Last Updated: November 28, 2026

Dainik Savera Times Logo

BREAKING : ਨਿਊਜ਼ ਜਗਤ ‘ਚ ਸੋਗ ਦੀ ਲਹਿਰ, ਦੂਰਦਰਸ਼ਨ ਦੀ ਮਸ਼ਹੂਰ ਐਂਕਰ ਸਰਲਾ ਮਾਹੇਸ਼ਵਰੀ ਦਾ ਦੇਹਾਂਤ

12 February 2026 ਅੱਪਡੇਟ ਕੀਤਾ ਗਿਆ

BREAKING : ਨਿਊਜ਼ ਜਗਤ ‘ਚ ਸੋਗ ਦੀ ਲਹਿਰ, ਦੂਰਦਰਸ਼ਨ ਦੀ ਮਸ਼ਹੂਰ ਐਂਕਰ ਸਰਲਾ ਮਾਹੇਸ਼ਵਰੀ ਦਾ ਦੇਹਾਂਤ

ਦੂਰਦਰਸ਼ਨ ਦੀ ਸਤਿਕਾਰਯੋਗ ਅਤੇ ਮਸ਼ਹੂਰ ਨਿਊਜ਼ ਐਂਕਰ ਸਰਲਾ ਮਾਹੇਸ਼ਵਰੀ ਦਾ 71 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਸ ਦੁਖਦਾਈ ਖ਼ਬਰ ਨੂੰ ਦੂਰਦਰਸ਼ਨ ਨੇ ਆਪਣੇ ਅਧਿਕਾਰਕ ਸੋਸ਼ਲ ਮੀਡੀਆ ਖਾਤੇ ਰਾਹੀਂ ਸਾਂਝਾ ਕੀਤਾ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਕੀਤਾ ਜਾਵੇਗਾ।ਡੀਡੀ ਨੈਸ਼ਨਲ ਅਤੇ ਡੀਡੀ ਨਿਊਜ਼ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਸਰਲਾ ਮਾਹੇਸ਼ਵਰੀ ਦੂਰਦਰਸ਼ਨ ਦੀ ਇੱਕ ਮਾਣਯੋਗ ਨਿਊਜ਼ ਐਂਕਰ ਸਨ, ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼, ਸਟੀਕ ਉਚਾਰਨ ਅਤੇ ਗੰਭੀਰ ਪੇਸ਼ਕਾਰੀ ਨਾਲ ਭਾਰਤੀ ਟੈਲੀਵਿਜ਼ਨ ਪੱਤਰਕਾਰਤਾ ਵਿੱਚ ਵਿਲੱਖਣ ਪਛਾਣ ਬਣਾਈ। ਉਨ੍ਹਾਂ ਦੀ ਸਾਦਗੀ, ਸੰਜਮ ਅਤੇ ਸ਼ਖਸੀਅਤ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਡੂੰਘਾ ਵਿਸ਼ਵਾਸ ਪੈਦਾ ਕੀਤਾ।

READ ALSO : 2027 ਵਿਧਾਨ ਸਭਾ ਚੋਣਾਂ ਲਈ ਤਿਆਰੀ ਸ਼ੁਰੂ, ‘ਪੰਜਾਬ ਬਚਾਓ, ਸੁਖਬੀਰ ਸਿੰਘ ਬਾਦਲ ਲਿਆਓ’ ਮੁਹਿੰਮ ਦਾ ਐਲਾਨ

https://x.com/DDNational/status/2021857398361927928?s=20

BREAKING: Wave of mourning in the news world, famous anchor of Doordarshan Sarla Maheshwari passes away

ਆਲ ਇੰਡੀਆ ਮਹਿਲਾ ਕਾਂਗਰਸ ਨੇ ਵੀ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਉਂਦਿਆਂ ਇਸਨੂੰ “ਟੈਲੀਵਿਜ਼ਨ ਪੱਤਰਕਾਰਤਾ ਦੇ ਸੁਨਹਿਰੀ ਯੁੱਗ ਦਾ ਅੰਤ” ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਲਾ ਮਾਹੇਸ਼ਵਰੀ ਦੀ ਭਰੋਸੇਯੋਗਤਾ ਅਤੇ ਸ਼ਿਸ਼ਟਾਚਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਰਹੇਗਾ।

ਸਰਲਾ ਮਾਹੇਸ਼ਵਰੀ ਕੌਣ ਸਨ?

ਸਰਲਾ ਮਾਹੇਸ਼ਵਰੀ ਨੇ 1980 ਅਤੇ 1990 ਦੇ ਦਹਾਕੇ ਵਿੱਚ ਖ਼ਬਰਾਂ ਪੜ੍ਹਨ ਨੂੰ ਇੱਕ ਸੱਭਿਆਚਾਰਕ ਅਤੇ ਸਤਿਕਾਰਤ ਪਹਚਾਣ ਦਿੱਤੀ। ਉਹ ਆਪਣੀ ਨਿਮਰਤਾ, ਮੱਥੇ ‘ਤੇ ਗੋਲ ਬਿੰਦੀ ਅਤੇ ਸੁਚੱਜੇ ਢੰਗ ਨਾਲ ਪਹਿਨੀਆਂ ਸਾੜੀਆਂ ਲਈ ਵੀ ਜਾਣੀ ਜਾਂਦੀ ਸੀ। ਉਨ੍ਹਾਂ ਦਾ ਸ਼ੁੱਧ ਹਿੰਦੀ ਉਚਾਰਨ ਅਤੇ ਖ਼ਬਰਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਉਨ੍ਹਾਂ ਨੂੰ ਹੋਰ ਐਂਕਰਾਂ ਤੋਂ ਵੱਖਰਾ ਬਣਾਉਂਦੀ ਸੀ।ਉਨ੍ਹਾਂ ਦੇ ਦੇਹਾਂਤ ਨਾਲ ਭਾਰਤੀ ਨਿਊਜ਼ ਜਗਤ ਨੂੰ ਇਕ ਵੱਡਾ ਘਾਟਾ ਪਿਆ ਹੈ ਅਤੇ ਉਨ੍ਹਾਂ ਦੀ ਯਾਦ ਹਮੇਸ਼ਾ ਦਰਸ਼ਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹੇਗੀ।

MP Malwinder Kang ਨੇ ਸੰਸਦ ‘ਚ ਚੁੱਕਿਆ INDIA-US Trade Deal ਦਾ ਮੁੱਦਾ,ਸੁਣੋ ਕੀ ਬੋਲੇ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.