ਵਰਲਡ ਡੈਸਕ: ਕੇਰਲ ਦੇ ਕਾਸਰਗੋਡ ਜ਼ਿਲ੍ਹੇ ਤੋਂ ਇੱਕ ਅਜਿਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਪੂਰੇ ਇਲਾਕੇ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ। ਦੋ ਮਹੀਨਿਆਂ ਬਾਅਦ ਜਿਸ ਘਰ ਵਿੱਚ ਵਿਆਹ ਦੀਆਂ ਖੁਸ਼ੀਆਂ ਗੂੰਜਣੀਆਂ ਸਨ, ਉੱਥੇ ਹੁਣ ਮਾਤਮ ਦਾ ਮਾਹੌਲ ਹੈ। 26 ਸਾਲਾ ਮਰਚੈਂਟ ਨੇਵੀ ਮਲਾਹ ਅਖਿਲ ਜੋਯਾਨ ਦੀ ਯੂਕਰੇਨ ਦੇ ਓਡੇਸਾ ਤੱਟ ਨੇੜੇ ਕਾਰਗੋ ਜਹਾਜ਼ ਐਮਵੀ ਗੋਲਡਨ ਲੀਓ ‘ਤੇ ਹੋਏ ਹਮਲੇ ਵਿੱਚ ਮੌਤ ਹੋ ਗਈ।
ਅਖਿਲ ਪਿਛਲੇ ਛੇ ਸਾਲਾਂ ਤੋਂ ਸਮੁੰਦਰੀ ਜਹਾਜ਼ਾਂ ‘ਤੇ ਕੰਮ ਕਰ ਰਿਹਾ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਉਹ ਜਲਦੀ ਹੀ ਨੌਕਰੀ ਛੱਡ ਕੇ ਘਰ ਵਾਪਸ ਆਉਣ ਅਤੇ ਵਿਆਹ ਤੋਂ ਬਾਅਦ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾ ਰਿਹਾ ਸੀ। ਉਸ ਦੀ ਮੰਗਣੀ ਕੁਝ ਮਹੀਨੇ ਪਹਿਲਾਂ ਹੋਈ ਸੀ ਅਤੇ ਵਿਆਹ ਸਿਰਫ਼ ਦੋ ਮਹੀਨੇ ਦੂਰ ਸੀ।
ਔਰਤ ਨੇ ਦਿੱਤਾ ਚਾਰ ਇੱਕੋ ਜਿਹੀਆਂ ਜੁੜਵਾਂ ਧੀਆਂ ਨੂੰ ਜਨਮ, ਹੁਣ 10 ਸੀਟਾਂ ਵਾਲੀ ਵੈਨ ਲਈ ਮੰਗੀ ਮਦਦ
ਅਖਿਲ ਦੇ ਪਿਤਾ ਇੱਕ ਛੋਟੀ ਬਿਜਲੀ ਦੀ ਦੁਕਾਨ ‘ਤੇ ਕੰਮ ਕਰਦੇ ਹਨ, ਜਦਕਿ ਮਾਂ ਬੀਮਾ ਏਜੰਟ ਹੈ। ਪਰਿਵਾਰ ਨੇ ਆਪਣੀ ਸਾਰੀ ਉਮਰ ਦੀ ਬਚਤ ਪੁੱਤਰ ਦੇ ਭਵਿੱਖ ਲਈ ਲਗਾਈ ਸੀ। ਸਥਾਨਕ ਲੋਕਾਂ ਮੁਤਾਬਕ ਅਖਿਲ ਇੱਕ ਮਿਹਨਤੀ, ਅਨੁਸ਼ਾਸਿਤ ਅਤੇ ਸਭ ਦਾ ਚਹੇਤਾ ਨੌਜਵਾਨ ਸੀ। ਉਹ ਇਲਾਕੇ ਵਿੱਚ ਰੱਸਾਕਸ਼ੀ ਦੇ ਖਿਡਾਰੀ ਵਜੋਂ ਵੀ ਜਾਣਿਆ ਜਾਂਦਾ ਸੀ ਅਤੇ ਬਿਹਤਰ ਭਵਿੱਖ ਲਈ ਨੌਕਰੀ ਬਦਲਣ ਬਾਰੇ ਵੀ ਸੋਚ ਰਿਹਾ ਸੀ।
ਸ਼ਿਪਿੰਗ ਕੰਪਨੀ ਵੱਲੋਂ ਭੇਜੇ ਗਏ ਈਮੇਲ ਰਾਹੀਂ ਪਰਿਵਾਰ ਨੂੰ ਉਸ ਦੀ ਮੌਤ ਦੀ ਸੂਚਨਾ ਮਿਲੀ। ਹੁਣ ਸਥਾਨਕ ਪ੍ਰਸ਼ਾਸਨ ਅਤੇ ਕੇਰਲ ਸਰਕਾਰ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ। ਮੁੱਖ ਮੰਤਰੀ ਦਫ਼ਤਰ ਨੇ NORKA ਵਿਭਾਗ ਨੂੰ ਵਿਦੇਸ਼ ਮੰਤਰਾਲੇ ਅਤੇ ਰੂਸੀ ਕੌਂਸਲੇਟ ਨਾਲ ਸੰਪਰਕ ਕਰਕੇ ਮ੍ਰਿਤਕ ਦੀ ਦੇਹ ਭਾਰਤ ਲਿਆਉਣ ਅਤੇ ਲੋੜੀਂਦੀਆਂ ਕਾਰਵਾਈਆਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।