
ਬੰਗਲੁਰੂ ਵਿੱਚ ਇੱਕ ਹੈਰਾਨ ਕਰਨ ਵਾਲੇ ਮਾਮਲੇ ਵਿੱਚ ਸਾਈਬਰ ਘੋਟਾਲੇਬਾਜ਼ਾਂ ਨੇ ਇੱਕ ਨੌਜਵਾਨ ਦਾ ਮੋਬਾਈਲ ਨੰਬਰ ਉਸਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਦੂਜੇ ਸਿਮ ’ਤੇ ਪੋਰਟ ਕਰਵਾ ਲਿਆ ਅਤੇ ਉਸਦੇ ਬੈਂਕ ਖਾਤੇ ਵਿੱਚੋਂ ਕਰੀਬ ₹7.2 ਲੱਖ ਦੀ ਰਕਮ ਉਡਾ ਲਈ। ਇਸ ਤਰ੍ਹਾਂ ਦੇ ਮਾਮਲਿਆਂ ਨੂੰ ਸਿਮ ਸਵੈਪ ਫਰਾਡ ਕਿਹਾ ਜਾਂਦਾ ਹੈ, ਜੋ ਅੱਜਕੱਲ੍ਹ ਤੇਜ਼ੀ ਨਾਲ ਵੱਧ ਰਹੇ ਹਨ।
ਸਿਮ ਸਵੈਪ ਵਿੱਚ ਠੱਗ ਪਹਿਲਾਂ ਕਿਸੇ ਵਿਅਕਤੀ ਦੀ ਨਿੱਜੀ ਜਾਣਕਾਰੀ ਹਾਸਲ ਕਰਦੇ ਹਨ। ਫਿਰ ਮੋਬਾਈਲ ਨੰਬਰ ਨੂੰ ਨਵੀਂ ਸਿਮ ’ਤੇ ਐਕਟੀਵੇਟ ਕਰਵਾ ਲੈਂਦੇ ਹਨ। ਜਿਵੇਂ ਹੀ ਅਸਲ ਸਿਮ ਕੰਮ ਕਰਨਾ ਬੰਦ ਕਰਦੀ ਹੈ, ਬੈਂਕ OTP ਅਤੇ ਹੋਰ ਸੁਰੱਖਿਆ ਸੁਨੇਹੇ ਠੱਗਾਂ ਦੇ ਹੱਥ ਲੱਗ ਜਾਂਦੇ ਹਨ। ਇਸ ਤੋਂ ਬਾਅਦ ਉਹ ਬੈਂਕ ਖਾਤਿਆਂ ਅਤੇ ਡਿਜ਼ੀਟਲ ਵਾਲਿਟਾਂ ਵਿੱਚੋਂ ਪੈਸੇ ਕੱਢ ਸਕਦੇ ਹਨ।
ਸੂਰਜ ਦਾ ਸੁਪਰ ਸਟੌਰਮ ਧਰਤੀ ਵੱਲ! ਅੱਜ ਰਾਤ ਭਾਰਤ ਦੇ ਅਸਮਾਨ ਵਿੱਚ ਦਿਖ ਸਕਦਾ ਹੈ ‘ਰੰਗਾਂ ਦਾ ਜਾਦੂ’
ਤੁਰੰਤ ਚਾਲੂ ਕਰੋ ਇਹ 2 ਸੁਰੱਖਿਆ ਸੈਟਿੰਗਾਂ
ਇਹ ਸੰਕੇਤ ਮਿਲਣ ’ਤੇ ਤੁਰੰਤ ਸਾਵਧਾਨ ਹੋ ਜਾਓ
ਅਚਾਨਕ ਮੋਬਾਈਲ ਨੈੱਟਵਰਕ ਗਾਇਬ ਹੋ ਜਾਵੇ।
ਕਾਲਾਂ ਅਤੇ SMS ਆਉਣ ਬੰਦ ਹੋ ਜਾਣ।
ਬੈਂਕ ਵੱਲੋਂ ਅਣਜਾਣ ਟ੍ਰਾਂਜ਼ੈਕਸ਼ਨ ਅਲਰਟ ਮਿਲਣ।
ਮੋਬਾਈਲ ਕੰਪਨੀ ਵੱਲੋਂ SIM Replacement ਜਾਂ Porting ਸੰਬੰਧੀ ਸੁਨੇਹੇ ਆਉਣ।
ਜੇ ਤੁਹਾਡੀ ਸਿਮ ਅਚਾਨਕ ਬੰਦ ਹੋ ਜਾਵੇ, ਤਾਂ ਤੁਰੰਤ ਆਪਣੇ ਮੋਬਾਈਲ ਆਪਰੇਟਰ ਅਤੇ ਬੈਂਕ ਨਾਲ ਸੰਪਰਕ ਕਰੋ, ਨੈੱਟ ਬੈਂਕਿੰਗ ਅਸਥਾਈ ਤੌਰ ’ਤੇ ਬਲਾਕ ਕਰਵਾਓ ਅਤੇ ਸਾਈਬਰ ਹੈਲਪਲਾਈਨ 1930 ’ਤੇ ਸ਼ਿਕਾਇਤ ਦਰਜ ਕਰਵਾਓ।
ਡਿਜ਼ੀਟਲ ਯੁੱਗ ਵਿੱਚ ਸਿਰਫ ਇੱਕ ਛੋਟੀ ਜਿਹੀ ਲਾਪਰਵਾਹੀ ਵੀ ਵੱਡਾ ਆਰਥਿਕ ਨੁਕਸਾਨ ਕਰ ਸਕਦੀ ਹੈ। ਇਸ ਲਈ ਸੁਰੱਖਿਆ ਸੈਟਿੰਗਾਂ ਨੂੰ ਅਪਡੇਟ ਰੱਖਣਾ ਅਤੇ ਅਣਜਾਣ ਕਾਲਾਂ ਜਾਂ ਲਿੰਕਾਂ ਤੋਂ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।
ਅੰਜਨਾ ਓਮ ਕਸ਼ਯਪ ਵੱਲੋਂ ਖਾਨ ਸਰ ਖ਼ਿਲਾਫ਼ 2 ਕਰੋੜ ਦਾ ਮਾਣਹਾਨੀ ਕੇਸ, ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਅੱਜ