ਮਹਾਰਾਸ਼ਟਰ ਦੇ Nashik ਵਿੱਚ Tata Consultancy Services (TCS) ਨਾਲ ਜੁੜੇ ਜਿਨਸੀ ਸ਼ੋਸ਼ਣ ਦੇ ਗੰਭੀਰ ਮਾਮਲੇ ਨੇ ਦੇਸ਼ ਭਰ ਵਿੱਚ ਹਲਚਲ ਮਚਾ ਦਿੱਤੀ ਹੈ। ਇਸ ਮਾਮਲੇ ‘ਤੇ ਹੁਣ ਸਰਕਾਰ ਅਤੇ ਸੰਸਥਾਵਾਂ ਵੱਲੋਂ ਸਖ਼ਤ ਰੁਖ ਅਪਣਾਇਆ ਜਾ ਰਿਹਾ ਹੈ।
“ਸਖ਼ਤ ਕਾਰਵਾਈ ਹੋਵੇਗੀ” ਮੁੱਖ ਮੰਤਰੀ ਦਾ ਬਿਆਨ
ਮਹਾਰਾਸ਼ਟਰ ਦੇ ਮੁੱਖ ਮੰਤਰੀ Devendra Fadnavis ਨੇ ਸਪਸ਼ਟ ਕੀਤਾ ਹੈ ਕਿ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ
ਦੋਸ਼ੀ ਕਿਸੇ ਵੀ ਹਾਲਤ ਵਿੱਚ ਬਖਸ਼ੇ ਨਹੀਂ ਜਾਣਗੇ । NITES ਦੀ ਵੱਡੀ ਮੰਗ: POSH ਆਡਿਟ ਕਰਵਾਓ ।
Nascent Information Technology Employees Senate (NITES) ਨੇ ਕੇਂਦਰੀ ਮਜ਼ਦੂਰ ਮੰਤਰਾਲੇ ਕੋਲ ਮੰਗ ਕੀਤੀ ਹੈ ਕਿ TCS ਵਿੱਚ POSH (Prevention of Sexual Harassment) ਕਾਨੂੰਨ ਦੀ ਪਾਲਣਾ ਦਾ ਵਿਸਤ੍ਰਿਤ ਆਡਿਟ ਹੋਵੇ । ਸਾਰੇ IT ਅਤੇ ITES ਸੈਕਟਰ ਵਿੱਚ ਰਾਜ ਪੱਧਰੀ ਜਾਂਚ ਕੀਤੀ ਜਾਵੇ ।
ਸੰਸਥਾ ਨੇ “ਤੁਰੰਤ ਅਤੇ ਫੈਸਲਾਕੁੰਨ ਕਾਰਵਾਈ” ਦੀ ਅਪੀਲ ਕੀਤੀ ਹੈ।
ਪੁਲਿਸ ਅਤੇ ਪ੍ਰਸ਼ਾਸਨ ਐਕਸ਼ਨ ‘ਚ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੀ ਡਿਪਟੀ ਚੇਅਰਪਰਸਨ Neelam Gorhe ਨੇ ਪੁਲਿਸ ਨੂੰ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ।ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ।ਹੁਣ ਤੱਕ 7 ਲੋਕ ਗ੍ਰਿਫ਼ਤਾਰ, ਜਿਨ੍ਹਾਂ ਵਿੱਚ HR ਮੈਨੇਜਰ ਵੀ ਸ਼ਾਮਲ ਹੈ ।
ਕੀ ਹੈ ਪੂਰਾ ਮਾਮਲਾ?
Tata Consultancy Services ਦੇ ਨਾਸਿਕ ਕੈਂਪਸ ਦੀਆਂ 8 ਮਹਿਲਾ ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ:
ਸੀਨੀਅਰਾਂ ਵੱਲੋਂ ਜਿਨਸੀ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਗਿਆ
ਜ਼ਬਰਦਸਤੀ ਅਤੇ ਧਰਮ ਪਰਿਵਰਤਨ ਨਾਲ ਜੁੜੇ ਦਬਾਅ ਬਣਾਏ ਗਏ
HR ਵਿਭਾਗ ਨੇ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕੀਤਾ
ਕੰਪਨੀ ਦਾ ਬਿਆਨ
TCS ਨੇ ਕਿਹਾ ਕੰਪਨੀ ਦੀ “ਜ਼ੀਰੋ ਟੋਲਰੈਂਸ” ਨੀਤੀ ਹੈ ।
ਮਾਮਲੇ ਸਾਹਮਣੇ ਆਉਂਦੇ ਹੀ ਤੁਰੰਤ ਕਾਰਵਾਈ ਕੀਤੀ ।
ਦੋਸ਼ੀ ਕਰਮਚਾਰੀ ਮੁਅੱਤਲ, ਜਾਂਚ ਜਾਰੀ ।
ਉੱਚ ਪੱਧਰੀ ਜਾਂਚ ਜਾਰੀ ।
N. Chandrasekaran (ਟਾਟਾ ਸੰਨਜ਼ ਚੇਅਰਮੈਨ) ਨੇ ਦੱਸਿਆ ਕਿ ਜਾਂਚ ਦੀ ਅਗਵਾਈ Aarthi Subramanian ਕਰ ਰਹੀ ਹਨ, ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਜ਼ਿੰਮੇਵਾਰ ਲੋਕਾਂ ‘ਤੇ ਕਾਰਵਾਈ ਹੋ ਸਕੇ।
TCS ਨਾਸਿਕ ਮਾਮਲਾ ਸਿਰਫ਼ ਇੱਕ ਕੰਪਨੀ ਦਾ ਨਹੀਂ, ਸਗੋਂ ਪੂਰੇ IT ਸੈਕਟਰ ਵਿੱਚ ਸੁਰੱਖਿਆ ਅਤੇ ਕੰਮਕਾਜੀ ਸੱਭਿਆਚਾਰ ‘ਤੇ ਸਵਾਲ ਖੜ੍ਹੇ ਕਰਦਾ ਹੈ। ਹੁਣ ਸਭ ਦੀ ਨਿਗਾਹ ਜਾਂਚ ਦੇ ਨਤੀਜਿਆਂ ‘ਤੇ ਹੈ ਕਿ ਕੀ ਸਖ਼ਤ ਕਾਰਵਾਈ ਸੱਚਮੁੱਚ ਹੋਵੇਗੀ।
मेष: दिन शुभ रहेगा...