skip to content

Last Updated: November 11, 2026

Dainik Savera Times Logo

Stock Market: ਬਲੀ ਪ੍ਰਤੀਪਦਾ ਕਾਰਨ ਅੱਜ ਸ਼ੇਅਰ ਬਾਜ਼ਾਰ ‘ਚ ਛੁੱਟੀ, NSE ਅਤੇ BSE ‘ਤੇ ਨਹੀਂ ਹੋਵੇਗੀ ਕਾਰੋਬਾਰੀ ਸਰਗਰਮੀ।

10 November 2026 ਅੱਪਡੇਟ ਕੀਤਾ ਗਿਆ

Stock Market: ਬਲੀ ਪ੍ਰਤੀਪਦਾ ਕਾਰਨ ਅੱਜ ਸ਼ੇਅਰ ਬਾਜ਼ਾਰ ‘ਚ ਛੁੱਟੀ, NSE ਅਤੇ BSE ‘ਤੇ ਨਹੀਂ ਹੋਵੇਗੀ ਕਾਰੋਬਾਰੀ ਸਰਗਰਮੀ।

Stock Market: ਭਾਰਤੀ ਸ਼ੇਅਰ ਬਾਜ਼ਾਰ ਵਿੱਚ ਮੰਗਲਵਾਰ ਨੂੰ ਦੀਵਾਲੀ ਬਲਿਪ੍ਰਤਿਪਦਾ ਦੇ ਤਿਉਹਾਰ ਕਾਰਨ ਛੁੱਟੀ ਰਹੇਗੀ। ਇਸ ਦੌਰਾਨ ਨੈਸ਼ਨਲ ਸਟਾਕ ਐਕਸਚੇਂਜ (NSE) ਅਤੇ ਬੰਬੇ ਸਟਾਕ ਐਕਸਚੇਂਜ (BSE) ‘ਤੇ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਨਹੀਂ ਹੋਵੇਗਾ। ਇਕੁਇਟੀ ਤੋਂ ਇਲਾਵਾ ਇਕੁਇਟੀ ਡੈਰੀਵੇਟਿਵਜ਼ ਅਤੇ ਸਕਿਊਰਿਟੀਜ਼ ਲੈਂਡਿੰਗ ਐਂਡ ਬੋਰੋਇੰਗ (SLB) ਸੈਗਮੈਂਟ ਵਿੱਚ ਵੀ ਵਪਾਰਕ ਗਤੀਵਿਧੀਆਂ ਬੰਦ ਰਹਿਣਗੀਆਂ।

ਇਹ ਛੁੱਟੀ ਦੀਵਾਲੀ ਦੇ ਮੁਹੂਰਤ ਟ੍ਰੇਡਿੰਗ ਸੈਸ਼ਨ ਅਤੇ ਸੋਮਵਾਰ ਦੇ ਆਮ ਕਾਰੋਬਾਰੀ ਦਿਨ ਤੋਂ ਬਾਅਦ ਆ ਰਹੀ ਹੈ। ਬਾਜ਼ਾਰ ਦੇ ਛੁੱਟੀਆਂ ਵਾਲੇ ਕੈਲੰਡਰ ਮੁਤਾਬਕ, ਇਸ ਤੋਂ ਬਾਅਦ 24 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ 25 ਦਸੰਬਰ ਨੂੰ ਕ੍ਰਿਸਮਸ ਦੇ ਮੌਕੇ ‘ਤੇ ਵੀ ਸ਼ੇਅਰ ਬਾਜ਼ਾਰ ਬੰਦ ਰਹੇਗਾ।

ਛੁੱਟੀ ਤੋਂ ਪਹਿਲਾਂ ਸੋਮਵਾਰ ਨੂੰ ਭਾਰਤੀ ਬਾਜ਼ਾਰ ਵਿੱਚ ਹਲਕੀ ਤੇਜ਼ੀ ਦੇਖਣ ਨੂੰ ਮਿਲੀ ਸੀ। ਬੀਐੱਸਈ ਦਾ ਸੈਂਸੈਕਸ 107.25 ਅੰਕ ਜਾਂ 0.13 ਫੀਸਦੀ ਦੇ ਵਾਧੇ ਨਾਲ 81,106.65 ਦੇ ਪੱਧਰ ‘ਤੇ ਬੰਦ ਹੋਇਆ। ਇਸੇ ਤਰ੍ਹਾਂ ਨਿਫਟੀ ਨੇ 58.25 ਅੰਕ ਜਾਂ 0.23 ਫੀਸਦੀ ਦੀ ਮਜ਼ਬੂਤੀ ਹਾਸਲ ਕੀਤੀ ਅਤੇ ਕਾਰੋਬਾਰ ਦੇ ਅੰਤ ਵਿੱਚ 25,044.65 ‘ਤੇ ਪਹੁੰਚ ਗਿਆ।

ਸੋਮਵਾਰ ਦੇ ਕਾਰੋਬਾਰ ਵਿੱਚ ਬੈਂਕਿੰਗ ਖੇਤਰ ਦੇ ਸ਼ੇਅਰਾਂ ਨੇ ਬਾਜ਼ਾਰ ਨੂੰ ਮਜ਼ਬੂਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਨਿਫਟੀ ਬੈਂਕ 1.51 ਫੀਸਦੀ ਚੜ੍ਹ ਕੇ ਬੰਦ ਹੋਇਆ, ਜਦਕਿ ਨਿਫਟੀ ਪੀਐੱਸਯੂ ਬੈਂਕ ਵਿੱਚ 3.73 ਫੀਸਦੀ ਦਾ ਸਭ ਤੋਂ ਵੱਡਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਨਿਫਟੀ ਫਾਰਮਾ 1.65 ਫੀਸਦੀ, ਹੈਲਥਕੇਅਰ 1.33 ਫੀਸਦੀ, ਕੰਜ਼ਿਊਮਰ ਡਿਊਰੇਬਲਜ਼ 0.92 ਫੀਸਦੀ ਅਤੇ ਰੀਅਲਟੀ ਸੂਚਕਾਂਕ 0.77 ਫੀਸਦੀ ਚੜ੍ਹ ਕੇ ਬੰਦ ਹੋਏ।

ਦੂਜੇ ਪਾਸੇ ਕੁਝ ਖੇਤਰਾਂ ਦੇ ਸ਼ੇਅਰਾਂ ਵਿੱਚ ਮੁਨਾਫ਼ਾ ਵਸੂਲੀ ਕਾਰਨ ਗਿਰਾਵਟ ਵੀ ਦਰਜ ਕੀਤੀ ਗਈ। ਨਿਫਟੀ ਆਈਟੀ ਵਿੱਚ 1.22 ਫੀਸਦੀ, ਮੈਟਲ ਵਿੱਚ 0.46 ਫੀਸਦੀ ਅਤੇ ਐੱਫਐੱਮਸੀਜੀ ਵਿੱਚ 0.15 ਫੀਸਦੀ ਦੀ ਕਮੀ ਆਈ। ਇਸ ਤੋਂ ਇਲਾਵਾ ਨਿਫਟੀ ਕਮੋਡਿਟੀਜ਼ 0.13 ਫੀਸਦੀ ਅਤੇ ਸਰਵਿਸਿਜ਼ ਇੰਡੈਕਸ 0.05 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ। ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿੱਚ ਵੀ ਸਕਾਰਾਤਮਕ ਰੁਝਾਨ ਰਿਹਾ। ਨਿਫਟੀ ਮਿਡਕੈਪ 100 ਵਿੱਚ 334.40 ਅੰਕਾਂ ਦਾ ਵਾਧਾ ਹੋਇਆ ਅਤੇ ਇਹ 61,022.55 ‘ਤੇ ਪਹੁੰਚ ਗਿਆ, ਜਦਕਿ ਨਿਫਟੀ ਸਮਾਲਕੈਪ 100 18.65 ਅੰਕ ਚੜ੍ਹ ਕੇ 19,185.05 ‘ਤੇ ਬੰਦ ਹੋਇਆ।

ਬਾਜ਼ਾਰ ਮਾਹਿਰਾਂ ਮੁਤਾਬਕ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਦੀ ਵਧਦੀ ਭਾਗੀਦਾਰੀ ਅਤੇ ਕੰਪਨੀਆਂ ਦੇ ਉਮੀਦ ਨਾਲੋਂ ਬਿਹਤਰ ਤਿਮਾਹੀ ਨਤੀਜਿਆਂ ਨੇ ਨਿਵੇਸ਼ਕਾਂ ਦਾ ਭਰੋਸਾ ਵਧਾਇਆ ਹੈ। ਇਸ ਨਾਲ ਵਿੱਤੀ ਸਾਲ 2026-27 ਦੀ ਕਮਾਈ ਦੇ ਅਨੁਮਾਨਾਂ ਵਿੱਚ ਸੁਧਾਰ ਦੀ ਉਮੀਦ ਵੀ ਮਜ਼ਬੂਤ ਹੋਈ ਹੈ। ਇਨ੍ਹਾਂ ਕਾਰਨਾਂ ਕਰਕੇ ਬਾਜ਼ਾਰ ਦੀ ਧਾਰਨਾ ਨੂੰ ਸਹਾਰਾ ਮਿਲਿਆ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.