ਅੰਤਰਰਾਸ਼ਟਰੀ ਡੈਸਕ: ਉਤਰਾਖੰਡ ਦੇ ਗਠਨ ਦੀ 25ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ 8,260 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਰਾਜ ਦੇ ਵੱਖ ਵੱਖ ਖੇਤਰਾਂ ਵਿੱਚ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੇ ਗਏ ਹਨ। ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਉਤਰਾਖੰਡ ਦੀ ਤੀਜੀ ਦਹਾਕੇ ਦੀ ਯਾਤਰਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਰਾਜ ਵਿੱਚ ਇਸ ਵੇਲੇ 2 ਲੱਖ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ‘ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਉਲਲੇਖ ਕੀਤਾ ਕਿ 25 ਸਾਲ ਪਹਿਲਾਂ ਉਤਰਾਖੰਡ ਦਾ ਬਜਟ ਸਿਰਫ 4,000 ਕਰੋੜ ਰੁਪਏ ਸੀ ਜੋ ਹੁਣ ਵਧ ਕੇ 1 ਲੱਖ ਕਰੋੜ ਰੁਪਏ ਤੋਂ ਉਪਰ ਪਹੁੰਚ ਗਿਆ ਹੈ। ਉਤਰਾਖੰਡ ਦੇ ਤੀਰਥ ਸਥਾਨਾਂ ਦੀ ਮਹੱਤਤਾ ਨੂੰ ਦਰਸਾਉਂਦਿਆਂ ਮੋਦੀ ਨੇ ਕਿਹਾ ਕਿ ਇਹ ਰਾਜ ਦੁਨੀਆ ਦੀ ਅਧਿਆਤਮਿਕ ਰਾਜਧਾਨੀ ਬਣਨ ਦੀ ਸਮਰਥਾ ਰੱਖਦਾ ਹੈ।
ਅਮਰੀਕਾ ‘ਚ 175 ਕੰਪਨੀਆਂ ਖਿਲਾਫ਼ H-1B ਵੀਜ਼ਾ ਜਾਂਚ ਸ਼ੁਰੂ: 15 ਮਿਲੀਅਨ ਡਾਲਰ ਦੀ ਬਕਾਇਆ ਮਜ਼ਦੂਰੀ ਦਾ ਮਾਮਲਾ ਸਾਹਮਣੇ
ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਉਨ੍ਹਾਂ ਵਿੱਚ ਪੀਣ ਵਾਲਾ ਪਾਣੀ ਸਪਲਾਈ ਸਿੰਚਾਈ ਤਕਨੀਕੀ ਸਿੱਖਿਆ ਊਰਜਾ ਸ਼ਹਿਰੀ ਵਿਕਾਸ ਖੇਡਾਂ ਅਤੇ ਹੁਨਰ ਵਿਕਾਸ ਨਾਲ ਜੁੜੇ ਮੁੱਖ ਖੇਤਰ ਸ਼ਾਮਲ ਹਨ। ਅਮਰੁਤ ਯੋਜਨਾ ਦੇ ਤਹਿਤ ਦੇਹਰਾਦੂਨ ਵਿੱਚ 23 ਖੇਤਰਾਂ ਲਈ ਜਲ ਸਪਲਾਈ ਪ੍ਰੋਜੈਕਟ ਪਿਥੌਰਾਗੜ੍ਹ ਵਿੱਚ ਪਾਵਰ ਸਬਸਟੇਸ਼ਨ ਸਰਕਾਰੀ ਇਮਾਰਤਾਂ ਵਿੱਚ ਸੂਰਜੀ ਊਰਜਾ ਪਲਾਂਟ ਅਤੇ ਹਲਦਵਾਨੀ ਸਟੇਡੀਅਮ ਵਿੱਚ ਐਸਟ੍ਰੋਟਰਫ ਹਾਕੀ ਮੈਦਾਨ ਦੀ ਨੀਂਹ ਪੱਥਰ ਰੱਖੀ ਗਈ।
CM ਮਾਨ ਦੇ ਪਾਗਲਖ਼ਾਨੇ ਵਾਲੇ ਬਿਆਨ ‘ਤੇ ਕਾਂਗਰਸ ਨੇ ਜਤਾਇਆ ਇਤਰਾਜ
ਇਸ ਮੌਕੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਹੋਰ ਸੀਨੀਅਰ ਸੂਬਾਈ ਆਗੂ ਵੀ ਮੌਜੂਦ ਸਨ। ਸਮਾਗਮ ਵਿੱਚ ਰਾਜ ਦੇ ਵਿਕਾਸ ਅਤੇ ਆਧੁਨਿਕਤਾ ਵੱਲ ਵਧਦੇ ਕਦਮਾਂ ਦੀ ਝਲਕ ਦਿੱਤੀ ਗਈ।