skip to content

Last Updated: November 23, 2026

Dainik Savera Times Logo

ਇੱਕ ਘੰਟੇ ’ਚ ਚਾਰ ਟੈਂਡਰ ‘ਚ ਪੰਜੀਰੀ ਘੁਟਾਲਾ? ਮਜੀਠੀਆ ਵੱਲੋਂ 1500 ਕਰੋੜ ਦੀ CBI ਜਾਂਚ ਦੀ ਮੰਗ

13 March 2026 ਅੱਪਡੇਟ ਕੀਤਾ ਗਿਆ

ਇੱਕ ਘੰਟੇ ’ਚ ਚਾਰ ਟੈਂਡਰ ‘ਚ ਪੰਜੀਰੀ ਘੁਟਾਲਾ? ਮਜੀਠੀਆ ਵੱਲੋਂ 1500 ਕਰੋੜ ਦੀ CBI ਜਾਂਚ ਦੀ ਮੰਗ

ਪੰਜਾਬ ਡੈਸਕ (ਦੈਨਿਕ ਸਵੇਰਾ): ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਆਂਗਣਵਾੜੀ ਵਰਕਰਾਂ ਰਾਹੀਂ ਦੁੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਨਵਜੰਮੇ ਬੱਚਿਆਂ ਲਈ ਦਿੱਤੀ ਜਾਣ ਵਾਲੀ ਪੰਜੀਰੀ ਅਤੇ ਰਾਸ਼ਨ ਦੀ ਖਰੀਦ‑ਸਪਲਾਈ ਵਿੱਚ 1000 ਤੋਂ 1500 ਕਰੋੜ ਰੁਪਏ ਦਾ ਵੱਡਾ ਘੁਟਾਲਾ ਹੋਇਆ ਹੈ, ਜਿਸ ਦੀ ਸੀਬੀਆਈ ਜਾਂਚ ਲਾਜ਼ਮੀ ਹੈ।

ਰਣਜੀਤ ਸਿੰਘ ਐਨਕਾਊਂਟਰ: ਪੋਸਟਮਾਰਟਮ ਨੇ ਪੁਲਿਸ ਦਾ ਪੱਖ ਮਜ਼ਬੂਤ ਕੀਤਾ; ਹਿਰਾਸਤੀ ਤਸ਼ੱਦਦ ਦੇ ਦੋਸ਼ ਢਹਿ ਗਏ

ਅੱਜ ਇਥੇ ਅਕਾਲੀ ਦਲ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ ਰਾਸ਼ਨ ਖਾਸ ਤੌਰ ’ਤੇ ਪੰਜੀਰੀ ਦੀ ਸਪਲਾਈ ਦਾ ਕੰਮ ਬਲੈਕ ਲਿਸਟ ਕੀਤੀਆਂ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਨਿਗਰਾਨੀ ਕੀਤੀ ਹੈ। ਇਹ ਪੰਜੀਰੀ ਕੇਂਦਰ ਸਰਕਾਰ ਦੇ ਇੰਟੀਗ੍ਰੇਟਡ ਚਾਈਲਡ ਹੈਲਥਕੇਅਰ (ਆਈ ਸੀ ਐਚ) ਪ੍ਰੋਗਰਾਮ ਤਹਿਤ ਪ੍ਰਦਾਨ ਕੀਤੀ ਜਾਂਦੀ ਹੈ। ਮਜੀਠੀਆ ਨੇ ਦੱਸਿਆ ਕਿ ਸਰਕਾਰ ਨੇ ਦੁੱਧ ਚੁੰਘਾਉਂਦੀਆਂ ਮਾਵਾਂ ਤੇ ਨਵਜੰਮੇ ਬੱਚਿਆਂ ਨੂੰ ਵੰਡਣ ਲਈ ਪੰਜੀਰੀ ਤਿਆਰ ਕਰਦੇ ਵੇਰਕਾ ਦੇ ਪੰਜ ਪਲਾਂਟ ਬੰਦ ਕਰ ਦਿੱਤੇ। ਉਹਨਾਂ ਕਿਹਾ ਕਿ ਫਿਰ ਇਹ ਖੁਰਾਕ ਦੇ ਪੈਕੇਟ ਦੇਣ ਦੀ ਜ਼ਿੰਮੇਵਾਰੀ ਮਾਰਕਫੈੱਡ ਨੂੰ ਦੇ ਦਿੱਤੀ ਗਈ ਤੇ ਮਾਰਕਫੈੱਡ ਨੇ ਇਸਦੇ ਟੈਂਡਰ ਚਾਰ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤੇ। ਇਕ ਹੀ ਘੰਟੇ ਵਿਚ ਇਹਨਾਂ ਚਾਰੋਂ ਕੰਪਨੀਆਂ ਨੂੰ ਟੈਂਡਰ ਦਿੱਤੇ ਗਏ ਤੇ ਚਾਰਾਂ ਦਾ ਪਤਾ ਵੀ ਇਕ ਹੀ ਹੈ।

ਮੱਧ-ਪੂਰਬ ਦੀ ਲੜਾਈ ਦੇ ਚਲਦੇ ਗੈਸ ਸਪਲਾਈ ਪਲਾਂਟ ਮੁੜ ਚਾਲੂ ਕਰਨ ਦੀ ਅਪੀਲ ‘ਚ ਜਥੇਬੰਦੀ ਦੀ ਮਿਨਿਸਟਰੀ ਅਤੇ ਉੱਚ ਅਧਿਕਾਰੀਆਂ ਨੂੰ ਪੱਤਰ..

ਮਜੀਠੀਆ ਦੇ ਅਨੁਸਾਰ 2022 ਤੋਂ ਲਗਾਤਾਰ ਇਹੀ ਸਥਿਤੀ ਬਣੀ ਹੋਈ ਹੈ, ਜਿਸ ’ਤੇ ਹਰ ਸਾਲ ਲਗਭਗ 500 ਕਰੋੜ ਰੁਪਏ ਖਰਚੇ ਜਾ ਰਹੇ ਹਨ ਅਤੇ ਇਨ੍ਹਾਂ ਹੀ ਕੰਪਨੀਆਂ ਨੂੰ ਟੈਂਡਰ ਮੁੜ‑ਮੁੜ ਜਾਰੀ ਕੀਤੇ ਜਾ ਰਹੇ ਹਨ। ਉਹਨਾਂ ਦਾ ਦੋਸ਼ ਹੈ ਕਿ ਇਸ ਪੂਰੇ ਪ੍ਰਕਿਰਿਆ ਦੌਰਾਨ ਮੁੱਖ ਮੰਤਰੀ ਨੇ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਨੂੰ ਖ਼ਤਰੇ ਵਿੱਚ ਧੱਕ ਦਿੱਤਾ ਹੈ। ਮਜੀਠੀਆ ਨੇ ਦੱਸਿਆ ਕਿ ਚੰਡੀਗੜ੍ਹ ਸਵੀਟਸ, ਇੰਟਰਲਿੰਕ ਫੂਡਜ਼, ਪ੍ਰਕਾਸ਼ ਮਸਾਲਾ ਅਤੇ ਐਮ.ਪੀ. ਐਗਰੋਟੋਨਿਕਸ ਵਰਗੀਆਂ ਚਾਰ ਕੰਪਨੀਆਂ ਘਟੀਆ ਗੁਣਵੱਤਾ ਵਾਲਾ ਸਮਾਨ ਤਿਆਰ ਕਰ ਰਹੀਆਂ ਹਨ, ਜਿਸ ਬਾਰੇ ਇੱਕ CDPO ਸਮੇਤ ਵਿਭਾਗੀ ਕਰਮਚਾਰੀਆਂ ਨੇ ਵੀ ਇਸ਼ਾਰਾ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਜਦੋਂ ਉਸ CDPO ਨੇ ਇਹ ਸਾਰਾ ਮਾਮਲਾ ਅਤੇ ਮਿਲਕਫੈਡ ਦੇ ਇੱਕ ਤਤਕਾਲੀ ਚੇਅਰਪਰਸਨ ਦੀ ਭੂਮਿਕਾ ਬੇਨਕਾਬ ਕਰਨ ਦੀ ਚੇਤਾਵਨੀ ਦਿੱਤੀ, ਤਾਂ ਉਸਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ।

ਮਜੀਠੀਆ ਨੇ ਕਿਹਾ ਕਿ ਦੁੱਧ ਚੁੰਘਾਉਂਦੀਆਂ ਮਾਵਾਂ ਤੇ ਨਵਜੰਮੇ ਬੱਚਿਆਂ ਦੀਆਂ ਜਾਨਾਂ ਨਾਲ ਖੇਡਿਆ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਦੱਸਣ ਕਿ ਉਹਨਾਂ ਇਹਨਾਂ ਬਲੈਕ ਲਿਸਟ ਕੀਤੀਆਂ ਕੰਪਨੀਆਂ ਨੂੰ ਠੇਕਾ ਕਿਉਂ ਦਿੱਤਾ ਜੋ ਘਟੀਆ ਮਿਆਰ ਦੀ ਅਤੇ ਉੱਲੀ ਲੱਗੀ ਪੰਜੀਰੀ ਸਪਲਾਈ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਸਭ ਕੁਝ ਇਸ ਵਾਸਤੇ ਵੀ ਅਹਿਮੀਅਤ ਰੱਖਦੀ ਹੈ ਕਿਉਂਕਿ ਆਪ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਇਸ ਕਰ ਕੇ ਅਸਤੀਫਾ ਮੰਗਿਆ ਹੈ ਕਿਉਂਕਿ ਉਹ ਇਸੇ ਕੇਂਦਰੀ ਪ੍ਰੋਗਰਾਮ ਤਹਿਤ ਕੁਝ ਪ੍ਰਾਈਵੇਟ ਕੰਪਨੀਆਂ ਜਿਹਨਾਂ ’ਤੇ ਪੰਜਾਬ ਵਿਚ ਸਵਾਲ ਉਠ ਰਹੇ ਹਨ, ਨੂੰ ਠੇਕਾ ਦੇਣ ਕਰ ਕੇ ਘੁਟਾਲੇ ਦੀ ਪ੍ਰਧਾਨਗੀ ਕਰ ਰਹੇ ਹਨ।ਮਜੀਠੀਆ ਨੇ ਕਿਹਾ ਕਿ ਸਿਰਫ ਸੀਬੀਆਈ ਜਾਂਚ ਦੀ ਘੁਟਾਲੇ ਦੀਆਂ ਪਰਤਾਂ ਖੋਲ੍ਹ ਸਕਦੀ ਹੈ।

 

panjiri-scam-four-tenders-in-one-hour-majithia

panjiri-scam-four-tenders-in-one-hour-majithia

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.