Last Updated: October 10, 2026

Dainik Savera Times Logo

ਮੋਦੀ ਮੰਤਰੀ ਮੰਡਲ ਵਿੱਚ ਫੇਰਬਦਲ ਦੀ ਚਰਚਾ ਤੇਜ਼, ਭਾਜਪਾ ਸੰਗਠਨ ਵਿੱਚ ਵੀ ਹੋ ਸਕਦੀਆਂ ਵੱਡੀਆਂ ਤਬਦੀਲੀਆਂ

3 months ਪਹਿਲਾ

ਮੋਦੀ ਮੰਤਰੀ ਮੰਡਲ ਵਿੱਚ ਫੇਰਬਦਲ ਦੀ ਚਰਚਾ ਤੇਜ਼, ਭਾਜਪਾ ਸੰਗਠਨ ਵਿੱਚ ਵੀ ਹੋ ਸਕਦੀਆਂ ਵੱਡੀਆਂ ਤਬਦੀਲੀਆਂ

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਸੰਭਾਵੀ ਫੇਰਬਦਲ ਦੀਆਂ ਚਰਚਾਵਾਂ ਇੱਕ ਵਾਰ ਫਿਰ ਸਿਆਸੀ ਗਲਿਆਰਿਆਂ ਵਿੱਚ ਤੇਜ਼ ਹੋ ਗਈਆਂ ਹਨ। ਸਿਆਸੀ ਸੂਤਰਾਂ ਮੁਤਾਬਕ ਭਾਰਤੀ ਜਨਤਾ ਪਾਰਟੀ ਸਰਕਾਰ ਅਤੇ ਸੰਗਠਨ ਦੋਵਾਂ ਵਿੱਚ ਕੁਝ ਮਹੱਤਵਪੂਰਨ ਤਬਦੀਲੀਆਂ ਕਰਨ ਦੀ ਤਿਆਰੀ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਨਵੇਂ ਕੌਮੀ ਪ੍ਰਧਾਨ ਨਿਤਿਨ ਨਬੀਨ ਦੀ ਟੀਮ ਦਾ ਐਲਾਨ ਵੀ ਜਲਦ ਕੀਤਾ ਜਾ ਸਕਦਾ ਹੈ।

ਚਰਚਾਵਾਂ ਅਨੁਸਾਰ ਕੁਝ ਕੇਂਦਰੀ ਮੰਤਰੀਆਂ ਨੂੰ ਸੰਗਠਨ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ, ਜਦਕਿ ਪਾਰਟੀ ਦੇ ਕੁਝ ਅਹੁਦੇਦਾਰਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਕੁਝ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਬਦਲਾਅ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਭਾਜਪਾ ਨੌਜਵਾਨ ਚਿਹਰਿਆਂ, ਮਹਿਲਾਵਾਂ ਅਤੇ ਵੱਖ-ਵੱਖ ਸਮਾਜਿਕ ਤੇ ਖੇਤਰੀ ਵਰਗਾਂ ਨੂੰ ਵੱਧ ਨੁਮਾਇੰਦਗੀ ਦੇਣ ‘ਤੇ ਵੀ ਜ਼ੋਰ ਦੇ ਸਕਦੀ ਹੈ।

ਕੇਪ ਵਰਡੇ ਦੇ ਕਪਤਾਨ ਰਿਆਨ ਮੈਂਡੇਸ ‘ਤੇ ਜਬਰ ਜਨਾਹ ਦਾ ਦੋਸ਼, ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਮਚਿਆ ਹੜਕੰਪ

ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਸੰਭਾਵੀ ਤਬਦੀਲੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀਆਂ ਜਾ ਸਕਦੀਆਂ ਹਨ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਤੋਂ ਬਾਅਦ ਵੀ ਅਜਿਹੀਆਂ ਅਟਕਲਾਂ ਨੂੰ ਹੋਰ ਬਲ ਮਿਲਿਆ ਹੈ। ਹਾਲਾਂਕਿ ਭਾਜਪਾ ਜਾਂ ਕੇਂਦਰ ਸਰਕਾਰ ਵੱਲੋਂ ਮੰਤਰੀ ਮੰਡਲ ਫੇਰਬਦਲ ਬਾਰੇ ਅਜੇ ਤੱਕ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ ਗਿਆ। ਹੁਣ ਸਭ ਦੀ ਨਜ਼ਰ ਪਾਰਟੀ ਲੀਡਰਸ਼ਿਪ ਦੇ ਅਗਲੇ ਫ਼ੈਸਲੇ ‘ਤੇ ਟਿਕੀ ਹੋਈ ਹੈ।

ਪਾਕਿਸਤਾਨ ਦਾ ਸਰਹੱਦੀ ਫੌਜੀ ਆਪਰੇਸ਼ਨ, 29 ਅੱਤਵਾਦੀ ਮਾਰਨ ਦਾ ਦਾਅਵਾ; ਅਫ਼ਗਾਨਿਸਤਾਨ ਨੇ ਨਾਗਰਿਕਾਂ ਦੀ ਮੌਤ ਦਾ ਲਗਾਇਆ ਦੋਸ਼

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.