ਅੰਤਰਰਾਸ਼ਟਰੀ ਡੈਸਕ: ਈਰਾਨ ਵਿੱਚ ਆਰਥਿਕ ਮੰਦਹਾਲੀ ਦੇ ਵਿਰੋਧ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਨੂੰ ਅੱਜ ਬਾਰਾਂ ਦਿਨ ਹੋ ਗਏ ਹਨ ਅਤੇ ਹਾਲਾਤ ਹਰ ਪਲ ਗੰਭੀਰ ਹੋ ਰਹੇ ਹਨ। ਸਰਕਾਰ ਨੇ ਲੋਕਾਂ ਦੇ ਆਪਸੀ ਸੰਪਰਕ ਨੂੰ ਰੋਕਣ ਅਤੇ ਬਾਹਰੀ ਦੁਨੀਆ ਤੱਕ ਜਾਣਕਾਰੀ ਪਹੁੰਚਣ ਤੋਂ ਰੋਕਣ ਲਈ ਪੂਰੇ ਦੇਸ਼ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।
ਇੰਟਰਨੈੱਟ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਨੈੱਟਬਲਾਕ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਵੀਰਵਾਰ ਦੀ ਰਾਤ ਤੋਂ ਇੰਟਰਨੈੱਟ ਦੀਆਂ ਸੇਵਾਵਾਂ ਲਗਭਗ ਪੂਰੀ ਤਰ੍ਹਾਂ ਠੱਪ ਹੋ ਚੁੱਕੀਆਂ ਹਨ। ਇਹ ਕਦਮ ਡਿਜੀਟਲ ਪੱਧਰ ‘ਤੇ ਸੈਂਸਰਸ਼ਿਪ ਦੀ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ ਜਿਸ ਕਾਰਨ ਲੋਕ ਇਕ ਦੂਜੇ ਨਾਲ ਸੰਪਰਕ ਕਰਨ ਤੋਂ ਅਸਮਰਥ ਹੋ ਗਏ ਹਨ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ (09-01-2026) ਅੰਮ੍ਰਿਤਸਰ ਤੋਂ।
ਸਿਰਫ਼ ਇੰਟਰਨੈੱਟ ਹੀ ਨਹੀਂ ਬਲਕਿ ਟੈਲੀਫ਼ੋਨ ਸੇਵਾਵਾਂ ਵੀ ਇਸ ਬਲੈਕਆਊਟ ਨਾਲ ਪ੍ਰਭਾਵਿਤ ਹੋਈਆਂ ਹਨ। ਵਿਦੇਸ਼ਾਂ ਤੋਂ ਖਾਸ ਕਰਕੇ ਦੁਬਈ ਅਤੇ ਹੋਰ ਮੁਲਕਾਂ ਤੋਂ ਈਰਾਨ ਵਿੱਚ ਲੈਂਡਲਾਈਨ ਜਾਂ ਮੋਬਾਈਲ ਨੰਬਰਾਂ ‘ਤੇ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ।
ਇਹ ਹਲਾਤ ਉਸ ਸਮੇਂ ਉਤਪੰਨ ਹੋਏ ਜਦੋਂ ਈਰਾਨੀ ਕਰੰਸੀ ਰਿਆਲ ਦੀ ਕੀਮਤ ਵਿੱਚ ਭਾਰੀ ਗਿਰਾਵਟ ਆਈ ਅਤੇ ਮਹਿੰਗਾਈ ਦੀ ਦਰ 42 ਫੀਸਦੀ ਤੋਂ ਵੀ ਵੱਧ ਹੋ ਗਈ। ਮਨੁੱਖੀ ਅਧਿਕਾਰ ਸੰਸਥਾਵਾਂ ਦੇ ਅਨੁਸਾਰ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਹੁਣ ਤੱਕ 45 ਲੋਕ ਆਪਣੀ ਜਾਨ ਗਵਾ ਚੁੱਕੇ ਹਨ ਜਦਕਿ 2 ਹਜ਼ਾਰ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਤਾਂ ਨੂੰ ਦੇਖਦਿਆਂ ਲੱਗਦਾ ਹੈ ਕਿ ਆਉਣ ਵਾਲੇ ਦਿਨ ਹੋਰ ਵੀ ਤਣਾਅਪੂਰਨ ਹੋ ਸਕਦੇ ਹਨ।

मेष: दिन शुभ रहेगा...