ਅੰਤਰਰਾਸ਼ਟਰੀ ਡੈਕਸ: ਫੀਫਾ ਵਿਸ਼ਵ ਕੱਪ 2026 ਹੁਣ ਆਪਣੇ ਫੈਸਲਾਕੁੰਨ ਪੜਾਅ ਵਿੱਚ ਦਾਖਲ ਹੋ ਗਿਆ ਹੈ। ਰਾਊਂਡ ਆਫ਼ 16 ਦੇ ਸਾਰੇ ਮੁਕਾਬਲੇ ਪੂਰੇ ਹੋਣ ਤੋਂ ਬਾਅਦ ਟੂਰਨਾਮੈਂਟ ਦੀਆਂ ਆਖਰੀ 8 ਦਾਅਵੇਦਾਰ ਟੀਮਾਂ ਤੈਅ ਹੋ ਗਈਆਂ ਹਨ। ਹੁਣ ਖਿਤਾਬ ਲਈ ਫਰਾਂਸ, ਮੋਰੋਕੋ, ਸਪੇਨ, ਬੈਲਜੀਅਮ, ਨਾਰਵੇ, ਇੰਗਲੈਂਡ, ਅਰਜਨਟੀਨਾ ਅਤੇ ਸਵਿਟਜ਼ਰਲੈਂਡ ਵਿਚਕਾਰ ਮੁਕਾਬਲਾ ਹੋਵੇਗਾ।
ਰਾਊਂਡ ਆਫ਼ 16 ਵਿੱਚ ਕਈ ਵੱਡੇ ਉਲਟਫੇਰ
ਇਸ ਵਿਸ਼ਵ ਕੱਪ ਵਿੱਚ ਦਰਸ਼ਕਾਂ ਨੂੰ ਕਈ ਹੈਰਾਨੀਜਨਕ ਨਤੀਜੇ ਦੇਖਣ ਨੂੰ ਮਿਲੇ। ਪੈਰਾਗੁਏ ਨੇ ਜਰਮਨੀ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ, ਜਦਕਿ ਬ੍ਰਾਜ਼ੀਲ ਦਾ 24 ਸਾਲ ਬਾਅਦ ਦੁਬਾਰਾ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਟੁੱਟ ਗਿਆ। ਨਾਰਵੇ ਨੇ ਬ੍ਰਾਜ਼ੀਲ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਇਸ ਤੋਂ ਇਲਾਵਾ ਮੋਰੋਕੋ ਨੇ ਨੀਦਰਲੈਂਡ ਨੂੰ ਹਰਾ ਕੇ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ। ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ ਕੇਪ ਵਰਡੇ ਦੀ ਟੀਮ ਨੇ ਵੀ ਆਪਣੇ ਜਜ਼ਬੇ ਅਤੇ ਲੜਾਕੂ ਪ੍ਰਦਰਸ਼ਨ ਨਾਲ ਫੁੱਟਬਾਲ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ।
ਕੁਆਰਟਰ ਫਾਈਨਲ ਦਾ ਸ਼ਡਿਊਲ (ਭਾਰਤੀ ਸਮੇਂ ਅਨੁਸਾਰ)
ਫਰਾਂਸ ਬਨਾਮ ਮੋਰੋਕੋ
ਤਾਰੀਖ: 10 ਜੁਲਾਈ
ਸਮਾਂ: ਸਵੇਰੇ 1:30 ਵਜੇ
ਸਥਾਨ: ਬੋਸਟਨ ਸਟੇਡੀਅਮ, ਅਮਰੀਕਾ
ਸਪੇਨ ਬਨਾਮ ਬੈਲਜੀਅਮ
ਤਾਰੀਖ: 11 ਜੁਲਾਈ
ਸਮਾਂ: ਰਾਤ 12:30 ਵਜੇ
ਸਥਾਨ: ਲਾਸ ਏਂਜਲਸ ਸਟੇਡੀਅਮ, ਅਮਰੀਕਾ
Hardeep Singh Nijjar case: ਅਮਰੀਕਾ ਦੇ ਚਾਰਜਸ਼ੀਟ ‘ਚ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਾ ਪੱਕਾ ਨਾਮ ਦਰਜ
ਨਾਰਵੇ ਬਨਾਮ ਇੰਗਲੈਂਡ
ਤਾਰੀਖ: 11 ਜੁਲਾਈ
ਸਮਾਂ: ਰਾਤ 11:30 ਵਜੇ
ਸਥਾਨ: ਮਿਆਮੀ ਸਟੇਡੀਅਮ, ਅਮਰੀਕਾ
ਅਰਜਨਟੀਨਾ ਬਨਾਮ ਸਵਿਟਜ਼ਰਲੈਂਡ
ਤਾਰੀਖ: 12 ਜੁਲਾਈ
ਸਮਾਂ: ਸਵੇਰੇ 3:30 ਵਜੇ
ਸਥਾਨ: ਕੈਨਸਸ ਸਿਟੀ ਸਟੇਡੀਅਮ, ਅਮਰੀਕਾ
ਲੰਡਨ ਵਿੱਚ ਫਿਰੋਜ਼ਪੁਰ ਦੇ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ, ਪਰਿਵਾਰ ਕਰ ਰਿਹਾ ਮ੍ਰਿਤਕ ਦੇਹ ਦੀ ਉਡੀਕ
ਸੈਮੀਫਾਈਨਲ ਅਤੇ ਫਾਈਨਲ ਦਾ ਰਸਤਾ
ਪਹਿਲਾ ਸੈਮੀਫਾਈਨਲ 15 ਜੁਲਾਈ ਨੂੰ ਖੇਡਿਆ ਜਾਵੇਗਾ, ਜਿਸ ਵਿੱਚ ਫਰਾਂਸ vs ਮੋਰੋਕੋ ਅਤੇ ਸਪੇਨ vs ਬੈਲਜੀਅਮ ਦੇ ਮੁਕਾਬਲਿਆਂ ਦੇ ਜੇਤੂ ਆਹਮੋ-ਸਾਹਮਣੇ ਹੋਣਗੇ। ਦੂਜਾ ਸੈਮੀਫਾਈਨਲ 16 ਜੁਲਾਈ ਨੂੰ ਹੋਵੇਗਾ, ਜਿਸ ਵਿੱਚ ਨਾਰਵੇ vs ਇੰਗਲੈਂਡ ਅਤੇ ਅਰਜਨਟੀਨਾ vs ਸਵਿਟਜ਼ਰਲੈਂਡ ਦੇ ਜੇਤੂ ਟੀਮਾਂ ਵਿਚਕਾਰ ਮੁਕਾਬਲਾ ਹੋਵੇਗਾ।
ਤੀਜੇ ਸਥਾਨ ਲਈ ਮੁਕਾਬਲਾ 19 ਜੁਲਾਈ ਨੂੰ ਖੇਡਿਆ ਜਾਵੇਗਾ।
ਫੀਫਾ ਵਿਸ਼ਵ ਕੱਪ 2026 ਦਾ ਫਾਈਨਲ 20 ਜੁਲਾਈ ਨੂੰ ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ਵਿੱਚ ਹੋਵੇਗਾ। ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਰਾਤ 12:30 ਵਜੇ ਸ਼ੁਰੂ ਹੋਵੇਗਾ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ‘ਤੇ ਹਨ ਕਿ ਫੁੱਟਬਾਲ ਦਾ ਨਵਾਂ ਵਿਸ਼ਵ ਚੈਂਪੀਅਨ ਕਿਹੜੀ ਟੀਮ ਬਣਦੀ ਹੈ।

fifa world cup 8 team setup