ਨੈਸ਼ਨਲ ਡੈਸਕ: ਭਾਰਤ ਦੀ ਮਸ਼ਹੂਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਅਖੀਰਕਾਰ ਪ੍ਰੋਫੈਸ਼ਨਲ ਖੇਡ ਜ਼ਿੰਦਗੀ ਤੋਂ ਸੰਨਿਆਸ ਲੈਣ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਚੱਲ ਰਹੀ ਗੋਡੇ ਦੀ ਸਮੱਸਿਆ ਕਾਰਨ ਹੁਣ ਉਹ ਅੱਗੇ ਖੇਡ ਜਾਰੀ ਨਹੀਂ ਰੱਖ ਸਕਦੀਆਂ। ਸਾਇਨਾ ਨੇ ਆਪਣਾ ਆਖਰੀ ਮੁਕਾਬਲਾ 2023 ਵਿੱਚ ਸਿੰਗਾਪੁਰ ਓਪਨ ਦੌਰਾਨ ਖੇਡਿਆ ਸੀ ਪਰ ਉਸ ਵੇਲੇ ਉਨ੍ਹਾਂ ਵੱਲੋਂ ਸੰਨਿਆਸ ਬਾਰੇ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਸੀ।
Google Pixel 9a: Republic Day Sale ਦੀ ਸਭ ਤੋਂ ਵਧੀਆ ਡੀਲ ₹12,000 ਦੀ ਛੂਟ
ਇੱਕ ਹਾਲੀਆ ਪੌਡਕਾਸਟ ਵਿਚ ਗੱਲ ਕਰਦਿਆਂ ਸਾਇਨਾ ਨੇ ਦੱਸਿਆ ਕਿ ਉਹ ਲਗਭਗ ਦੋ ਸਾਲ ਪਹਿਲਾਂ ਹੀ ਖੇਡ ਤੋਂ ਦੂਰ ਹੋ ਚੁੱਕੀਆਂ ਸਨ। ਉਨ੍ਹਾਂ ਕਿਹਾ ਕਿ ਜਿਵੇਂ ਉਨ੍ਹਾਂ ਨੇ ਆਪਣੇ ਅਸੂਲਾਂ ‘ਤੇ ਖੇਡ ਦੀ ਸ਼ੁਰੂਆਤ ਕੀਤੀ ਸੀ ਓਸੇ ਤਰੀਕੇ ਨਾਲ ਉਨ੍ਹਾਂ ਨੇ ਖੇਡ ਨੂੰ ਅਲਵਿਦਾ ਕਿਹਾ ਹੈ। ਇਸ ਲਈ ਉਨ੍ਹਾਂ ਨੂੰ ਸੰਨਿਆਸ ਦੀ ਘੋਸ਼ਣਾ ਕਰਨ ਦੀ ਲੋੜ ਮਹਿਸੂਸ ਨਹੀਂ ਹੋਈ।
ਸਾਇਨਾ ਨੇਹਵਾਲ ਨੇ ਭਾਰਤੀ ਬੈਡਮਿੰਟਨ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਨਵੀਂ ਪਹਚਾਣ ਦਿੱਤੀ। ਉਹ ਲੰਡਨ ਓਲੰਪਿਕ 2012 ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਬੈਡਮਿੰਟਨ ਖਿਡਾਰੀ ਬਣੀ। ਉਨ੍ਹਾਂ ਨੇ ਤਿੰਨ ਵਾਰੀ ਓਲੰਪਿਕ ਵਿੱਚ ਭਾਰਤ, 2010 ਅਤੇ 2018 ਦੇ ਕਾਮਨਵੈਲਥ ਖੇਡਾਂ ਵਿੱਚ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਸਾਇਨਾ ਦੀ ਖੇਡ ਯਾਤਰਾ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਰਹੀ ਹੈ।
