
ਪੰਜਾਬ ਡੈਕਸ: ਕੌਮੀ ਸਕੂਲ ਖੇਡਾਂ ਦੇ ਤੀਜੇ ਦਿਨ ਪੰਜਾਬ ਦੇ ਖਿਡਾਰੀਆਂ ਨੇ ਜੂਡੋ ਅਤੇ ਗਤਕੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ ਤਗਮੇ ਜਿੱਤ ਕੇ ਸੂਬੇ ਦੀ ਮਾਣ ਵਧਾਈ ਹੈ। ਜੂਡੋ ਦੇ ਅੰਡਰ 14 ਲੜਕਿਆਂ ਦੇ 40 ਕਿਲੋ ਭਾਰ ਵਰਗ ਵਿੱਚ ਪੰਜਾਬ ਦੇ ਯੁਵਰਾਜ ਠਾਕੁਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਰਾਜਸਥਾਨ ਦੇ ਧਰਮੇਸ਼ ਅਚਾਰੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 45 ਕਿਲੋ ਭਾਰ ਵਰਗ ਵਿੱਚ ਗੁਜਰਾਤ ਦੇ ਰੁਸਨ ਮਲਿਕ ਮੁਹੰਮਦ ਨੇ ਸੋਨਾ ਜਿੱਤਿਆ ਅਤੇ ਪੰਜਾਬ ਦੇ ਲਵਿਸ਼ ਥਾਪਾ ਨੇ ਚਾਂਦੀ ਹਾਸਲ ਕੀਤੀ।
ਇਹ ਵੀ ਪੜ੍ਹੋ: ਈਰਾਨ ਵਿੱਚ ਆਰਥਿਕ ਸੰਕਟ ਨੇ ਭਰੇ ਪ੍ਰਦਰਸ਼ਨ: ਇੰਟਰਨੈੱਟ ਤੇ ਫ਼ੋਨ ਸੇਵਾਵਾਂ ਠੱਪ ਹਾਲਾਤ ਨਾਜ਼ੁਕ…
ਜੂਡੋ ਲੜਕੀਆਂ ਵਿੱਚ 27 ਕਿਲੋ ਭਾਰ ਵਰਗ ਵਿੱਚ ਪੰਜਾਬ ਦੀ ਮੁਸਕਾਨ ਨੇ ਪਹਿਲਾ ਸਥਾਨ ਜਿੱਤਿਆ ਜਦਕਿ ਹਰਿਆਣਾ ਦੀ ਪਰੀ ਦੂਜੇ ਸਥਾਨ ‘ਤੇ ਰਹੀ। 32 ਕਿਲੋ ਭਾਰ ਵਰਗ ਵਿੱਚ ਕੇ ਵੀ ਐੱਸ ਦੀ ਦੀਪਾਂਸ਼ੀ ਖੋਇਵਾਲ ਨੇ ਸੋਨਾ ਅਤੇ ਦਿੱਲੀ ਦੀ ਭਾਗਿਆ ਬੰਗਾਰੀ ਨੇ ਚਾਂਦੀ ਜਿੱਤੀ। 44 ਕਿਲੋ ਭਾਰ ਵਰਗ ਵਿੱਚ ਹਰਿਆਣਾ ਦੀ ਰੀਆ ਨੇ ਪਹਿਲਾ ਅਤੇ ਪੰਜਾਬ ਦੀ ਮਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਵਰਗ ਵਿੱਚ ਪੰਜਾਬ ਦੀ ਸੀਰਤ ਲੂਨਾ ਨੇ ਸੋਨੇ ਦਾ ਤਗਮਾ ਜਿੱਤਿਆ ਜਦਕਿ ਦਿੱਲੀ ਦੀ ਦੀਪਿਕਾ ਗੁਰਜਾਰ ਨੇ ਚਾਂਦੀ ਜਿੱਤੀ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ (09-01-2026) ਅੰਮ੍ਰਿਤਸਰ ਤੋਂ।
ਗਤਕੇ ਦੇ ਅੰਡਰ 19 ਲੜਕੀਆਂ ਦੇ ਸਿੰਗਲ ਸੋਟੀ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੇ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ ਜਦਕਿ ਛੱਤੀਸਗੜ੍ਹ ਨੇ ਚਾਂਦੀ ਜਿੱਤੀ। ਚੰਡੀਗੜ੍ਹ ਅਤੇ ਦਿੱਲੀ ਨੇ ਸਾਂਝੇ ਤੌਰ ‘ਤੇ ਕਾਂਸੇ ਦਾ ਤਗਮਾ ਹਾਸਲ ਕੀਤਾ। ਫਰੀ ਸੋਟੀ ਦੇ ਮੁਕਾਬਲਿਆਂ ਵਿੱਚ ਵੀ ਪੰਜਾਬ ਦੀ ਟੀਮ ਨੇ ਸੋਨਾ ਜਿੱਤ ਕੇ ਆਪਣੀ ਧਾਕ ਬਰਕਰਾਰ ਰੱਖੀ ਜਦਕਿ ਚੰਡੀਗੜ੍ਹ ਨੇ ਚਾਂਦੀ ਅਤੇ ਝਾਰਖੰਡ ਤੇ ਮੱਧ ਪ੍ਰਦੇਸ਼ ਨੇ ਸਾਂਝੇ ਤੌਰ ‘ਤੇ ਕਾਂਸੇ ਦੇ ਤਗਮੇ ਜਿੱਤੇ।
ਪੰਜਾਬ ਦੇ ਖਿਡਾਰੀ ਆਪਣੀ ਮਹਿਨਤ ਅਤੇ ਦ੍ਰਿੜ ਨਿਰਣੈ ਨਾਲ ਰਾਸ਼ਟਰੀ ਪੱਧਰ ‘ਤੇ ਰੌਸ਼ਨੀ ਚਮਕਾ ਰਹੇ ਹਨ ਜੋ ਕਿ ਸੂਬੇ ਲਈ ਮਾਣ ਦੀ ਗੱਲ ਹੈ। ਇਹ ਪ੍ਰਦਰਸ਼ਨ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ।
