Last Updated: November 25, 2026

Dainik Savera Times Logo

Samrala: ਖੰਨਾ ਰੋਡ ’ਤੇ ਭਿਆਨਕ ਟੱਕਰ, ਨਸ਼ੇ ਵਿੱਚ ਧੁੱਤ ਕਾਰ ਚਾਲਕ ਨੇ ਲੈ ਲਈ ਜੋੜੇ ਦੀ ਜਾਣ

19 February 2026 ਅੱਪਡੇਟ ਕੀਤਾ ਗਿਆ

Samrala: ਖੰਨਾ ਰੋਡ ’ਤੇ ਭਿਆਨਕ ਟੱਕਰ, ਨਸ਼ੇ ਵਿੱਚ ਧੁੱਤ ਕਾਰ ਚਾਲਕ ਨੇ ਲੈ ਲਈ ਜੋੜੇ ਦੀ ਜਾਣ

ਨੈਸ਼ਨਲ ਡੈਸਕ: ਸਮਰਾਲਾ ਦੇ ਖੰਨਾ ਰੋਡ ’ਤੇ ਨਸ਼ੇ ਵਿੱਚ ਧੁੱਤ ਕਾਰ ਚਾਲਕ ਨੇ ਬੇਕਾਬੂ ਹੋ ਕੇ ਇੱਕ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਸਵਾਰ ਮਹਿਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਪਤੀ ਗੰਭੀਰ ਜ਼ਖਮੀ ਹਾਲਤ ਵਿੱਚ ਦੱਸਿਆ ਜਾ ਰਿਹਾ ਹੈ। ਇਹ ਦੁਰਘਟਨਾ ਪਿੰਡ ਕੁੱਲੇਵਾਲ ਦੇ ਨੇੜੇ ਵਾਪਰੀ, ਜਿੱਥੇ ਲੋਕਾਂ ਨੇ ਤੁਰੰਤ ਹੀ ਜ਼ਖਮੀ ਵਿਅਕਤੀ ਨੂੰ ਸਹਾਇਤਾ ਮੁਹੱਈਆ ਕਰਵਾਈ।

PUNJAB WEDDING: ਨੋਟਾਂ ਦੀ ਬਾਰਿਸ਼ ਨੇ ਮਚਾਇਆ ਬਵਾਲ: ਕੀ ਵਾਕਈ 8 ਕਰੋੜ ਉਡੇ? ਸੱਚਾਈ ਨੇ ਸਭ ਨੂੰ ਕਰ ਦਿੱਤਾ ਹੈਰਾਨ!

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਥਾਨਕ ਐਸ.ਐਚ.ਓ. ਇੰਸਪੈਕਟਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਸਮਰਾਲਾ ਨਿਵਾਸੀ ਪ੍ਰਮੋਦ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਮੁਤਾਬਕ, ਦੁਰਘਟਨਾ ਤੋਂ ਬਾਅਦ ਕੀਤੀ ਗਈ ਜਾਂਚ ਦੌਰਾਨ ਉਸਦੇ ਕੋਲੋਂ 5.15 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ। ਇਸਦੇ ਆਧਾਰ ’ਤੇ ਉਸਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

45 ਮਿੰਟ ਦਾ ਡਿਜ਼ਿਟਲ BLACK OUT: Navitaire ਗੜਬੜ ਨਾਲ Airlines ਹੌਲੀਆਂ ਕਿਉਂ ਪਈਆਂ?

ਸੜਕ ਹਾਦਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ’ਤੇ ਸਿੱਧਾ ਨਿਸ਼ਾਨਾ ਸਾਧਿਆ। ਉਹਨਾਂ ਨੇ ਪੁੱਛਿਆ ਕਿ ਆਖ਼ਿਰ ਕਿੱਥੇ ਹੈ ਸਰਕਾਰ ਦਾ “ਨਸ਼ਿਆਂ ਵਿਰੁੱਧ ਯੁੱਧ”? ਢਿੱਲੋਂ ਨੇ ਕਿਹਾ ਕਿ ਨਸ਼ੇੜੀ ਬੇਰੋਕਟੋਕ ਸੜਕਾਂ ’ਤੇ ਮੌਤਾਂ ਵੰਡ ਰਹੇ ਹਨ, ਜਦਕਿ ਸਰਕਾਰ ਸਿਰਫ਼ ਰੈਲੀਆਂ ਕਰਕੇ ਨਸ਼ਾ ਮੁਕਤ ਪੰਜਾਬ ਦੇ ਦਾਅਵੇ ਕਰ ਰਹੀ ਹੈ।

samrala-khanna-road-horrific

samrala-khanna-road-horrific

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.