ਅੰਤਰਰਾਸ਼ਟਰੀ ਡੈਸਕ: ਅਮਰੀਕੀ ਪੌਪ ਗਾਇਕਾ ਬ੍ਰਿਟਨੀ ਪੋਰਟਰ ਨੇ ਦਾਅਵਾ ਕੀਤਾ ਹੈ ਕਿ ਉਸਦਾ ਵਿਆਹ ਮਲੇਸ਼ੀਆ ਦੇ ਸਾਬਕਾ ਰਾਜਾ ਅਤੇ ਕੇਲੈਂਟਨ ਦੇ ਮੌਜੂਦਾ ਸੁਲਤਾਨ ਮੁਹੰਮਦ ਪੰਜਵੇਂ ਨਾਲ ਅਣਜਾਣੇ ਵਿੱਚ ਹੋ ਗਿਆ ਸੀ। ਪੋਰਟਰ ਨੇ ਕਿਹਾ ਕਿ ਓਮਾਨ ਵਿੱਚ ਹੋਏ ਇੱਕ ਸਮਾਰੋਹ ਨੂੰ ਉਹ ਮੰਗਣੀ ਸਮਝ ਰਹੀ ਸੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਇਸਲਾਮੀ ਕਾਨੂੰਨ ਦੇ ਤਹਿਤ ਇੱਕ ਕਾਨੂੰਨੀ ਵਿਆਹ ਸੀ। ਹੁਣ ਉਹ ਸਹੀ ਤਲਾਕ ਅਤੇ ਮੁਆਫੀ ਦੀ ਮੰਗ ਕਰ ਰਹੀ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਅਨੁਸਾਰ ਪੋਰਟਰ ਜਨਵਰੀ 2024 ਵਿੱਚ ਨਿਊਯਾਰਕ ਵਿੱਚ ਸੁਲਤਾਨ ਨਾਲ ਮਿਲੀ ਸੀ। ਦੋਸਤਾਨਾ ਸਬੰਧ ਰੋਮਾਂਸ ਵਿੱਚ ਬਦਲ ਗਿਆ ਅਤੇ ਸੁਲਤਾਨ ਨੇ ਪੋਰਟਰ ਅਤੇ ਉਸਦੇ ਦੋਸਤਾਂ ਨੂੰ ਆਲੀਸ਼ਾਨ ਯਾਤਰਾਵਾਂ ‘ਤੇ ਲੈ ਕੇ ਗਿਆ। ਪੋਰਟਰ ਨੇ ਦੱਸਿਆ ਕਿ ਉਹਨਾਂ ਨੇ ਦੁਨੀਆ ਦੇ ਵਧੀਆ ਹੋਟਲਾਂ ਵਿੱਚ ਰਹਿਣ ਦੇ ਨਾਲ ਤੋਹਫ਼ਿਆਂ ਦੀ ਭਰਮਾਰ ਵੀ ਦੇਖੀ।
ਮੋਦੀ ਨੇ ਦਿੱਤਾ ਉਤਰਾਖੰਡ ਦੀ ਸਿਲਵਰ ਜੁਬਲੀ ‘ਤੇ 8,260 ਕਰੋੜ ਦੇ ਤੋਹਫੇ
ਅਪ੍ਰੈਲ 2024 ਵਿੱਚ ਓਮਾਨ ਦੀ ਯਾਤਰਾ ਦੌਰਾਨ ਪੋਰਟਰ ਨੇ ਧਰਮ ਪਰਿਵਰਤਨ ਕੀਤਾ ਅਤੇ ਇੱਕ ਇਮਾਮ ਦੀ ਮੌਜੂਦਗੀ ਵਿੱਚ ਰਸਮ ਅਦਾਇਗੀ ਹੋਈ। ਉਸਨੇ ਕਿਹਾ ਕਿ ਉਸਨੂੰ ਲੱਗਾ ਇਹ ਮੰਗਣੀ ਦੀ ਰਸਮ ਹੈ ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਅਸਲ ਵਿਆਹ ਸੀ। ਮਲੇਸ਼ੀਆ ਪਹੁੰਚਣ ‘ਤੇ ਪੋਰਟਰ ਨੂੰ “ਚੇ ਪੁਆਨ” ਦਾ ਖਿਤਾਬ ਦਿੱਤਾ ਗਿਆ ਜੋ ਕਿ ਸ਼ਾਹੀ ਪਰਿਵਾਰ ਨਾਲ ਵਿਆਹੀਆਂ ਗੈਰ ਸ਼ਾਹੀ ਔਰਤਾਂ ਲਈ ਰਾਖਵਾਂ ਹੈ। ਕਥਿਤ ਤੌਰ ‘ਤੇ ਰਿਸ਼ਤਾ ਜਲਦੀ ਹੀ ਵਿਗੜ ਗਿਆ। ਪੋਰਟਰ ਨੇ ਦੱਸਿਆ ਕਿ ਮਲੇਸ਼ੀਆ ਲਈ ਉਸਦੇ ਕੱਪੜੇ ਢੁਕਵੇਂ ਨਹੀਂ ਸਨ ਅਤੇ ਨਵੇਂ ਕੱਪੜੇ ਖਰੀਦਣ ‘ਤੇ ਸੁਲਤਾਨ ਨੇ ਖਰਚੇ ਦੀ ਸ਼ਿਕਾਇਤ ਕੀਤੀ। ਪਿਛਲੇ ਸਾਲ ਗਰਭਪਾਤ ਤੋਂ ਬਾਅਦ ਤਣਾਅ ਹੋਰ ਵਧ ਗਿਆ। ਅਕਤੂਬਰ 2024 ਵਿੱਚ ਸੁਲਤਾਨ ਨੇ ਗੱਲਬਾਤ ਕਰਨੀ ਬੰਦ ਕਰ ਦਿੱਤੀ। ਪੋਰਟਰ ਨੇ ਕੋਸ਼ਿਸ਼ ਕੀਤੀ ਕਿ ਉਹ ਸਿੰਗਾਪੁਰ ਵਿੱਚ ਉਸਦਾ ਸਾਹਮਣਾ ਕਰੇ ਪਰ ਉਹ ਅਸਫਲ ਰਹੀ। ਬਾਅਦ ਵਿੱਚ ਬਟਲਰ ਵੱਲੋਂ ਇੱਕ ਸੁਨੇਹਾ ਆਇਆ ਜਿਸ ਵਿੱਚ ਮੁਆਫੀ ਮੰਗੀ ਗਈ।
ਪੋਰਟਰ ਨੇ ਕਿਹਾ ਕਿ ਉਸਨੂੰ ਬਾਅਦ ਵਿੱਚ ਪਤਾ ਲੱਗਾ ਕਿ ਸੁਲਤਾਨ ਨੇ ਉਨ੍ਹਾਂ ਦੇ ਰਿਸ਼ਤੇ ਨੂੰ “ਵੱਖ” ਕਿਹਾ ਸੀ ਪਰ ਉਸਨੂੰ ਕਦੇ ਵੀ ਸਹੀ ਤਲਾਕ ਜਾਂ ਕਲੋਜ਼ਰ ਨਹੀਂ ਮਿਲੀ। ਉਸਨੇ ਜਾਂਚ ਕੀਤੀ ਕਿ ਕੀ ਤਲਾਕ ਟੈਕਸਟ ਰਾਹੀਂ ਦਿੱਤਾ ਗਿਆ ਸੀ ਪਰ ਕੋਈ ਸਬੂਤ ਨਹੀਂ ਮਿਲਿਆ। ਉਹ ਹੁਣ ਸਹੀ ਤਲਾਕ ਅਤੇ ਮੁਆਫੀ ਦੀ ਮੰਗ ਕਰ ਰਹੀ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਯਾਤਰਾਵਾਂ ਦੀਆਂ ਤਸਵੀਰਾਂ ਪ੍ਰਾਈਵੇਟ ਜੈੱਟ ਲਗਜ਼ਰੀ ਖਰੀਦਦਾਰੀ ਅਤੇ ਸ਼ਾਹੀ ਨਿਵਾਸ ਦੀਆਂ ਝਲਕਾਂ ਸ਼ਾਮਲ ਹਨ। ਪੋਰਟਰ ਨੇ ਇਹ ਵੀ ਦੱਸਿਆ ਕਿ ਉਹ ਸੋਸ਼ਲ ਮੀਡੀਆ ਰਾਹੀਂ ਜਾਣ ਕੇ ਹੈਰਾਨ ਰਹੀ ਕਿ ਸੁਲਤਾਨ ਪਹਿਲਾਂ ਹੀ ਸੁਲਤਾਨਾ ਨੂਰ ਡਾਇਨਾ ਪੇਟਰਾ ਨਾਲ ਵਿਆਹਿਆ ਹੋਇਆ ਹੈ ਅਤੇ ਹਾਲ ਹੀ ਵਿੱਚ 15 ਸਾਲਾਂ ਦੀ ਵਿਆਹ ਗਿਰਹ ਮਨਾਈ ਗਈ। ਉਸਨੇ ਕਿਹਾ ਕਿ ਜੇਕਰ ਉਸਨੂੰ ਪਤਾ ਹੁੰਦਾ ਕਿ ਉਹ ਦੂਜੀ ਪਤਨੀ ਹੈ ਤਾਂ ਉਹ ਵੱਖਰਾ ਫੈਸਲਾ ਲੈਂਦੀ।
VD : Tarn Taran ਚੋਣ: Kanwar Sartaj Singh ਨੇ Harjit Sandhu ਲਈ ਕੀਤੀ ਪ੍ਰਚਾਰ
ਕੈਲੀਫੋਰਨੀਆ ਵਿੱਚ ਜਨਮੀ ਗਾਇਕਾ ਜੋ ਹੁਣ ਬਰੂਕ ਲਿਨ ਨਾਂ ਹੇਠ ਪ੍ਰਦਰਸ਼ਨ ਕਰਦੀ ਹੈ ਨੇ ਕਿਹਾ ਕਿ ਇਹ ਅਨੁਭਵ ਉਸਦੇ ਆਉਣ ਵਾਲੇ ਸੰਗੀਤ ਲਈ ਪ੍ਰੇਰਣਾ ਬਣਿਆ ਹੈ। ਉਸਨੇ ਕਿਹਾ ਕਿ ਨਵਾਂ ਐਲਬਮ ਪਿਆਰ ਨੁਕਸਾਨ ਅਤੇ ਸ਼ਕਤੀ ਬਾਰੇ ਹੋਵੇਗਾ ਅਤੇ ਉਹ ਸਿੱਖ ਚੁੱਕੀ ਹੈ ਕਿ ਆਪਣੀ ਸ਼ਕਤੀ ਨੂੰ ਦੁਬਾਰਾ ਕਦੇ ਨਾ ਛੱਡੋ। ਸੁਲਤਾਨ ਮੁਹੰਮਦ ਪੰਜਵੇਂ ਨੇ ਪੋਰਟਰ ਦੇ ਦਾਅਵਿਆਂ ‘ਤੇ ਹੁਣ ਤੱਕ ਕੋਈ ਜਨਤਕ ਟਿੱਪਣੀ ਨਹੀਂ ਕੀਤੀ।