skip to content

Dainik Savera Times Logo

HPV ਵੈਕਸੀਨ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਬਹੁਤ ਪ੍ਰਭਾਵਸ਼ਾਲੀ : ਡਾ. ਹਰਪਿੰਦਰ ਸਿੰਘ

2 months पहले

HPV ਵੈਕਸੀਨ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਬਹੁਤ ਪ੍ਰਭਾਵਸ਼ਾਲੀ : ਡਾ. ਹਰਪਿੰਦਰ ਸਿੰਘ

ਸਰਵਾਈਕਲ ਕੈਂਸਰ ਤੋਂ ਬਚਾਅ ਲਈ ਐੱਚ.ਪੀ.ਵੀ. (ਹਿਊਮਨ ਪੈਪੀਲੋਮਾ ਵਾਇਰਸ) ਵੈਕਸੀਨ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਹੈ। ਇਹ ਗੱਲ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਹਰਪਿੰਦਰ ਸਿੰਘ ਨੇ ਕਮਿਊਨਿਟੀ ਹੈਲਥ ਸੈਂਟਰ, ਸੜੋਆ ਵਿਖੇ ਆਯੋਜਿਤ ਵਿਸ਼ੇਸ਼ ਟ੍ਰੇਨਿੰਗ ਦੌਰਾਨ ਕਹੀ।

ਐੱਲ.ਐੱਚ.ਵੀਜ਼ ਅਤੇ ਏ.ਐੱਨ.ਐੱਮਜ਼ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ

ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਮਿਊਨਿਟੀ ਹੈਲਥ ਸੈਂਟਰ, ਸੜੋਆ ਵਿਖੇ ਐੱਚ.ਪੀ.ਵੀ. ਵੈਕਸੀਨੇਸ਼ਨ ਸਬੰਧੀ ਬਲਾਕ ਪੱਧਰ ‘ਤੇ ਇੱਕ ਦਿਨਾ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿੱਚ ਐੱਲ.ਐੱਚ.ਵੀਜ਼ ਅਤੇ ਏ.ਐੱਨ.ਐੱਮਜ਼ ਨੇ ਭਾਗ ਲਿਆ।

ਸਮੇਂ ਸਿਰ ਟੀਕਾਕਰਨ ਨਾਲ ਕੈਂਸਰ ਤੋਂ ਬਚਾਅ ਸੰਭਵ

ਡਾ. ਹਰਪਿੰਦਰ ਸਿੰਘ ਨੇ ਕਿਹਾ ਕਿ ਸਰਵਾਈਕਲ ਕੈਂਸਰ ਅਕਸਰ ਐੱਚ.ਪੀ.ਵੀ. ਵਾਇਰਸ ਕਾਰਨ ਹੁੰਦਾ ਹੈ ਅਤੇ ਸਮੇਂ ਸਿਰ ਵੈਕਸੀਨੇਸ਼ਨ ਕਰਵਾ ਕੇ ਇਸ ਬਿਮਾਰੀ ਤੋਂ ਕਾਫੀ ਹੱਦ ਤੱਕ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਟ੍ਰੇਨਿੰਗ ਦੌਰਾਨ ਵੈਕਸੀਨ ਦੀ ਉਮਰ-ਯੋਗਤਾ, ਖੁਰਾਕਾਂ, ਸਟੋਰੇਜ, ਕੋਲਡ ਚੇਨ ਅਤੇ ਰਿਪੋਰਟਿੰਗ ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

READ ALSO : ਅੰਮ੍ਰਿਤਸਰ ਵਿੱਚ ਨਿਹੰਗ ਸਿੰਘਾਂ ਵਿਚਾਲੇ ਆਪਸੀ ਝਗੜਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਭਾਰਤ ਵਿੱਚ ਸਰਵਾਈਕਲ ਕੈਂਸਰ ਦੇ ਚਿੰਤਾਜਨਕ ਅੰਕੜੇ

ਇਸ ਮੌਕੇ ਪੀਡੀਆਟ੍ਰੀਸ਼ਨ ਡਾ. ਸੁਕੰਦਾ ਰਾਣਾ ਨੇ ਦੱਸਿਆ ਕਿ ਔਰਤਾਂ ਵਿੱਚ ਪਾਏ ਜਾਣ ਵਾਲੇ ਚਾਰ ਮੁੱਖ ਕੈਂਸਰਾਂ ਵਿੱਚੋਂ ਸਰਵਾਈਕਲ ਕੈਂਸਰ ਇੱਕ ਪ੍ਰਮੁੱਖ ਕੈਂਸਰ ਹੈ। ਭਾਰਤ ਵਿੱਚ ਹਰ ਇੱਕ ਲੱਖ ਔਰਤਾਂ ਵਿੱਚੋਂ ਲਗਭਗ 11 ਮਾਮਲੇ ਸਰਵਾਈਕਲ ਕੈਂਸਰ ਦੇ ਸਾਹਮਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਐੱਚ.ਪੀ.ਵੀ. ਵੈਕਸੀਨ ਲਗਵਾਉਣ ਨਾਲ ਕੈਂਸਰ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਵੱਡੀ ਹੱਦ ਤੱਕ ਰੋਕਿਆ ਜਾ ਸਕਦਾ ਹੈ।

ਡਾ. ਸੁਕੰਦਾ ਰਾਣਾ ਨੇ ਟ੍ਰੇਨਿੰਗ ਦੌਰਾਨ ਭਾਗੀਦਾਰਾਂ ਦੀਆਂ ਸ਼ੰਕਾਵਾਂ ਦਾ ਨਿਵਾਰਣ ਕਰਦੇ ਹੋਏ ਜ਼ਮੀਨੀ ਪੱਧਰ ‘ਤੇ ਟੀਕਾਕਰਨ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਵੀ ਸਾਂਝੇ ਕੀਤੇ।

ਸਿਹਤ ਕਰਮਚਾਰੀਆਂ ਨੂੰ ਨਿਸ਼ਠਾ ਨਾਲ ਕੰਮ ਕਰਨ ਦੀ ਅਪੀਲ

ਅੰਤ ਵਿੱਚ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਹਰਪਿੰਦਰ ਸਿੰਘ ਨੇ ਜ਼ਿਲ੍ਹੇ ਵਿੱਚ ਐੱਚ.ਪੀ.ਵੀ. ਵੈਕਸੀਨੇਸ਼ਨ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਮੂਹ ਸਿਹਤ ਕਰਮਚਾਰੀਆਂ ਨੂੰ ਪੂਰੀ ਨਿਸ਼ਠਾ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ।

ਖਰੜ SDM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਮਿਲੀ ਈਮੇਲ, ਫੈਲੀ ਦਹਿਸ਼ਤ

HPV vaccine is very effective in preventing cervical cancer: Dr. Harpinder Singh

खबरें और भी हैं...

Copyright © 2026 Dainik Savera Times. All rights reserved.