skip to content

Last Updated: October 4, 2026

Dainik Savera Times Logo

ਵੱਡੀ Update: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਗਾਇਬ ਮਾਮਲਾ: ਪੁਲਿਸ ਨੇ 15 ਥਾਵਾਂ ‘ਤੇ ਵੱਡਾ ਆਪਰੇਸ਼ਨ ਜਾਰੀ ਕੀਤਾ… ਦੋ ਹੋਰ ਕਾਬੂ…

9 months ਪਹਿਲਾ

ਵੱਡੀ Update: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪ ਗਾਇਬ ਮਾਮਲਾ: ਪੁਲਿਸ ਨੇ 15 ਥਾਵਾਂ ‘ਤੇ ਵੱਡਾ ਆਪਰੇਸ਼ਨ ਜਾਰੀ ਕੀਤਾ… ਦੋ ਹੋਰ ਕਾਬੂ…

ਪੰਜਾਬ ਡੈਕਸ: ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ 328 ਗੁੰਮ ਹੋਏ ਸਰੂਪਾਂ ਦੇ ਮਾਮਲੇ ਵਿੱਚ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਆਈਟੀ ਨੇ ਚੰਡੀਗੜ੍ਹ, ਅਮ੍ਰਿਤਸਰ, ਗੁਰਦਾਸਪੁਰ, ਰੂਪਨਗਰ, ਤਰਨ ਤਾਰਨ ਅਤੇ ਅਮ੍ਰਿਤਸਰ, ਰੂਰਲ ਸਮੇਤ 14 ਥਾਵਾਂ ‘ਤੇ ਛਾਪੇ ਮਾਰੇ। ਕਾਰਵਾਈ ਦੌਰਾਨ ਸੱਤ 7 ਮੋਬਾਈਲ ਫੋਨ, ਤਿੰਨ 3 ਟੈਬਲੈਟ, 2 ਦੋ ਲੈਪਟਾਪ, 1 ਇੱਕ ਸਟੋਰੇਜ ਡਿਵਾਈਸ ਅਤੇ ਵਿੱਤੀ ਦਸਤਾਵੇਜ਼ ਜ਼ਬਤ ਕੀਤੇ ਗਏ।

ਐਫਆਈਆਰ ਵਿੱਚ 16 ਲੋਕਾਂ ਦੇ ਨਾਮ ਦਰਜ ਹਨ ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ ਜਦਕਿ 14 ਦੀ ਜਾਂਚ ਜਾਰੀ ਹੈ। ਹੁਣ ਤੱਕ ਸਤਿੰਦਰ ਸਿੰਘ ਕੋਹਲੀ ਅਤੇ ਕਨਵਲਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਨਵਲਜੀਤ ਸਿੰਘ ਨੂੰ 3 ਜਨਵਰੀ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ‘ਤੇ ਧਾਰਮਿਕ ਗ੍ਰੰਥਾਂ ਦੀ ਸੰਭਾਲ ਅਤੇ ਤਿਆਰੀ ਵਿੱਚ ਬੇਨਿਯਮੀਆਂ ਕਰਨ ਦੇ ਦੋਸ਼ ਹਨ।

ਜ਼ਬਤ ਕੀਤੇ ਗਏ ਇਲੈਕਟ੍ਰਾਨਿਕ ਸਾਧਨਾਂ ਦੀ ਫੋਰੈਂਸਿਕ ਜਾਂਚ ਹੋਵੇਗੀ ਅਤੇ ਵਿੱਤੀ ਦਸਤਾਵੇਜ਼ਾਂ ਦੀ ਵੀ ਜਾਂਚ ਜਾਰੀ ਹੈ। ਐਸਆਈਟੀ ਨੇ ਕਿਹਾ ਹੈ ਕਿ ਹੋਰ ਛਾਪੇ ਅਤੇ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ ਅਤੇ ਜਾਂਚ ਲਗਾਤਾਰ ਚੱਲ ਰਹੀ ਹੈ।

READ ALSO: ਬੱਚਿਆਂ ਦੀ ਪਰਵਰਿਸ਼ ਦਾ ਨਵਾਂ ਚੈਲੈਂਜ ਪੈਸੇ ਦੀ ਕੀਮਤ ਸਿਖਾਉਣਾ ਬਣਿਆ ਜ਼ਰੂਰੀ… ਹੋ ਜਾਉ Alert

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਨੇ ਸ਼ਨੀਵਾਰ ਨੂੰ ਜਾਂਚ ਨੂੰ ਤੇਜ਼ ਕਰਦਿਆਂ ਇੱਕੋ ਸਮੇਂ 15 ਥਾਵਾਂ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਪੁਲਿਸ ਦੇ ਅਨੁਸਾਰ ਇਨ੍ਹਾਂ ਥਾਵਾਂ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਅੱਠ ਸਥਾਨ ਸ਼ਾਮਲ ਹਨ ਜਦਕਿ ਚੰਡੀਗੜ੍ਹ ਵਿੱਚ ਦੋ ਅਤੇ ਗੁਰਦਾਸਪੁਰ ਰੂਪਨਗਰ ਤਰਨਤਾਰਨ ਅਤੇ ਅੰਮ੍ਰਿਤਸਰ ਦੇਹਾਤੀ ਖੇਤਰ ਵਿੱਚ ਇੱਕ ਇੱਕ ਥਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਸਵੇਰੇ ਤੋਂ ਹੀ ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿੱਚ ਇਹ ਸਾਰਾ ਸਚ ਆਪਰੇਸ਼ਨ ਚੱਲ ਰਿਹਾ ਹੈ।

ਇਸ ਮਾਮਲੇ ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਸਤਿੰਦਰ ਸਿੰਘ ਕੋਹਲੀ ਜੋ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਹਨ ਦੇ ਚੰਡੀਗੜ੍ਹ ਸਥਿਤ ਨਿਵਾਸ ‘ਤੇ ਵੀ ਪੁਲਿਸ ਟੀਮ ਨੇ ਗਹਿਰਾਈ ਨਾਲ ਤਲਾਸ਼ੀ ਕੀਤੀ। ਇਸ ਤੋਂ ਇਲਾਵਾ ਮਾਮਲੇ ਨਾਲ ਜੁੜੇ ਹੋਰ 15 ਸ਼ੱਕੀ ਲੋਕਾਂ ਦੇ ਘਰਾਂ ‘ਤੇ ਵੀ ਇੱਕੋ ਸਮੇਂ ਛਾਪੇ ਮਾਰੇ ਜਾ ਰਹੇ ਹਨ।

READ ALSO: ਬਿਜਨੌਰ ‘ਚ ਨਸ਼ੇ ਵਿੱਚ ਧੁੱਤ ਨੌਜਵਾਨ ਨੇ ਮੰਦਰ ਦੇ ਪਵਿੱਤਰ ਸ਼ਿਵਲਿੰਗ ਨੂੰ ਤੋੜਿਆ….

ਪੁਲਿਸ ਵੱਲੋਂ ਤਲਾਸ਼ੀ ਕੀਤੇ ਗਏ 15 ਸ਼ੱਕੀ ਥਾਵਾਂ ਵਿੱਚ ਅੰਮ੍ਰਿਤਸਰ ਸ਼ਹਿਰ ਦੇ 8 ਸਥਾਨ, ਚੰਡੀਗੜ੍ਹ ਦੇ 2, ਗੁਰਦਾਸਪੁਰ, ਰੂਪਨਗਰ, ਤਰਨਤਾਰਨ ਅਤੇ ਅੰਮ੍ਰਿਤਸਰ ਦੇਹਾਤੀ ਖੇਤਰ ਦੇ 1–1 ਸਥਾਨ ਸ਼ਾਮਲ ਹਨ।

ਵਿਸਥਾਰ

  • ਅੰਮ੍ਰਿਤਸਰ ਸ਼ਹਿਰ: 8 ਥਾਵਾਂ ‘ਤੇ ਛਾਪੇ ਮਾਰੇ ਗਏ।
  • ਚੰਡੀਗੜ੍ਹ: 2 ਥਾਵਾਂ ‘ਤੇ ਤਲਾਸ਼ੀ ਕੀਤੀ ਗਈ, ਜਿਸ ਵਿੱਚ ਸਤਿੰਦਰ ਸਿੰਘ ਕੋਹਲੀ ਦਾ ਨਿਵਾਸ ਵੀ ਸ਼ਾਮਲ ਹੈ।
  • ਗੁਰਦਾਸਪੁਰ: 1 ਥਾਂ ‘ਤੇ ਕਾਰਵਾਈ।
  • ਰੂਪਨਗਰ: 1 ਥਾਂ ‘ਤੇ ਤਲਾਸ਼ੀ।
  • ਤਰਨਤਾਰਨ: 1 ਥਾਂ ‘ਤੇ ਛਾਪਾ।
  • ਅੰਮ੍ਰਿਤਸਰ ਦੇਹਾਤੀ ਖੇਤਰ: 1 ਥਾਂ ‘ਤੇ ਕਾਰਵਾਈ।

ਇਹ ਸਾਰੇ ਥਾਵਾਂ ਮਿਲਾ ਕੇ ਕੁੱਲ 15 ਸਥਾਨਾਂ ‘ਤੇ ਪੁਲਿਸ ਨੇ ਇੱਕੋ ਸਮੇਂ ਸਚ ਆਪਰੇਸ਼ਨ ਚਲਾਇਆ।

ਮਹੱਤਵਪੂਰਨ ਗੱਲ

ਪੁਲਿਸ ਨੇ ਦਸਤਾਵੇਜ਼, ਇਲੈਕਟ੍ਰਾਨਿਕ ਡਿਵਾਈਸ ਅਤੇ ਹੋਰ ਰਿਕਾਰਡ ਖੰਗਾਲੇ ਹਨ ਤਾਂ ਜੋ 328 ਪਾਵਨ ਸਰੂਪਾਂ ਦੀ ਗਾਇਬੀ ਦੇ ਪਿੱਛੇ ਜ਼ਿੰਮੇਵਾਰ ਲੋਕਾਂ ਦੀ ਭੂਮਿਕਾ ਸਪਸ਼ਟ ਹੋ ਸਕੇ। ਆਉਣ ਵਾਲੇ ਦਿਨਾਂ ਵਿੱਚ ਪੁੱਛਗਿੱਛ ਅਤੇ ਗ੍ਰਿਫ਼ਤਾਰੀਆਂ ਦਾ ਦਾਇਰਾ ਹੋਰ ਵਧਾਇਆ ਜਾ ਸਕਦਾ ਹੈ।

READ ALSO: ਅਮਰੀਕਾ ਦੇ ਨਾਰਥ ਕੈਰੋਲੀਨਾ ‘ਚ ਚਾਕੂ ਤੇ ਹਥੌੜਿਆਂ ਨਾਲ ਖੂਨੀ ਹਮਲੇ ਦੀ ਖ਼ਤਰਨਾਕ ਯੋਜਨਾ: ਨੌਜਵਾਨ FBI ਦੀ ਕਾਰਵਾਈ ਨਾਲ ਕਾਬੂ

ਪੁਲਿਸ ਵੱਲੋਂ ਦਸਤਾਵੇਜ਼ ਇਲੈਕਟ੍ਰਾਨਿਕ ਡਿਵਾਈਸ ਅਤੇ ਹੋਰ ਮਹੱਤਵਪੂਰਨ ਰਿਕਾਰਡ ਖੰਗਾਲੇ ਜਾ ਰਹੇ ਹਨ ਤਾਂ ਜੋ ਪਾਵਨ ਸਰੂਪਾਂ ਦੀ ਆਵਾਜਾਈ ਅਤੇ ਇਸ ਵਿੱਚ ਸ਼ਾਮਲ ਲੋਕਾਂ ਦੀ ਭੂਮਿਕਾ ਸਪਸ਼ਟ ਹੋ ਸਕੇ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਛੱਡਿਆ ਨਹੀਂ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਤਲਾਸ਼ੀ ਮੁਹਿੰਮ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ‘ਤੇ ਆਉਣ ਵਾਲੇ ਦਿਨਾਂ ਵਿੱਚ ਪੁੱਛਗਿੱਛ ਅਤੇ ਗ੍ਰਿਫ਼ਤਾਰੀਆਂ ਦਾ ਦਾਇਰਾ ਹੋਰ ਵਧਾਇਆ ਜਾ ਸਕਦਾ ਹੈ।

ਇਹ ਖ਼ਬਰ ਧਾਰਮਿਕ ਸੰਵੇਦਨਸ਼ੀਲਤਾ ਨਾਲ ਜੁੜੀ ਹੋਣ ਕਰਕੇ ਲੋਕਾਂ ਵਿੱਚ ਚਿੰਤਾ ਦਾ ਕਾਰਨ ਬਣੀ ਹੋਈ ਹੈ ਅਤੇ ਪ੍ਰਸ਼ਾਸਨ ਵੱਲੋਂ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ।

police-operation-15-locations-recover-guru-granth-sahib

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.