skip to content

Last Updated: October 10, 2026

Dainik Savera Times Logo

RBI ਦਾ ਵੱਡਾ ਐਲਾਨ ₹2000 ਦੇ ਨੋਟ ਕਰ ਸਕਦੇ ਹੋਂ ਵਾਪਸ 19 ਦਫ਼ਤਰਾਂ ‘ਤੇ ਹੋਵੇਗੀ ਕਾਰਵਾਹੀ….

9 months ਪਹਿਲਾ

RBI ਦਾ ਵੱਡਾ ਐਲਾਨ ₹2000 ਦੇ ਨੋਟ ਕਰ ਸਕਦੇ ਹੋਂ ਵਾਪਸ 19 ਦਫ਼ਤਰਾਂ ‘ਤੇ ਹੋਵੇਗੀ ਕਾਰਵਾਹੀ….

ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਸਪਸ਼ਟ ਕੀਤਾ ਹੈ ਕਿ ₹2000 ਦੇ ਨੋਟ ਗੈਰਕਾਨੂੰਨੀ ਨਹੀਂ ਹਨ ਪਰ ਇਹਨਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲਿਆ ਗਿਆ ਹੈ। ਆਰਬੀਆਈ ਦੇ ਬਿਆਨ ਅਨੁਸਾਰ 19 ਮਈ 2023 ਨੂੰ ਜਦੋਂ ₹2000 ਦੇ ਨੋਟਾਂ ਦੀ ਵਾਪਸੀ ਦਾ ਐਲਾਨ ਕੀਤਾ ਗਿਆ ਸੀ ਉਸ ਸਮੇਂ ਇਹਨਾਂ ਦੀ ਕੁੱਲ ਕੀਮਤ ₹3.56 ਲੱਖ ਕਰੋੜ ਸੀ ਜੋ 31 ਦਸੰਬਰ 2025 ਤੱਕ ਘਟ ਕੇ ₹5669 ਕਰੋੜ ਰਹਿ ਗਈ ਹੈ।

ਇਹ ਵੀ ਪੜ੍ਹੋ: ਪ੍ਰਦੂਸ਼ਣ ਅਤੇ ਵਾਤਾਵਰਣ ਸਮੇਤ ਸ਼ੀਸ਼ ਮਹਲ ਪ੍ਰੋਜੈਕਟ ‘ਤੇ ਵਿਧਾਨ ਸਭਾ ਵਿੱਚ ਗੂੰਜੇਗੀ ਬਹਿਸ

ਆਰਬੀਆਈ ਨੇ ਦੱਸਿਆ ਕਿ 98 ਫੀਸਦੀ ਨੋਟ ਬੈਂਕਾਂ ਵਿੱਚ ਵਾਪਸ ਆ ਚੁੱਕੇ ਹਨ ਜਦਕਿ ਥੋੜ੍ਹੀ ਮਾਤਰਾ ਅਜੇ ਵੀ ਲੋਕਾਂ ਕੋਲ ਮੌਜੂਦ ਹੈ। ਇਹ ਨੋਟ ਅਜੇ ਵੀ ਕਾਨੂੰਨੀ ਮਾਨਤਾ ਰੱਖਦੇ ਹਨ ਪਰ ਬੈਂਕ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹਨਾਂ ਨੂੰ ਜਲਦੀ ਵਾਪਸ ਕਰਣ ਜਾਂ ਬਦਲਣ। ਇਸ ਲਈ ਆਰਬੀਆਈ ਨੇ ਪ੍ਰਕਿਰਿਆ ਆਸਾਨ ਬਣਾਈ ਹੈ।

ਨੋਟ ਵਾਪਸੀ ਦੀ ਪ੍ਰਕਿਰਿਆ

ਪਹਿਲਾ ਕਦਮ: 7 ਅਕਤੂਬਰ 2023 ਤੋਂ ਬਾਅਦ ਸਾਰੇ ਬੈਂਕ ਸ਼ਾਖਾਵਾਂ ਵਿੱਚ ₹2000 ਦੇ ਨੋਟਾਂ ਦੀ ਜਮ੍ਹਾਂ ਜਾਂ ਬਦਲੀ ਦੀ ਸੁਵਿਧਾ ਬੰਦ ਹੋ ਗਈ ਹੈ।
ਦੂਜਾ ਕਦਮ: 9 ਅਕਤੂਬਰ 2023 ਤੋਂ ਨੋਟਾਂ ਨੂੰ ਆਰਬੀਆਈ ਦੇ 19 ਇਸ਼ੂ ਦਫ਼ਤਰਾਂ ਵਿੱਚ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ ਜਾ ਸਕਦਾ ਹੈ।
ਤੀਜਾ ਕਦਮ: ਆਰਬੀਆਈ ਦੇ ਇਸ਼ੂ ਦਫ਼ਤਰਾਂ (Issue offices) ਵਿੱਚ ਸਿੱਧੀ ਤੌਰ ‘ਤੇ ਨੋਟ ਬਦਲਣ ਦੀ ਸੁਵਿਧਾ ਉਪਲਬਧ ਹੈ।
ਚੌਥਾ ਕਦਮ: ਲੋਕ ਭਾਰਤ ਡਾਕ ਰਾਹੀਂ ਵੀ ਆਪਣੇ ਨੋਟ ਕਿਸੇ ਵੀ ਡਾਕਘਰ ਤੋਂ ਆਰਬੀਆਈ ਦੇ (Issue offices) ਨੂੰ ਭੇਜ ਸਕਦੇ ਹਨ ਤਾਂ ਜੋ ਇਹਨਾਂ ਦੀ ਰਕਮ ਖਾਤਿਆਂ ਵਿੱਚ ਜਮ੍ਹਾਂ ਹੋ ਸਕੇ।

ਇਹ ਵੀ ਪੜ੍ਹੋ: ਵੱਡੀ Update: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਗਾਇਬ ਮਾਮਲਾ: ਪੁਲਿਸ ਨੇ 15 ਥਾਵਾਂ ‘ਤੇ ਵੱਡਾ ਆਪਰੇਸ਼ਨ ਜਾਰੀ ਕੀਤਾ… ਦੋ ਹੋਰ ਕਾਬੂ…


ਪੰਜਵਾਂ ਕਦਮ: ਆਰਬੀਆਈ ਦੇ 19 (Issue offices) ਅਹਿਮਦਾਬਾਦ, ਬੈਂਗਲੁਰੂ, ਬੇਲਾਪੁਰ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਗੁਵਾਹਾਟੀ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਪਟਨਾ, ਅਤੇ ਤਿਰੁਵਨੰਤਪੁਰਮ ਵਿੱਚ ਸਥਿਤ ਹਨ।

ਇਸ ਤਰ੍ਹਾਂ ਆਰਬੀਆਈ ਨੇ ਸਪਸ਼ਟ ਕੀਤਾ ਹੈ ਕਿ ₹2000 ਦੇ ਨੋਟ ਅਜੇ ਵੀ ਕਾਨੂੰਨੀ ਹਨ ਪਰ ਇਹਨਾਂ ਨੂੰ ਸਰਕੂਲੇਸ਼ਨ ਤੋਂ ਹਟਾ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਇਹਨਾਂ ਨੂੰ ਵਾਪਸ ਕਰਨ ਲਈ ਸਹੂਲਤਾਂ ਦਿੱਤੀਆਂ ਗਈਆਂ ਹਨ।

rbi-big-announcement-2000-rupee-notes-return-19-offices

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.