skip to content

Dainik Savera Times Logo

ਰੂਸ‑ਯੂਕ੍ਰੇਨ ਜੰਗ ਦਾ ਦਰਦਨਾਕ ਖੁਲਾਸਾ, 32 ਭਾਰਤੀ ਨੌਜਵਾਨਾਂ ਦੀ ਜਾਨ ਗਈ

6 days पहले

ਰੂਸ‑ਯੂਕ੍ਰੇਨ ਜੰਗ ਦਾ ਦਰਦਨਾਕ ਖੁਲਾਸਾ, 32 ਭਾਰਤੀ ਨੌਜਵਾਨਾਂ ਦੀ ਜਾਨ ਗਈ

ਅੰਤਰਰਾਸ਼ਟਰੀ ਡੈਕਸ (ਦੈਨਿਕ ਸਵੇਰਾ):ਰੂਸ‑ਯੂਕ੍ਰੇਨ ਜੰਗ ਪਿਛਲੇ ਚਾਰ ਸਾਲਾਂ ਤੋਂ ਜਾਰੀ ਹੈ ਅਤੇ ਇਸ ਦੌਰਾਨ ਜੰਗ ਦੇ ਮੈਦਾਨ ’ਚ ਭਾਰਤੀ ਨਾਗਰਿਕਾਂ ਦੀ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।

ਕਿੰਨੇ ਭਾਰਤੀ ਮਾਰੇ ਗਏ?

ਮਿਲੀ ਜਾਣਕਾਰੀ ਮੁਤਾਬਕ, ਰੂਸ ਵੱਲੋਂ ਯੂਕ੍ਰੇਨ ਖ਼ਿਲਾਫ਼ ਚੱਲ ਰਹੇ ਯੁੱਧ ਵਿੱਚ ਜ਼ਬਰਦਸਤੀ ਭੇਜੇ ਗਏ ਭਾਰਤੀ ਨੌਜਵਾਨਾਂ ਵਿੱਚੋਂ 32 ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਹ ਨੌਜਵਾਨ ਰੂਸ ਵਿੱਚ ਨੌਕਰੀ ਦੇ ਝਾਂਸੇ ਨਾਲ ਲਿਜਾਏ ਗਏ ਸਨ, ਪਰ ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਜੰਗੀ ਮੋਰਚਿਆਂ ’ਤੇ ਧੱਕ ਦਿੱਤਾ ਗਿਆ।

ਅਧਿਕਾਰੀਆਂ ਨੇ ਕੀ ਦੱਸਿਆ?

 

ਪਟਿਆਲਾ ਦੇ 12 ਸਕੂਲਾਂ ਨੂੰ ਮਿਲੀਆਂ ਬੰਬ ਧਮਕੀਆਂ, ਮਾਪਿਆਂ ਵਿੱਚ ਚਿੰਤਾ ਵਧੀ

ਅਧਿਕਾਰੀਆਂ ਦੇ ਅਨੁਸਾਰ, ਰੂਸੀ ਫੌਜ ਵਿੱਚ ਫਸੇ ਹੋਏ 35 ਹੋਰ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਜਾਰੀ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਏਜੰਟ ਅਜੇ ਵੀ ਭਾਰਤੀ ਨੌਜਵਾਨਾਂ ਨੂੰ ਵੱਡੀਆਂ ਤਨਖਾਹਾਂ, ਬੋਨਸ ਅਤੇ ਰੂਸੀ ਨਾਗਰਿਕਤਾ ਦੇ ਝੂਠੇ ਵਾਅਦਿਆਂ ਨਾਲ ਫਸਾ ਰਹੇ ਹਨ। ਇਹ ਮਾਮਲਾ ਨਵੀਂ ਦਿੱਲੀ ਅਤੇ ਮਾਸਕੋ ਦੇ ਰਿਸ਼ਤਿਆਂ ਵਿੱਚ ਇੱਕ ਗੰਭੀਰ ਰੁਕਾਵਟ ਬਣਿਆ ਹੋਇਆ ਹੈ।

ਭਾਰਤ ਸਰਕਾਰ ਦੀ ਪ੍ਰਤੀਕਿਰਿਆ

ਭਾਰਤ ਸਰਕਾਰ ਨੇ ਕਈ ਵਾਰ ਰੂਸ ਕੋਲ ਮੰਗ ਕੀਤੀ ਹੈ ਕਿ ਜੰਗ ਦੇ ਮੈਦਾਨ ਵਿੱਚ ਫਸੇ ਭਾਰਤੀਆਂ ਨੂੰ ਤੁਰੰਤ ਰਿਹਾਅ ਕਰਕੇ ਵਾਪਸ ਭੇਜਿਆ ਜਾਵੇ। ਜਾਣਕਾਰੀ ਅਨੁਸਾਰ, ਲਗਭਗ 35 ਭਾਰਤੀ ਅਜੇ ਵੀ ਫਰੰਟ ਲਾਈਨਾਂ ’ਤੇ ਤਾਇਨਾਤ ਹਨ, ਜਿਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਗੱਲਬਾਤ ਜਾਰੀ ਹੈ।

 

ਪਟਿਆਲਾ ਦੇ 12 ਸਕੂਲਾਂ ਨੂੰ ਮਿਲੀਆਂ ਬੰਬ ਧਮਕੀਆਂ, ਮਾਪਿਆਂ ਵਿੱਚ ਚਿੰਤਾ ਵਧੀ

ਵਿਦੇਸ਼ ਮੰਤਰਾਲੇ ਦੀ ਚੇਤਾਵਨੀ

ਵਿਦੇਸ਼ ਮੰਤਰਾਲੇ ਨੇ ਨੌਜਵਾਨਾਂ ਨੂੰ ਵਾਰ‑ਵਾਰ ਚੇਤਾਵਨੀ ਦਿੱਤੀ ਹੈ ਕਿ ਰੂਸ ਵਿੱਚ “ਵਧੀਆ ਨੌਕਰੀਆਂ” ਦੇ ਨਾਂ ’ਤੇ ਦਿੱਤੇ ਜਾਣ ਵਾਲੇ ਝਾਂਸਿਆਂ ਤੋਂ ਬਚਣ। ਅਕਸਰ ਨੌਜਵਾਨਾਂ ਨੂੰ ਹੋਟਲ, ਮਾਲ ਜਾਂ ਫੈਕਟਰੀ ਦੀ ਨੌਕਰੀ ਦਾ ਵਾਅਦਾ ਕਰਕੇ ਲਿਜਾਇਆ ਜਾਂਦਾ ਹੈ, ਪਰ ਬਾਅਦ ਵਿੱਚ ਉਨ੍ਹਾਂ ਨੂੰ ਜੰਗੀ ਮੋਰਚਿਆਂ ’ਤੇ ਭੇਜ ਦਿੱਤਾ ਜਾਂਦਾ ਹੈ।

 

russia-ukraine-war-32-indian

russia-ukraine-war-32-indian

 

खबरें और भी हैं...

Copyright © 2026 Dainik Savera Times. All rights reserved.