Last Updated: October 5, 2026

Dainik Savera Times Logo

PUNJAB : ਫਰੀਦਕੋਟ ਮਾਡਰਨ ਸੈਂਟਰਲ ਜੇਲ੍ਹ ‘ਚ ਲੱਗਾ ਐਚ.ਆਈ.ਵੀ. ਜਾਂਚ ਕੈਂਪ ; 429 ਕੈਦੀਆਂ ਦਾ ਕੀਤਾ ਚੈੱਕਅਪ

1 week ਪਹਿਲਾ

PUNJAB : ਫਰੀਦਕੋਟ ਮਾਡਰਨ ਸੈਂਟਰਲ ਜੇਲ੍ਹ ‘ਚ ਲੱਗਾ ਐਚ.ਆਈ.ਵੀ. ਜਾਂਚ ਕੈਂਪ ; 429 ਕੈਦੀਆਂ ਦਾ ਕੀਤਾ ਚੈੱਕਅਪ

ਫਰੀਦਕੋਟ : ਫਰੀਦਕੋਟ ਦੇ ਸਿਵਲ ਸਰਜਨ ਡਾ. ਰਮਨਦੀਪ ਸਿੰਗਲਾ ਦੀ ਅਗਵਾਈ ਅਤੇ ਡਾ. ਅਰਸ਼ਦੀਪ ਸਿੰਘ ਬਰਾੜ (ਸੀਨੀਅਰ ਮੈਡੀਕਲ ਅਫਸਰ ਇੰਚਾਰਜ, ਜੇਲ੍ਹ ਹਸਪਤਾਲ ਫਰੀਦਕੋਟ) ਤੇ ਡਾ. ਸਰਵਦੀਪ ਸਿੰਘ ਰੋਮਾਨਾ (ਜ਼ਿਲ੍ਹਾ ਏਡਜ਼ ਕੰਟਰੋਲ ਅਫਸਰ) ਦੀ ਦੇਖ-ਰੇਖ ਹੇਠ ਮਾਡਰਨ ਸੈਂਟਰਲ ਜੇਲ੍ਹ ਵਿਖੇ ਇੱਕ ਐਚ.ਆਈ.ਵੀ. ਜਾਂਚ ਕੈਂਪ ਲਗਾਇਆ ਗਿਆ। ਕੈਂਪ ਦੌਰਾਨ, ਆਈ.ਸੀ.ਟੀ.ਸੀ. (ICTC) ਦੀਆਂ ਟੀਮਾਂ ਨੇ ਕੈਦੀਆਂ ਦੀ ਐਚ.ਆਈ.ਵੀ. ਜਾਂਚ ਕੀਤੀ। ਕੁੱਲ 429 ਵਿਅਕਤੀਆਂ ਦੀ ਐਚ.ਆਈ.ਵੀ. ਸਬੰਧੀ ਜਾਂਚ ਕੀਤੀ ਗਈ।

ਕੈਂਪ ਦੇ ਸੁਚਾਰੂ ਸੰਚਾਲਨ ਵਿੱਚ ਡਾ. ਅਰਸ਼ਦੀਪ ਸਿੰਘ ਬਰਾੜ (ਸੀਨੀਅਰ ਮੈਡੀਕਲ ਅਫਸਰ ਇੰਚਾਰਜ, ਜੇਲ੍ਹ ਹਸਪਤਾਲ ਫਰੀਦਕੋਟ), ਇਕਬਾਲ ਸਿੰਘ ਢਿੱਲੋਂ (ਸੁਪਰਡੈਂਟ, ਫਰੀਦਕੋਟ ਜੇਲ੍ਹ), ਡਾ. ਚੰਦਰਭਾਨ ਸ਼ਰਮਾ (ਮੈਡੀਕਲ ਅਫਸਰ, ਫਰੀਦਕੋਟ ਜੇਲ੍ਹ ਹਸਪਤਾਲ), ਰਾਜਦੀਪ ਸਿੰਘ ਬਰਾੜ (ਵਧੀਕ ਸੁਪਰਡੈਂਟ, ਫਰੀਦਕੋਟ ਜੇਲ੍ਹ), ਰਾਜਵਿੰਦਰ ਕੌਰ (ਨਰਸਿੰਗ ਸਿਸਟਰ ਇੰਚਾਰਜ, ਫਰੀਦਕੋਟ ਜੇਲ੍ਹ ਹਸਪਤਾਲ), ਗੌਰਵ ਚਾਵਲਾ (ਫਾਰਮੇਸੀ ਅਫਸਰ), ਗਗਨਦੀਪ ਕੌਰ (ਸਟਾਫ ਨਰਸ), ਗੁਰਪ੍ਰੀਤ ਕੌਰ (ਸਟਾਫ ਨਰਸ) ਅਤੇ ਗਗਨਦੀਪ ਕੌਰ (ਪ੍ਰੋਜੈਕਟ ਕੋਆਰਡੀਨੇਟਰ, LART) ਨੇ ਅਹਿਮ ਭੂਮਿਕਾ ਨਿਭਾਈ।

ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਐਚ.ਆਈ.ਵੀ. ਦੀ ਰੋਕਥਾਮ, ਇਸ ਦੇ ਫੈਲਣ ਦੇ ਕਾਰਨਾਂ, ਜ਼ਰੂਰੀ ਸਾਵਧਾਨੀਆਂ ਅਤੇ ਸਮੇਂ ਸਿਰ ਜਾਂਚ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕੀਤੀ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਐਚ.ਆਈ.ਵੀ. ਨਾਲ ਜੁੜੀਆਂ ਗਲਤ ਧਾਰਨਾਵਾਂ ਅਤੇ ਸਮਾਜਿਕ ਕਲੰਕ ਤੋਂ ਬਚਣ ਅਤੇ ਲੋੜ ਪੈਣ ‘ਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਆਪਣੀ ਜਾਂਚ ਕਰਵਾਉਣ।

ਸਿਹਤ ਵਿਭਾਗ ਦੀਆਂ ਆਈ.ਸੀ.ਟੀ.ਸੀ. (ICTC) ਟੀਮਾਂ ਵੱਲੋਂ ਐਚ.ਆਈ.ਵੀ. ਸਬੰਧੀ ਗਤੀਵਿਧੀਆਂ… ਬਿਮਾਰੀ ਦੀ ਰੋਕਥਾਮ ਅਤੇ ਸ਼ੁਰੂਆਤੀ ਪੜਾਅ ‘ਤੇ ਇਸ ਦੀ ਪਛਾਣ ਯਕੀਨੀ ਬਣਾਉਣ ਲਈ ਅਜਿਹੀਆਂ ਜਾਗਰੂਕਤਾ ਅਤੇ ਜਾਂਚ ਗਤੀਵਿਧੀਆਂ ਨੂੰ ਜਾਰੀ ਰੱਖਣ ‘ਤੇ ਜ਼ੋਰ ਦਿੱਤਾ ਗਿਆ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.