ਨੈਸ਼ਨਲ ਡੈਸਕ: ਸੋਨੇ ਦੀ ਚੋਰੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੇਰਲ ਦੇ ਪ੍ਰਸਿੱਧ ਸਬਰੀਮਾਲਾ ਮੰਦਰ ਨਾਲ ਜੁੜੀ ਜਾਂਚ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਈਡੀ ਨੇ ਕੇਰਲ ਤਮਿਲਨਾਡੂ ਅਤੇ ਕਰਨਾਟਕ ਦੇ ਵੱਖ ਵੱਖ 21 ਥਾਵਾਂ ‘ਤੇ ਇਕੱਠੇ ਛਾਪੇ ਮਾਰੇ। ਇਹ ਕਾਰਵਾਈ ਸੋਨੇ ਦੀ ਚੋਰੀ ਅਤੇ ਉਸ ਨਾਲ ਜੁੜੀ ਮਨੀ ਲਾਂਡਰਿੰਗ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ।
ਇਸ ਮਾਮਲੇ ਦੀ ਜਾਂਚ ਕੇਰਲ ਹਾਈ ਕੋਰਟ ਦੀ ਦੇਖਰੇਖ ਹੇਠ ਚੱਲ ਰਹੀ ਇੱਕ ਵਿਸ਼ੇਸ਼ ਜਾਂਚ ਟੀਮ ਵੱਲੋਂ ਵੀ ਕੀਤੀ ਜਾ ਰਹੀ ਹੈ ਜਿਸਨੇ ਹੁਣ ਤੱਕ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਗ੍ਰਿਫ਼ਤਾਰ ਵਿਅਕਤੀ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ।
ਪਿਆਜ਼ ‘ਤੇ ਕਾਲੇ ਧੱਬੇ ਮਿੱਟੀ ਨਹੀਂ, ਕਾਲੀ ਫਫੂੰਦੀ — ਸਾਵਧਾਨ ਰਹੋ Aspergillus niger ਤੋਂ
ਈਡੀ ਨੇ ਮੁੱਖ ਦੋਸ਼ੀਆਂ ਦੇ ਘਰਾਂ ‘ਚ ਛਾਪੇਮਾਰੀ ਕੀਤੀ ਜਿਸ ਵਿੱਚ ਉੱਨੀਕ੍ਰਿਸ਼ਣਨ ਪੋੱਟੀ ਸੀਪੀਐਮ ਨੇਤਾ ਮੁਰਾਰੀ ਬਾਬੂ ਏ ਪਦਮਕੁਮਾਰ ਅਤੇ ਐਨ ਵਾਸੂ ਦੇ ਨਾਂ ਸ਼ਾਮਲ ਹਨ। ਇਸਦੇ ਨਾਲ ਨਾਲ ਬੈਲਾਰੀ ਦੇ ਸੋਨੇ ਦੇ ਵਪਾਰੀ ਗੋਵਰਧਨ ਅਤੇ ਚੇਨਈ ਦੀ ਕੰਪਨੀ ਸਮਾਰਟ ਕ੍ਰੀਏਸ਼ਨਜ਼ ਦੇ ਸੀਈਓ ਪੰਕਜ ਭੰਡਾਰੀ ਨਾਲ ਜੁੜੇ ਥਾਵਾਂ ‘ਤੇ ਵੀ ਛਾਪੇ ਮਾਰੇ ਗਏ। ਇਨ੍ਹਾਂ ‘ਤੇ ਸੋਨੇ ਦੀਆਂ ਪਲੇਟਾਂ ਨੂੰ ਪਿਘਲਾਉਣ ਅਤੇ ਓਹਨਾਂ ਨੂੰ ਠਿਕਾਣਾ ਲਗਾਉਣ ਵਿੱਚ ਸਹਾਇਤਾ ਕਰਨ ਦੇ ਦੋਸ਼ ਹਨ।
ਤਿਰੁਵਨੰਤਪੁਰਮ ਵਿੱਚ ਸਥਿਤ ਤ੍ਰਾਵਣਕੋਰ ਦੇਵਸਵੋਮ ਬੋਰਡ ਦੇ ਮੁੱਖ ਦਫ਼ਤਰ ਵਿੱਚ ਵੀ ਜਾਂਚ ਅਧਿਕਾਰੀਆਂ ਵੱਲੋਂ ਤਲਾਸ਼ੀ ਲੈਣ ਦੀ ਪੁਸ਼ਟੀ ਹੋਈ ਹੈ। ਉੱਨੀਕ੍ਰਿਸ਼ਣਨ ਪੋੱਟੀ ਦੇ ਤਿਰੁਵਨੰਤਪੁਰਮ ਨੇੜਲੇ ਕਿਲੀਮਾਨੂਰ ਅਤੇ ਬੈਂਗਲੁਰੂ ਦੇ ਸ਼੍ਰੀਰਾਮਪੁਰਾ ਵਿੱਚ ਸਥਿਤ ਘਰਾਂ ਕੋਟਟਾਯਮ ਵਿੱਚ ਮੁਰਾਰੀ ਬਾਬੂ ਦੇ ਘਰ ਪੇਟਾ ਵਿੱਚ ਐਨ ਵਾਸੂ ਅਤੇ ਅਰਨਮੁਲਾ ਵਿੱਚ ਏ ਪਦਮਕੁਮਾਰ ਦੇ ਘਰ ‘ਤੇ ਵੀ ਛਾਪੇਮਾਰੀ ਹੋਈ।
ਲੋਕਾਂ ਦੀ ਮੰਗ: ਕੁੱਤਿਆਂ ਦੀ ਗੰਦਗੀ ਤੋਂ ਲੱਖਾਂ ਦੀ ਆਮਦਨ ਕਰੋਂ…
ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਾਂਤ੍ਰਿਕ ਕੰਟਾਰਾਰ ਰਾਜੀਵ ਦੇ ਘਰ ‘ਤੇ ਹਾਲੇ ਤੱਕ ਕੋਈ ਛਾਪਾ ਨਹੀਂ ਮਾਰਿਆ ਗਿਆ। ਮਨੀ ਲਾਂਡਰਿੰਗ ਦੀ ਜਾਂਚ ਲਈ ਈਡੀ ਨੇ ਇੱਕ ਇਨਫੋਰਸਮੈਂਟ ਕੇਸ ਇਨਫੋਰਮੇਸ਼ਨ ਰਿਪੋਰਟ ਦਰਜ ਕੀਤੀ ਹੈ ਜੋ ਕਿ ਪੁਲਿਸ ਦੀ ਐਫਆਈਆਰ ਵਰਗੀ ਹੁੰਦੀ ਹੈ। ਜਾਂਚ ਅਧਿਕਾਰੀ ਇਹ ਪਤਾ ਲਗਾ ਰਹੇ ਹਨ ਕਿ ਪੈਸਾ ਕਿੱਥੋਂ ਆਇਆ ਕਿਵੇਂ ਲੈਣ ਦੇਣ ਹੋਈ ਅਤੇ ਕੀ ਕੋਈ ਜਾਇਦਾਦ ਛੁਪਾਈ ਗਈ ਹੈ ਜਾਂ ਨਹੀਂ। ਜੇਕਰ ਦੋਸ਼ੀਆਂ ਕੋਲ ਉਨ੍ਹਾਂ ਦੀ ਆਮਦਨ ਨਾਲੋਂ ਵੱਧ ਜਾਇਦਾਦ ਮਿਲਦੀ ਹੈ ਤਾਂ ਉਸਨੂੰ ਜਬਤ ਕਰਨ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਇਹ ਪੂਰੀ ਜਾਂਚ ਈਡੀ ਦੀ ਕੋਚੀ ਯੂਨਿਟ ਦੇ ਐਡੀਸ਼ਨਲ ਡਾਇਰੈਕਟਰ ਰਾਕੇਸ਼ ਕੁਮਾਰ ਦੀ ਅਗਵਾਈ ਹੇਠ ਹੋ ਰਹੀ ਹੈ। ਇਸਦੇ ਨਾਲ ਹੀ ਕੇਰਲ ਹਾਈ ਕੋਰਟ ਨੇ ਵੀ ਐਸਆਈਟੀ ਨੂੰ ਮੰਦਰ ਦੇ ਅੰਦਰ ਅਤੇ ਆਲੇ ਦੁਆਲੇ ਵਿਗਿਆਨਕ ਤਰੀਕੇ ਨਾਲ ਸਬੂਤ ਇਕੱਠੇ ਕਰਨ ਅਤੇ ਚੋਰੀ ਦੀ ਸਾਜ਼ਿਸ਼ ਦਾ ਪਤਾ ਲਗਾਉਣ ਲਈ ਨਿਰਦੇਸ਼ ਦਿੱਤੇ ਹਨ।

मेष: दिन शुभ रहेगा...