
ਨਵੀਂ ਦਿੱਲੀ (ਦੈਨਿਕ ਸਵੇਰਾ): ਜੇਕਰ ਤੁਸੀਂ ਥੋੜ੍ਹਾ ਜਿਹਾ ਕੰਮ ਕਰਨ ਤੋਂ ਬਾਅਦ ਵੀ ਥਕਾਵਟ, ਘੱਟ ਊਰਜਾ, ਪਿੱਠ-ਮੋਢਿਆਂ ਵਿੱਚ ਅਕੜਾਅ ਜਾਂ ਅੱਖਾਂ ਵਿੱਚ ਤਣਾਅ ਮਹਿਸੂਸ ਕਰਦੇ ਹੋ, ਤਾਂ ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਨੇ ਤੁਹਾਡੇ ਲਈ ‘ਉਸਤਰਾਸਨ’ (ਊਠ ਦੀ ਸਥਿਤੀ / Camel Pose) ਦੀ ਸਿਫ਼ਾਰਸ਼ ਕੀਤੀ ਹੈ।
ਅੰਤਰਰਾਸ਼ਟਰੀ ਯੋਗ ਦਿਵਸ ਦੇ ਮੱਦੇਨਜ਼ਰ, ਆਯੁਸ਼ ਮੰਤਰਾਲਾ ਇੱਕ ਵਿਸ਼ੇਸ਼ ਮੁਹਿੰਮ ਚਲਾ ਰਿਹਾ ਹੈ, ਜਿਸ ਤਹਿਤ ਹਰ ਰੋਜ਼ ਕਿਸੇ ਨਾ ਕਿਸੇ ਯੋਗ ਆਸਣ ਦੇ ਫਾਇਦੇ ਅਤੇ ਵਿਧੀ ਸਾਂਝੀ ਕੀਤੀ ਜਾਂਦੀ ਹੈ। ਯੋਗ ਮਾਹਿਰਾਂ ਮੁਤਾਬਕ, ਰੋਜ਼ਾਨਾ ਸਿਰਫ਼ ਕੁਝ ਮਿੰਟਾਂ ਦਾ ਯੋਗਾ ਤੁਹਾਡੀ ਜ਼ਿੰਦਗੀ ਵਿੱਚ ਵੱਡੇ ਅਤੇ ਸਕਾਰਾਤਮਕ ਬਦਲਾਅ ਲਿਆ ਸਕਦਾ ਹੈ।
ਇਹ ਵੀ ਪੜੋਂ:
ਮਹਿੰਗਾਈ ਦੇ ਦੌਰ ‘ਚ ਅਨੋਖਾ ਤੋਹਫ਼ਾ: ਸਹੁਰੇ ਨੇ ਜਵਾਈ ਨੂੰ ਦਿੱਤੇ ₹4.22 ਲੱਖ ਦੇ ਜੁੱਤੇ, ਖੂਬੀਆਂ ਸੁਣ ਕੇ ਉੱਡ ਜਾਣਗੇ ਹੋਸ਼!
‘ਉਸਤਰਾਸਨ’ ਦੇ ਬੇਮਿਸਾਲ ਫਾਇਦੇ
ਰੀੜ੍ਹ ਦੀ ਹੱਡੀ ਵਿੱਚ ਲਚਕਤਾ: ਇਹ ਆਸਣ ਪਿੱਠ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਰੀੜ੍ਹ ਦੀ ਹੱਡੀ ਦੀ ਲਚਕਤਾ ਵਧਾਉਂਦਾ ਹੈ। ਅਕੜਾਅ ਅਤੇ ਤਣਾਅ ਤੋਂ ਰਾਹਤ: ਮੋਢਿਆਂ ਅਤੇ ਪਿੱਠ ਦੀ ਜਕੜਨ ਨੂੰ ਦੂਰ ਕਰਕੇ ਸਰੀਰਕ ਥਕਾਵਟ ਨੂੰ ਘੱਟ ਕਰਦਾ ਹੈ। ਸਿਹਤ ਵਿੱਚ ਸੁਧਾਰ: ਇਹ ਪਾਚਨ ਪ੍ਰਣਾਲੀ ਨੂੰ ਦਰੁਸਤ ਰੱਖਦਾ ਹੈ, ਥਾਇਰਾਇਡ ਗਲੈਂਡ ਨੂੰ ਐਕਟਿਵ ਕਰਦਾ ਹੈ, ਅਤੇ ਦਮੇ ਵਰਗੀਆਂ ਸਾਹ ਦੀਆਂ ਬਿਮਾਰੀਆਂ ਵਿੱਚ ਆਰਾਮ ਦਿੰਦਾ ਹੈ। ਮਾਨਸਿਕ ਸ਼ਾਂਤੀ: ਇਸ ਦੇ ਨਿਯਮਤ ਅਭਿਆਸ ਨਾਲ ਸਰੀਰਕ ਮੁਦਰਾ (Posture) ਸੁਧਰਦੀ ਹੈ, ਜਿਸ ਨਾਲ ਆਤਮ-ਵਿਸ਼ਵਾਸ ਅਤੇ ਮਾਨਸਿਕ ਸ਼ਾਂਤੀ ਵਧਦੀ ਹੈ।
ਅਭਿਆਸ ਕਰਨ ਦੀ ਸਹੀ ਵਿਧੀ
ਸਭ ਤੋਂ ਪਹਿਲਾਂ ਗੋਡਿਆਂ ਭਾਰ ਬੈਠ ਜਾਓ (ਪੈਰਾਂ ਦੀਆਂ ਉਂਗਲਾਂ ਪਿੱਛੇ ਵੱਲ ਹੋਣ)।
ਗੋਡਿਆਂ ਵਿੱਚ ਕਮਰ ਜਿੰਨੀ ਵਿੱਥ (ਦੂਰੀ) ਰੱਖੋ।
ਦੋਵੇਂ ਹੱਥਾਂ ਨੂੰ ਕਮਰ ‘ਤੇ ਰੱਖਦਿਆਂ ਹੌਲੀ-ਹੌਲੀ ਪਿੱਛੇ ਵੱਲ ਝੁਕੋ।
ਹੁਣ ਆਪਣੇ ਹੱਥਾਂ ਨਾਲ ਅੱਡੀਆਂ ਨੂੰ ਫੜੋ, ਛਾਤੀ ਨੂੰ ਉੱਪਰ ਵੱਲ ਚੁੱਕੋ ਅਤੇ ਗਰਦਨ ਨੂੰ ਪਿੱਛੇ ਸੁੱਟਦਿਆਂ ਛੱਤ ਵੱਲ ਦੇਖੋ।
ਸ਼ੁਰੂਆਤ ਵਿੱਚ ਇਸ ਸਥਿਤੀ ਵਿੱਚ 10 ਤੋਂ 20 ਸਕਿੰਟ ਰਹੋ ਅਤੇ ਆਮ ਤੌਰ ‘ਤੇ ਸਾਹ ਲੈਂਦੇ ਰਹੋ। ਫਿਰ ਹੌਲੀ-ਹੌਲੀ ਪਹਿਲੀ ਸਥਿਤੀ ਵਿੱਚ ਵਾਪਸ ਆ ਜਾਓ।
ਜ਼ਰੂਰੀ ਸਾਵਧਾਨੀਆਂ: ਸੱਟ ਲੱਗਣ ‘ਤੇ ਪਰਹੇਜ਼, ਜੇਕਰ ਪਿੱਠ, ਗਰਦਨ, ਗੋਡੇ ਜਾਂ ਮੋਢੇ ‘ਤੇ ਕੋਈ ਗੰਭੀਰ ਸੱਟ ਲੱਗੀ ਹੋਵੇ, ਤਾਂ ਇਹ ਆਸਣ ਬਿਲਕੁਲ ਨਾ ਕਰੋ। ਬਲੱਡ ਪ੍ਰੈਸ਼ਰ ਦੇ ਮਰੀਜ਼, ਹਾਈ ਜਾਂ ਲੋਅ ਬਲੱਡ ਪ੍ਰੈਸ਼ਰ ਵਾਲੇ ਲੋਕ ਡਾਕਟਰੀ ਸਲਾਹ ਤੋਂ ਬਾਅਦ ਹੀ ਇਸ ਦਾ ਅਭਿਆਸ ਕਰਨ। ਗਰਭਵਤੀ ਔਰਤਾਂ, ਗਰਭਵਤੀ ਜਨਾਨੀਆਂ ਅਤੇ ਕਿਸੇ ਗੰਭੀਰ ਬਿਮਾਰੀ ਨਾਲ ਜੂਝ ਰਹੇ ਲੋਕ ਇਸ ਨੂੰ ਸਿਰਫ਼ ਕਿਸੇ ਯੋਗ ਮਾਹਿਰ ਦੀ ਦੇਖ-ਰੇਖ ਹੇਠ ਹੀ ਕਰਨ।ਜ਼ੋਰ-ਜ਼ਬਰਦਸਤੀ ਨਾ ਕਰੋ: ਸਾਹ ਦੀ ਗਤੀ ਨੂੰ ਆਮ ਰੱਖੋ ਅਤੇ ਸਰੀਰ ਨੂੰ ਉਸ ਦੀ ਸਮਰੱਥਾ ਤੋਂ ਵੱਧ ਪਿੱਛੇ ਮੋੜਨ ਦੀ ਕੋਸ਼ਿਸ਼ ਨਾ ਕਰੋ।

camel-pose-benefits-from

मेष: दिन शुभ रहेगा...