਜੀ , ਜਥੇਦਾਰ, ਬੁੱਢਾ ਦਲ
ਸੰਤ ਬਾਬਾ ਅਵਤਾਰ ਸਿੰਘ ਜੀ , ਆਧਿਆਤਮਿਕ ਨੇਤਾ, ਬਿਧੀ ਚੰਦ ਦਲ
ਭਾਈ ਸਾਹਿਬ ਮੋਹਿੰਦਰ ਸਿੰਘ ਜੀ , ਆਧਿਆਤਮਿਕ ਗੁਰੂ, GNNSJ
ਸੰਤ ਬਾਬਾ ਨਿਹਾਲ ਸਿੰਘ ਜੀ , ਮਿਸਲ, ਸ਼ਹੀਦਾਂ ਤਰਨਾ ਦਲ
ਸੰਤ ਬਾਬਾ ਗੁਰਦੇਵ ਸਿੰਘ ਜੀ ,ਆਧਿਆਤਮਿਕ ਨੇਤਾ, ਸ਼ਹੀਦੀ ਬਾਗ
ਚੋਣ ਪ੍ਰਕਿਰਿਆ
ਇਹ ਪ੍ਰਕਿਰਿਆ ਸੰਸਥਾ ਵੱਲੋਂ 2012 ਤੋਂ ਹਰ ਸਾਲ ਕੀਤੀ ਜਾ ਰਹੀ ਹੈ। ਇਸ ਵਿੱਚ ਸਿਆਸਤ, ਵਪਾਰ, ਲੋਕ ਸੇਵਾ, ਸਿੱਖਿਆ, ਮਨੋਰੰਜਨ, ਖੇਡਾਂ ਅਤੇ ਕਮਿਊਨਿਟੀ ਨੇਤ੍ਰਿਤਵ ਵਰਗੇ ਖੇਤਰਾਂ ਵਿੱਚ ਯੋਗਦਾਨ ਦੇਣ ਵਾਲੀਆਂ ਹਸਤੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ।
ਸੂਚੀ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਸਿੱਖੀ ਵਿੱਚ ਯੋਗਦਾਨ ਦੇਣ ਵਾਲੇ ਆਗੂਆਂ ਦੀ ਪਛਾਣ ਕਰਨ ਨਾਲ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣਦਾ ਹੈ।
ਬਿਕਰਮ ਮਜੀਠੀਆ ਦੀ ਰਿਹਾਈ ਤੋਂ ਪਹਿਲਾਂ ਅੰਮ੍ਰਿਤਸਰ ਸਥਿਤ ਰਿਹਾਇਸ਼ ’ਤੇ ਮੁੜ ਰੌਣਕਾਂ