Last Updated: November 25, 2026

Dainik Savera Times Logo

10 ਹਜ਼ਾਰ ਰੁਪਏ ਦੀ ਨੋਕਰੀ ਨਾਲ ਕੀ ਹੋਵੇਗਾ! ਅਮਰੀਕਾ ਤੋਂ Deport ਹੋਇਆ, ਪੰਜਾਬੀ ਨੋਜਵਾਨ ਹੁਣ ਪਾਸਪੋਰਟ ਲਈ ਦਫ਼ਤਰਾਂ ਦੇ ਚੱਕਰ ਕੱਟ ਰਿਹਾ

9 December 2025 ਅੱਪਡੇਟ ਕੀਤਾ ਗਿਆ

10 ਹਜ਼ਾਰ ਰੁਪਏ ਦੀ ਨੋਕਰੀ ਨਾਲ ਕੀ ਹੋਵੇਗਾ! ਅਮਰੀਕਾ ਤੋਂ Deport ਹੋਇਆ, ਪੰਜਾਬੀ ਨੋਜਵਾਨ ਹੁਣ ਪਾਸਪੋਰਟ ਲਈ ਦਫ਼ਤਰਾਂ ਦੇ ਚੱਕਰ ਕੱਟ ਰਿਹਾ

ਨਵੀਂ ਦਿਲੀ: ਚੰਗੀ ਭਲੀ ਜਿੰਦਗੀ ਨੂੰ ਇੱਕ ਬਾਹਰ ਜਾਣ ਦੇ ਫੈਸਲੇ ਨੇ ਤਾ ਸਿਰ ਦਾ ਮਥਾ ਹੀ ਬਦਲ ਦਿਤਾ, ਹੋਣ ਕਰੇ ਵੀ ਤਾ ਕੀ ਕਰੇ , ਖੁਦ ਦੀ ਜਿੰਦਗੀ ਨੂੰ ਹੀ ਹੁਣ ਕੋਸ ਰਿਹਾ ਹੈ।

ਅਮਰੀਕਾ ਵਿੱਚ ਡੌਨਲਡ ਟਰੰਪ ਦੀ ਸਰਕਾਰ ਬਣਨ ਤੋਂ ਬਾਅਦ ਗੈਰ-ਕਾਨੂੰਨੀ ਪਰਵਾਸੀਆਂ ਨੂੰ ਵੱਡੇ ਪੱਧਰ ‘ਤੇ ਡਿਪੋਰਟ ਕੀਤਾ ਜਾ ਰਿਹਾ ਹੈ।

TRAI ਨੇ ਸੈਟੇਲਾਈਟ-ਅਧਾਰਤ ਸਪੈਕਟ੍ਰਮ ਅਸਾਈਨਮੈਂਟ ‘ਤੇ DoT ਨੂੰ ਜਵਾਬ ਦਿੱਤਾ

ਇਸ ਵੇਲੇ ਹਰਜੀਤ ਜੈਪੁਰ ਵਿੱਚ 10 ਹਜ਼ਾਰ ਰੁਪਏ ਮਹੀਨਾਵਾਰੀ ਤਨਖਾਹ ਵਾਲੀ ਨੌਕਰੀ ਕਰਦਾ ਹੈ ਪਰ ਉਸ ਨਾਲ ਗੁਜ਼ਾਰਾ ਕਰਨਾ ਬਹੁਤ ਔਖਾ ਹੈ। ਉਹ ਕਹਿੰਦਾ ਹੈ ਕਿ ਪਾਸਪੋਰਟ ਬਣਾਉਣ ਲਈ ਦਫ਼ਤਰਾਂ ਦੇ ਗੇੜੇ ਲਾ ਰਿਹਾ ਹੈ ਪਰ ਕਾਗਜ਼ਾਂ ਦੀਆਂ ਲੋੜਾਂ ਕਾਰਨ ਕੰਮ ਨਹੀਂ ਬਣ ਰਿਹਾ।

ਹਰਜੀਤ ਦੀ ਮਾਤਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪਰਿਵਾਰ ਨੇ ਦੋਵਾਂ ਮੁੰਡਿਆਂ ਨੂੰ ਆਪਣੇ ਹਿੱਸੇ ਦੀ ਜ਼ਮੀਨ ਅਤੇ ਲੱਖਾਂ ਰੁਪਏ ਚੁੱਕ ਕੇ 45-45 ਲੱਖ ਰੁਪਏ ਏਜੰਟਾਂ ਨੂੰ ਦਿੱਤੇ ਸਨ। ਉਹ ਕਹਿੰਦੀ ਹੈ ਕਿ ਸਾਰੇ ਸੁਪਨੇ ਟੁੱਟ ਗਏ ਹਨ ਅਤੇ ਹੁਣ ਹਾਲਾਤ ਬਹੁਤ ਮਾੜੇ ਹਨ। ਉਹ ਦੱਸਦੀ ਹੈ ਕਿ ਹਰਜੀਤ ਪਿਛਲੇ ਪੰਜ ਮਹੀਨਿਆਂ ਤੋਂ ਜੈਪੁਰ ਵਿੱਚ ਕੰਮ ਕਰ ਰਿਹਾ ਸੀ ਪਰ ਹੁਣ ਘਰ ਹੀ ਬੈਠਾ ਹੈ। ਪਾਸਪੋਰਟ ਲਈ ਜਲੰਧਰ ਦੇ ਦਫ਼ਤਰਾਂ ਦੇ ਗੇੜੇ ਲਾਉਣ ਲਈ ਹਰ ਵਾਰ ਕਰੀਬ ਇੱਕ ਹਜ਼ਾਰ ਰੁਪਏ ਦੀ ਲੋੜ ਹੁੰਦੀ ਹੈ।

ਗੁਰਪ੍ਰੀਤ ਕੌਰ ਨੇ ਕਿਹਾ ਕਿ ਪਰਿਵਾਰ ਵਿੱਚ ਹਰਜੀਤ ਹੀ ਕਮਾਉਣ ਵਾਲਾ ਹੈ ਕਿਉਂਕਿ ਉਸ ਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਹੈ।

ਵਰਕਆਊਟ ਨਾਲ ਜੁੜੀ ਕੇਲੇ ਦੀ ਸਹੀ ਟਾਈਮਿੰਗ ਜਾਣੋ ਤੇ ਦੂਰ ਕਰੋ ਸਾਰੀ ਉਲਝਣ

ਹਰਜੀਤ ਦੀ ਇੱਛਾ ਹੈ ਕਿ ਉਹ ਪੰਜਾਬ ਵਿੱਚ ਹੀ ਰਹਿ ਕੇ ਕੋਈ 20-25 ਹਜ਼ਾਰ ਰੁਪਏ ਵਾਲੀ ਨੌਕਰੀ ਕਰੇ ਤਾਂ ਜੋ ਮਾਂ ਦੀ ਦੇਖਭਾਲ ਕਰ ਸਕੇ। ਪਰ ਨੌਕਰੀ ਨਹੀਂ ਮਿਲ ਰਹੀ ਅਤੇ ਘਰ ਦਾ ਖਰਚਾ ਚਲਾਉਣ ਦੀ ਚਿੰਤਾ ਹੈ। ਜ਼ਮੀਨ ਜਾਇਦਾਦ ਵੇਚੀ ਜਾ ਚੁੱਕੀ ਹੈ ਅਤੇ ਕਰੀਬ ਪੰਜ ਲੱਖ ਰੁਪਏ ਦਾ ਕਰਜ਼ਾ ਵੀ ਹੈ।

  • ਅਮਰੀਕਾ ਤੋਂ ਡਿਪੋਰਟ ਹੋਇਆ ਹਰਜੀਤ ਸਿੰਘ ਦੁਬਾਰਾ ਵਿਦੇਸ਼ ਜਾਣ ਲਈ ਪਾਸਪੋਰਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
  • ਜ਼ਮੀਨ ਵੇਚ ਕੇ 90 ਲੱਖ ਖਰਚੇ, ਕਰੀਬ ਪੰਜ ਲੱਖ ਕਰਜ਼ਾ, ਜੈਪੁਰ ਵਿੱਚ 10 ਹਜ਼ਾਰ ਦੀ ਨੌਕਰੀ।
  • 2020 ਤੋਂ 2024 ਤੱਕ 5541 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ, 2025 ਵਿੱਚ 2417 ਹੋਰ ਵਾਪਸ ਭੇਜੇ ਗਏ।
  • ਪਰਿਵਾਰ ਨੇ ਏਜੰਟਾਂ ਨੂੰ 45-45 ਲੱਖ ਦਿੱਤੇ, ਜ਼ਮੀਨ ਵੀ ਵੇਚੀ, ਹੁਣ ਹਾਲਾਤ ਬਹੁਤ ਮਾੜੇ ਹਨ। ਸਰਕਾਰ ਵੱਲੋਂ ਭਰੋਸੇ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.