skip to content

Dainik Savera Times Logo

Sangrur : ਧੂਰੀ ’ਚ ਤੇਜ਼ ਰਫਤਾਰ ਥਾਰ ਦਾ ਕਹਿਰ ; ਬਾਈਕ ਸਵਾਰ ਦਾਦੇ-ਪੋਤੇ ਨੂੰ ਮਾਰੀ ਚੱਕਰ, ਦਾਦੇ ਦੀ ਮੌਤ, ਪੋਤਾ ਜ਼ਖਮੀ

3 months पहले

Sangrur : ਧੂਰੀ ’ਚ ਤੇਜ਼ ਰਫਤਾਰ ਥਾਰ ਦਾ ਕਹਿਰ ; ਬਾਈਕ ਸਵਾਰ ਦਾਦੇ-ਪੋਤੇ ਨੂੰ ਮਾਰੀ ਚੱਕਰ, ਦਾਦੇ ਦੀ ਮੌਤ, ਪੋਤਾ ਜ਼ਖਮੀ

Sangrur News : ਸੰਗਰੂਰ ਦੇ ਧੂਰੀ ਵਿਧਾਨਸਬਾ ਹਲਕੇ ਦੇ ਹਸਨਪੁਰ ਪਿੰਡ ’ਚ ਭਿਆਨਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਤੇਜ਼ ਰਫਤਾਰ ਥਾਰ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਮੌਕੇ ’ਤੇ ਹੀ ਮੋਟਰਸਾਈਕਲ ਸਵਾਰ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਬੱਚਾ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਦਾ ਸ਼ਿਕਾਰ ਹੋਏ ਦਾਦਾ ਪੋਤਾ ਦੱਸੇ ਜਾ ਰਹੇ ਹਨ। ਫਿਲਹਾਲ ਜ਼ਖਮੀ ਬੱਚੇ ਨੂੰ ਹਸਪਤਾਲ ’ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

ਗੁਆਂਢ ‘ਚ ਮਾਮੂਮੀ ਬਹਿਸ ਤੋਂ ਸ਼ੁਰੂ ਲੜਾਈ ਨੇ ਧਾਰਿਆ ਖ਼ੂਨੀ ਰੂਪ ; ਨੌਜਵਾਨ ‘ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਵਾਰ, ਮੌਤ

ਹਾਦਸੇ ਦੀ ਭਿਆਨਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ’ਚ ਹਾਦਸੇ ’ਚ ਦੋਹਾਂ ਧਿਰਾਂ ਦੀ ਗਲਤੀ ਨਜਰ ਆ ਰਹੀ ਹੈ। ਸੀਸੀਟੀਵੀ ਫੁਟੇਜ ’ਚ ਦੇਖਿਆ ਜਾ ਸਕਦਾ ਹੈ ਕਿ ਪਿੰਡ ਦੀ ਫਿਰਨੀ ਤੋਂ ਥਾਰ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਪਰ ਦੂਜੇ ਪਾਸੇ ਮੋਟਰਸਾਈਕਲ ਸਵਾਰ ਵੀ ਬਿਨਾਂ ਰੁਕੇ ਬਿਨਾਂ ਦੇਖੇ ਸੜਕ ‘ਤੇ ਆ ਗਏ ਜਿਸ ਕਾਰਨ ਥਾਰ ਨੇ ਬਾਈਕ ਨੂੰ ਭਿਆਨਕ ਟੱਕਰ ਮਾਰ ਦਿੱਤੀ।

Sri Muktsar Sahib : ਸਕਾਰਪੀਓ ਤੇ ਥਾਰ ਦੀ ਆਹਮਣੋ-ਸਾਹਮਣੇ ਜ਼ਬਰਦਸਤ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

ਹਾਦਸੇ ਮਗਰੋਂ ਮੌਕੇ ’ਤੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਪਹੁੰਚਾਇਆ ਅਤੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਕਾਬਿਲੇਗੌਰ ਹੈ ਕਿ ਇਹ ਹਾਦਸਾ 2 ਫਰਵਰੀ ਨੂੰ ਹੋਇਆ ਸੀ ਅਤੇ ਧੂਰੀ ਪੁਲਿਸ ਵੱਲੋਂ ਥਾਰ ਸਵਾਰ 2 ਨੌਜਵਾਨਾਂ ਦੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋ ਰਹੀ ਹੈ।

खबरें और भी हैं...

Copyright © 2026 Dainik Savera Times. All rights reserved.