ਨਵੀਂ ਦਿਲੀ: ਦੱਖਣੀ ਅਫਰੀਕਾ ਦੇ ਕਵਾਜ਼ੁਲੂ-ਨਟਾਲ ਪ੍ਰਾਂਤ ਵਿੱਚ ਇੱਕ ਗੰਭੀਰ ਹਾਦਸਾ ਵਾਪਰਿਆ ਜਿੱਥੇ ਨਿਰਮਾਣ ਅਧੀਨ ਚਾਰ ਮੰਜ਼ਿਲਾਂ ਵਾਲਾ ਹਿੰਦੂ ਮੰਦਿਰ ਢਹਿ ਗਿਆ। ਇਸ ਦੁੱਖਦਾਈ ਘਟਨਾ ਵਿੱਚ ਚਾਰ ਲੋਕਾਂ ਦੀ ਜਾਨ ਗਈ ਹੈ, ਜਿਨ੍ਹਾਂ ਵਿੱਚ 52 ਸਾਲਾ ਭਾਰਤੀ ਮੂਲ ਦਾ ਵਿਅਕਤੀ ਵੀ ਸ਼ਾਮਲ ਹੈ।
ਇਹ ਹਾਦਸਾ ਈਥੇਕਵਿਨੀ ਦੇ ਉੱਤਰੀ ਹਿੱਸੇ ਰੈਡਕਲਿਫ ਇਲਾਕੇ ਵਿੱਚ ਸਥਿਤ ਨਿਊ ਅਹੋਬਿਲਮ ਟੈਂਪਲ ਆਫ ਪ੍ਰੋਟੈਕਸ਼ਨ ਵਿੱਚ ਵਾਪਰਿਆ, ਜਿੱਥੇ ਪਹਾੜੀ ‘ਤੇ ਮੰਦਿਰ ਦਾ ਵਿਸਥਾਰ ਕੰਮ ਚੱਲ ਰਿਹਾ ਸੀ। ਨਿਰਮਾਣ ਦੌਰਾਨ ਇਮਾਰਤ ਦਾ ਇੱਕ ਹਿੱਸਾ ਅਚਾਨਕ ਢਹਿ ਗਿਆ। ਪਹਿਲਾਂ ਦੋ ਮੌਤਾਂ ਦੀ ਪੁਸ਼ਟੀ ਹੋਈ ਸੀ, ਜਦਕਿ ਸ਼ਨੀਵਾਰ ਨੂੰ ਮਲਬੇ ਵਿੱਚੋਂ ਹੋਰ ਦੋ ਸ਼ਵ ਮਿਲੇ। ਮਾੜੇ ਮੌਸਮ ਕਾਰਨ ਰਾਹਤ ਅਤੇ ਬਚਾਅ ਕਾਰਜ ਅਸਥਾਈ ਤੌਰ ‘ਤੇ ਰੋਕ ਦਿੱਤੇ ਗਏ ਹਨ।
ਮਮਤਾ ਬੈਨਰਜੀ ਨੂੰ ਗ੍ਰਿਫਤਾਰ ਕਰੋ… ਮੇਸੀ ਦੇ ਇਵੈਂਟ ਬਵਾਲ ‘ਤੇ ਅਸਾਮ CM ਦਾ ਵੱਡਾ ਬਿਆਨ
ਸਥਾਨਕ ਮੀਡੀਆ ਦੇ ਅਨੁਸਾਰ ਮਰਨ ਵਾਲਿਆਂ ਵਿੱਚ ਵਿਕਕੀ ਜੈਰਾਜ ਪਾਂਡੇ ਵੀ ਸ਼ਾਮਲ ਹਨ ਜੋ ਮੰਦਿਰ ਟਰੱਸਟ ਦੇ ਕਾਰਜਕਾਰੀ ਮੈਂਬਰ ਅਤੇ ਨਿਰਮਾਣ ਪ੍ਰੋਜੈਕਟ ਦੇ ਮੈਨੇਜਰ ਸਨ। ਮੰਦਿਰ ਨਾਲ ਜੁੜੀ ਚੈਰਿਟੀ ਸੰਸਥਾ ਦੇ ਨਿਰਦੇਸ਼ਕ ਨੇ ਵੀ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮਿਲੀ ਹੈ ਕਿ ਇਹ ਮੰਦਿਰ ਗੁਫਾ ਦੇ ਆਕਾਰ ਵਿੱਚ ਤਿਆਰ ਕੀਤਾ ਜਾ ਰਿਹਾ ਸੀ ਅਤੇ ਇਸਦੇ ਨਿਰਮਾਣ ਵਿੱਚ ਭਾਰਤ ਤੋਂ ਲਿਆਂਦੇ ਗਏ ਪੱਥਰ ਵਰਤੇ ਜਾ ਰਹੇ ਸਨ।
ਫਿਰੋਜ਼ਪੁਰ ‘ਚ ਕਬੱਡੀ ਖਿਡਾਰੀ ‘ਤੇ ਫਾਇਰਿੰਗ, ਪੱਟ ‘ਚ ਲੱਗੀ ਗੋਲੀ,ਹਸਪਤਾਲ ਵਿੱਚ ਜ਼ੇਰੇ ਇਲਾਜ
ਈਥੇਕਵਿਨੀ ਨਗਰਪਾਲਿਕਾ ਨੇ ਕਿਹਾ ਹੈ ਕਿ ਇਸ ਪ੍ਰੋਜੈਕਟ ਲਈ ਕਿਸੇ ਵੀ ਤਰ੍ਹਾਂ ਦੀ ਬਿਲਡਿੰਗ ਮਨਜ਼ੂਰੀ ਨਹੀਂ ਲਈ ਗਈ ਸੀ ਜਿਸ ਕਾਰਨ ਇਹ ਨਿਰਮਾਣ ਗੈਰਕਾਨੂੰਨੀ ਮੰਨਿਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।
