Last Updated: November 23, 2026

Dainik Savera Times Logo

ਕੋਲਕਾਤਾ ਵਿੱਚ ਸ਼ਾਹਰੁਖ ਖਾਨ ਦੀ ਐਂਟਰੀ: Lionel Messi ਦੇ G.O.A.T India Tour ‘ਚ ਨਜਂਰ ਆਉਣਗੇ!

13 December 2025 ਅੱਪਡੇਟ ਕੀਤਾ ਗਿਆ

ਕੋਲਕਾਤਾ ਵਿੱਚ ਸ਼ਾਹਰੁਖ ਖਾਨ ਦੀ ਐਂਟਰੀ: Lionel Messi ਦੇ G.O.A.T India Tour ‘ਚ ਨਜਂਰ ਆਉਣਗੇ!

ਨਵੀਂ ਦਿਲੀ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਕੋਲਕਾਤਾ ਪਹੁੰਚ ਗਏ ਹਨ ਜਿੱਥੇ ਉਹ ਸ਼ਨੀਵਾਰ ਨੂੰ ਫੁਟਬਾਲ ਦੇ ਮਹਾਨ ਖਿਡਾਰੀ ਲਾਇਓਨਲ ਮੇੱਸੀ ਨਾਲ ਮੁਲਾਕਾਤ ਕਰਨਗੇ। ਕੋਲਕਾਤਾ ਹਵਾਈ ਅੱਡੇ ਤੋਂ ਆ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਸ਼ਾਹਰੁਖ ਖਾਨ ਆਪਣੇ ਛੋਟੇ ਪੁੱਤਰ ਅਬਰਾਮ ਦੇ ਨਾਲ ਦੇਰ ਰਾਤ ਪਹੁੰਚਦੇ ਨਜ਼ਰ ਆ ਰਹੇ ਹਨ।

ਕੋਲਕਾਤਾ ਵਿੱਚ Lionel Messi ਦਾ ਸ਼ਾਨਦਾਰ ਸਵਾਗਤ G.O.A.T India Tour ਦੀ ਸ਼ੁਰੂਆਤ

ਵੀਰਵਾਰ ਨੂੰ ਸ਼ਾਹਰੁਖ ਖਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੁਸ਼ਟੀ ਕੀਤੀ ਸੀ ਕਿ ਉਹ ਮੇੱਸੀ ਦੇ ਗੋਟ ਇੰਡੀਆ ਟੂਰ 2025 ਦੇ ਕੋਲਕਾਤਾ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਆਪਣੇ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਕਿ ਇਸ ਵਾਰ ਉਹ ਕੋਲਕਾਤਾ ਵਿੱਚ ਆਪਣੇ ਨਾਈਟ ਰਾਈਡਰਜ਼ ਦੀ ਯੋਜਨਾ ਨਹੀਂ ਬਣਾ ਰਹੇ ਸਗੋਂ ਪੂਰਾ ਦਿਨ ਮੇੱਸੀ ਦੇ ਨਾਮ ਕਰਨਗੇ।

ਦੂਜੇ ਪਾਸੇ ਅਰਜਨਟੀਨਾ ਦੇ ਵਿਸ਼ਵ ਕੱਪ ਜੇਤੂ ਕਪਤਾਨ ਲਾਇਓਨਲ ਮੇੱਸੀ ਵੀ ਮਿਆਮੀ ਤੋਂ ਯਾਤਰਾ ਕਰਕੇ ਕੋਲਕਾਤਾ ਪਹੁੰਚ ਗਏ ਹਨ। ਹਜ਼ਾਰਾਂ ਪ੍ਰਸ਼ੰਸਕ ਹਵਾਈ ਅੱਡੇ ‘ਤੇ ਇਕੱਠੇ ਹੋਏ ਤਾਂ ਜੋ ਉਹਨਾਂ ਨੂੰ ਇੱਕ ਝਲਕ ਮਿਲ ਸਕੇ। ਮੇੱਸੀ ਦਾ ਕੋਲਕਾਤਾ ਵਿੱਚ ਪੂਰੇ ਦਿਨ ਲਈ ਵਿਸ਼ਾਲ ਕਾਰਜਕ੍ਰਮ ਤੈਅ ਹੈ ਜੋ ਸਵੇਰੇ ਸਵਾ ਨੌ ਵਜੇ ਤੋਂ ਸ਼ੁਰੂ ਹੋਵੇਗਾ।

ਆਪਣੇ ਦੌਰੇ ਦੌਰਾਨ ਮੇੱਸੀ ਕਈ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ ਅਤੇ ਉਹ ਭਾਰਤ ਦੇ ਪੂਰਵ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਵੀ ਮੁਲਾਕਾਤ ਕਰਨਗੇ। ਕੋਲਕਾਤਾ ਦੇ ਪ੍ਰੋਗਰਾਮਾਂ ਤੋਂ ਬਾਅਦ ਮੇੱਸੀ ਹੈਦਰਾਬਾਦ ਫਿਰ ਮੁੰਬਈ ਅਤੇ ਅੰਤ ਵਿੱਚ ਦਿੱਲੀ ਜਾਣਗੇ।

shah-rukh-khan-kolkata-entry-messi-goat-india-tour

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.