Last Updated: November 7, 2026

Dainik Savera Times Logo

ਕੈਨੇਡਾ ’ਚ ਪੰਜਾਬੀ ਐਮ.ਪੀ. ਮੁਸ਼ਕਲ ’ਚ—ਜਾਇਦਾਦਾਂ ਛੁਪਾਉਣ ’ਤੇ ਕਾਰਵਾਈ, ਜੁਰਮਾਨਾ ਲੱਗਾ

5 March 2026 ਅੱਪਡੇਟ ਕੀਤਾ ਗਿਆ

ਕੈਨੇਡਾ ’ਚ ਪੰਜਾਬੀ ਐਮ.ਪੀ. ਮੁਸ਼ਕਲ ’ਚ—ਜਾਇਦਾਦਾਂ ਛੁਪਾਉਣ ’ਤੇ ਕਾਰਵਾਈ, ਜੁਰਮਾਨਾ ਲੱਗਾ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬੀ ਮੂਲ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਖ਼ਿਲਾਫ਼ ਕੈਨੇਡਾ ਵਿੱਚ ਜਾਇਦਾਦਾਂ ਛੁਪਾਉਣ ਦੇ ਦੋਸ਼ਾਂ ਤਹਿਤ ਕਾਰਵਾਈ ਸ਼ੁਰੂ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

 

 

ਐਮ.ਪੀ. ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ?

 

ਬਿਨਾਂ ਹੈਲਮੇਟ–ਬਿਨਾਂ ਨੰਬਰ ਪਲੇਟ: ਹਿਮਾਚਲ ਪੁਲਿਸ ਨੇ ਦੋ ਦਿਨਾਂ ’ਚ 950 ਪੰਜਾਬੀ ਬਾਈਕਰ ਕਾਬੂ ਕੀਤੇ

 

ਮਿਲੀ ਜਾਣਕਾਰੀ ਅਨੁਸਾਰ, ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਵਿਰੁੱਧ ਜਾਇਦਾਦਾਂ ਛੁਪਾਉਣ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਗਈ ਹੈ। ਇਸ ਉਲੰਘਣਾ ਲਈ ਉਨ੍ਹਾਂ ’ਤੇ 200 ਕੈਨੇਡੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਕੈਨੇਡੀਅਨ ਐਥਿਕਸ ਕਮਿਸ਼ਨਰ ਨੇ ਸਰੀ ਸੈਂਟਰ ਤੋਂ ਸੰਸਦ ਮੈਂਬਰ ਸਰਾਏ ਨੂੰ ਹਿਤਾਂ ਦੇ ਟਕਰਾਅ ਐਕਟ ਦੀ ਉਲੰਘਣਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ।

 

 

ਜਾਇਦਾਦਾਂ ਦਾ ਖੁਲਾਸਾ ਕਿੰਨੇ ਦਿਨਾਂ ਦੇ ਅੰਦਰ ਕਰਨਾ ਲਾਜ਼ਮੀ ਸੀ?

 

 

 

ਜਾਣਕਾਰੀ ਮੁਤਾਬਕ ਸੰਸਦ ਮੈਂਬਰ ਸਰਾਏ ਨੇ ਅੰਤਰਰਾਸ਼ਟਰੀ ਵਿਕਾਸ ਲਈ ਰਾਜ ਸਕੱਤਰ ਵਜੋਂ ਨਿਯੁਕਤ ਹੋਣ ਤੋਂ ਬਾਅਦ 60 ਦਿਨਾਂ ਦੇ ਅੰਦਰ ਅੰਦਰ ਆਪਣੀਆਂ ਅਰਬਾਂ ਰੁਪਇਆਂ ਦੀਆਂ ਵਿੱਤੀ ਜਾਇਦਾਦਾਂ ਅਤੇ ਕਾਰੋਬਾਰੀ ਹਿਤਾਂ ਦਾ ਖੁਲਾਸਾ ਕਰਨਾ ਸੀ ਪਰ ਉਨ੍ਹਾਂ ਅਜਿਹਾ ਨਹੀਂ ਕੀਤਾ । ਜਿਸਦੇ ਚਲਦਿਆਂ ਹੋਇਆਂ ਹੀ ਉਨ੍ਹਾਂ ਨੂੰ ਜੁਰਮਾਨਾ ਲਗਾਇਆ ਗਿਆ ਹੈ । ਜਦੋਂ ਕਿ ਇਸ ਕਾਨੂੰਨ ਤਹਿਤ ਵੱਧ ਤੋਂ ਵੱਧ ਜੁਰਮਾਨਾ 500 ਡਾਲਰ ਹੋ ਸਕਦਾ ਹੈ । ਰਣਦੀਪ ਸਰਾਏ ਆਪਣੀ ਹੀ ਪਾਰਟੀ ਦੇ ਉਹ ਦਸਵੇਂ ਸੰਸਦ ਮੈਂਬਰ ਬਣ ਗਏ ਹਨ ਜਿਨ੍ਹਾਂ ਵਿਰੁੱਧ ਇਸ ਐਕਟ ਤਹਿਤ ਕਾਰਵਾਈ ਹੋਈ ਹੈ ।

 

punjabi-mp-in-canada-in-trouble

punjabi-mp-in-canada-in-trouble

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.