P?c1=2&c2=40696273&cv=3.9

Dainik Savera Times Logo

ਵੱਡੀ Update: ਟੈਂਪਲ’ ਜਾਂ ਤਮਾਸ਼ਾ? ਜ਼ੋਮੈਟੋ CEO ਦੀ ਡਿਵਾਈਸ ‘ਤੇ 25 ਮਿਲੀਅਨ ਡਾਲਰ ਦੀ ਉਮੀਦ…

4 weeks पहले

ਵੱਡੀ Update: ਟੈਂਪਲ’ ਜਾਂ ਤਮਾਸ਼ਾ? ਜ਼ੋਮੈਟੋ CEO ਦੀ ਡਿਵਾਈਸ ‘ਤੇ 25 ਮਿਲੀਅਨ ਡਾਲਰ ਦੀ ਉਮੀਦ…

ਨਵੀਂ ਦਿਲੀ: ਸੋਸ਼ਲ ਮੀਡੀਆ ਅਤੇ ਟੈਕਨਾਲੋਜੀ ਦੀ ਦੁਨੀਆ ਵਿੱਚ ਇਨ੍ਹਾਂ ਦਿਨੀਂ ਇੱਕ ਅਜੀਬੋ ਗਰੀਬ ਜਿਹੀ ਡਿਵਾਈਸ ਨੇ ਲੋਕਾਂ ਦੀ ਧਿਆਨ ਖਿੱਚਿਆ ਹੈ ਜੋ ਜ਼ੋਮੈਟੋ ਦੇ ਸੀਈਓ ਦੀਪਿੰਦਰ ਗੋਇਲ ਵੱਲੋਂ ਅਕਸਰ ਪਹਿਨੀ ਹੋਈ ਨਜ਼ਰ ਆਉਂਦੀ ਹੈ। ਇਸ ਡਿਵਾਈਸ ਦਾ ਨਾਂ ਟੈਂਪਲ ਰੱਖਿਆ ਗਿਆ ਹੈ ਅਤੇ ਇਹ ਗੋਇਲ ਦੀ ਨਵੀਂ ਕੰਪਨੀ ਕੰਟੀਨਿਊ ਰਿਸਰਚ ਵੱਲੋਂ ਤਿਆਰ ਕੀਤੀ ਗਈ ਹੈ। ਗੋਇਲ ਦਾ ਦਾਅਵਾ ਹੈ ਕਿ ਇਹ ਯੰਤਰ ਮਨੁੱਖੀ ਉਮਰ ਵਧਾਉਣ ਵੱਲ ਇੱਕ ਨਵਾਂ ਕਦਮ ਹੈ ਪਰ ਮੈਡੀਕਲ ਮਾਹਿਰ ਇਸ ਦੀ ਵਿਗਿਆਨਕ ਮਾਣਤਾ ਉੱਤੇ ਸਵਾਲ ਚੁੱਕ ਰਹੇ ਹਨ।

ਇਹ ਡਿਵਾਈਸ ਇੱਕ ਐਕਸਪੈਰੀਮੈਂਟਲ ਵੇਅਰੇਬਲ ਸੈਂਸਰ ਹੈ ਜੋ ਦਿਮਾਗ ਵਿੱਚ ਖ਼ੂਨ ਦੇ ਵਹਾਅ ਨੂੰ ਅਸਲ ਸਮੇਂ ਵਿੱਚ ਮਾਪਣ ਦਾ ਦਾਅਵਾ ਕਰਦਾ ਹੈ। ਗੋਇਲ ਦਾ ਮੰਨਣਾ ਹੈ ਕਿ ਗੁਰੂਤਾਕਰਸ਼ਣ ਮਨੁੱਖ ਦੇ ਬੁੱਢੇ ਹੋਣ ਵਿੱਚ ਅਹੰ ਭੂਮਿਕਾ ਨਿਭਾਉਂਦਾ ਹੈ ਅਤੇ ਜੇਕਰ ਦਿਮਾਗ ਵਿੱਚ ਖ਼ੂਨ ਦੇ ਵਹਾਅ ਨੂੰ ਸਮਝ ਲਿਆ ਜਾਵੇ ਤਾਂ ਉਮਰ ਨੂੰ ਲੰਮਾ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਸ ਪ੍ਰੋਜੈਕਟ ਵਿੱਚ ਆਪਣਾ ਨਿੱਜੀ ਨਿਵੇਸ਼ ਵੀ ਕੀਤਾ ਹੈ ਜੋ ਲਗਭਗ 25 ਮਿਲੀਅਨ ਡਾਲਰ ਦੇ ਕਰੀਬ ਹੈ।

ਇਹ ਵੀ ਪੜ੍ਹੋ: ਪੰਜਾਬ ਦੀ ਅਪਰਾਧ ਦਰ ਕੌਮੀ ਔਸਤ ਨਾਲੋਂ ਅੱਧੀ ਪਰ NDPS ਮਾਮਲਿਆਂ ‘ਚ ਦੇਸ਼ ‘ਚ ਪਹਿਲਾ ਸਥਾਨ

ਦੂਜੇ ਪਾਸੇ ਏਆਈਆਈਐਮਐਸ ਦਿੱਲੀ ਦੇ ਰੇਡੀਓਲੋਜੀ ਵਿਭਾਗ ਨਾਲ ਜੁੜੇ ਡਾਕਟਰ ਸੁਵਰੰਕਰ ਦੱਤਾ ਨੇ ਇਸ ਡਿਵਾਈਸ ਦੀ ਵਿਗਿਆਨਕ ਭਰੋਸੇਯੋਗਤਾ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਇੱਕ ਆਕਰਸ਼ਕ ਖਿਡੌਣਾ ਹੈ ਜਿਸਦਾ ਮੈਡੀਕਲ ਅਧਾਰ ਨਹੀਂ ਹੈ ਅਤੇ ਇਸ ਦੀ ਵਰਤੋਂ ਲਈ ਕੋਈ ਪ੍ਰਮਾਣਿਤ ਟੈਸਟ ਉਪਲਬਧ ਨਹੀਂ ਹਨ। ਉਨ੍ਹਾਂ ਅਨੁਸਾਰ ਇਹ ਜਨਤਾ ਨੂੰ ਗੁੰਮਰਾਹ ਕਰਨ ਵਾਲੀ ਚੀਜ਼ ਹੈ।

ਗੋਇਲ ਨੇ ਇਸ ਡਿਵਾਈਸ ਨੂੰ ਇੱਕ ਓਪਨ ਸੋਰਸ ਪ੍ਰੋਜੈਕਟ ਵਜੋਂ ਪੇਸ਼ ਕੀਤਾ ਹੈ ਜਿਸਦਾ ਉਦੇਸ਼ ਵਿਗਿਆਨਕ ਜਾਣਕਾਰੀ ਨੂੰ ਸਾਂਝਾ ਕਰਨਾ ਹੈ। ਉਹ ਮੰਨਦੇ ਹਨ ਕਿ ਜੇਕਰ ਅਸੀਂ ਦਿਮਾਗੀ ਖ਼ੂਨ ਵਹਾਅ ਨੂੰ ਸਮਝਣ ਅਤੇ ਨਿਯੰਤਰਿਤ ਕਰਨ ਵਿੱਚ ਕਾਮਯਾਬ ਹੋ ਜਾਈਏ ਤਾਂ ਮਨੁੱਖੀ ਉਮਰ ਨੂੰ ਲੰਮਾ ਕੀਤਾ ਜਾ ਸਕਦਾ ਹੈ। ਹਾਲਾਂਕਿ ਮੈਡੀਕਲ ਖੇਤਰ ਦੇ ਅਨੁਸਾਰ ਅਜਿਹੇ ਦਾਅਵਿਆਂ ਲਈ ਲੰਬੀ ਖੋਜ ਅਤੇ ਵਿਗਿਆਨਕ ਤਰੀਕੇ ਨਾਲ ਪ੍ਰਮਾਣਿਤ ਡਾਟਾ ਲਾਜ਼ਮੀ ਹੁੰਦਾ ਹੈ ਜੋ ਕਿ ਇਸ ਡਿਵਾਈਸ ਕੋਲ ਮੌਜੂਦ ਨਹੀਂ ਹੈ।

ਇਹ ਡਿਵਾਈਸ ਉਦੋਂ ਚਰਚਾ ਵਿੱਚ ਆਇਆ ਜਦੋਂ ਦੀਪਿੰਦਰ ਗੋਇਲ ਨੇ 3 ਜਨਵਰੀ ਨੂੰ ਇੱਕ ਪੋਡਕਾਸਟ ਦੌਰਾਨ ਇਸ ਦਾ ਚਾਂਦੀ ਰੰਗਾ ਮਾਡਲ ਪਹਿਨਿਆ ਹੋਇਆ ਸੀ। ਇਸ ਤੋਂ ਪਹਿਲਾਂ ਨਵੰਬਰ ਵਿੱਚ ਵੀ ਉਹ ਇੱਕ ਸਮਾਗਮ ਵਿੱਚ ਇਸ ਦੇ ਸੁਨਹਿਰੀ ਰੂਪ ਨਾਲ ਨਜ਼ਰ ਆਏ ਸਨ। ਹਾਲੇ ਤੱਕ ਇਹ ਡਿਵਾਈਸ ਆਮ ਵਿਕਰੀ ਲਈ ਉਪਲਬਧ ਨਹੀਂ ਹੈ ਪਰ ਇਸਦੇ ਦਾਅਵੇ ਅਤੇ ਵਿਵਾਦਾਂ ਨੇ ਇਸਨੂੰ ਚਰਚਾ ਦਾ ਕੇਂਦਰ ਬਣਾ ਦਿੱਤਾ ਹੈ।

ਦਿਮਾਗ ਦੀ ਉਮਰ ਅਤੇ ਲੰਬੀ ਜ਼ਿੰਦਗੀ ਨੂੰ ਟ੍ਰੈਕ ਕਰਨ ਲਈ ਬਣਾਇਆ ਗਿਆ ‘ਟੈਂਪਲ’ ਯੰਤਰ… ਕੀ ਨੁਕਸਾਨ ਤੇ ਫਾਇਦੇ ਜਾਣੋਂ…

ਨਵੀਂ ਦਿੱਲੀ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਲੋਕਾਂ ਦੀ ਨਜ਼ਰ ਦੀਪਿੰਦਰ ਗੋਯਲ ਦੇ ਸਿਰ ‘ਤੇ ਦਿੱਸ ਰਹੇ ਇੱਕ ਅਜੀਬੋ-ਗਰੀਬ ਯੰਤਰ ‘ਤੇ ਟਿਕੀ ਰਹੀ। ਇਹ ਯੰਤਰ “ਟੈਂਪਲ” ਨਾਮ ਨਾਲ ਜਾਣਿਆ ਜਾਂਦਾ ਹੈ ਜੋ ਇੱਕ ਪ੍ਰਯੋਗਾਤਮਕ ਹੈਲਥ ਟੈਕ ਵੇਅਰੇਬਲ ਹੈ। ਇਸਦਾ ਮੁੱਖ ਉਦੇਸ਼ ਦਿਮਾਗ ਵਿੱਚ ਲਗਾਤਾਰ ਖੂਨ ਦੇ ਭਾਅ ਨੂੰ ਮਾਪਣਾ ਹੈ ਤਾਂ ਜੋ ਮਨੁੱਖੀ ਸਿਹਤ ਅਤੇ ਲੰਬੀ ਉਮਰ ਨਾਲ ਜੁੜੇ ਅਧਿਐਨ ਕੀਤੇ ਜਾ ਸਕਣ।

ਇਹ ਵੀ ਪੜ੍ਹੋ: ਇੱਕ ਫੋਨ ਦੀ ਕੀਮਤ ਪੂਰੇ ਜ਼ਿਲ੍ਹੇ ਦੀ ਆਮਦਨ ਤੋਂ ਵੱਧ ਨੀਤਾ ਅੰਬਾਨੀ ਦਾ ਆਈਫੋਨ 315 ਕਰੋੜ

ਇਹ ਯੰਤਰ ਗੋਯਲ ਦੀ ਕੰਪਨੀ “ਇਟਰਨਲ” ਨੇ ਬਣਾਇਆ ਹੈ ਜੋ ਦਿਮਾਗ ਵਿੱਚ ਖੂਨ ਦੇ ਭਾਅ ਧਿਆਨ ਅਤੇ ਉਮਰ ਵਧਣ ਦੀ ਪ੍ਰਕਿਰਿਆ ਦਾ ਅਧਿਐਨ ਕਰਦਾ ਹੈ। ਇਹ “ਗ੍ਰੈਵਿਟੀ ਏਜਿੰਗ ਹਾਈਪੋਥਿਸਿਸ” ‘ਤੇ ਆਧਾਰਿਤ ਹੈ ਜਿਸ ਅਨੁਸਾਰ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਨਾਲ ਦਿਮਾਗੀ ਖੂਨ ਦਾ ਭਾਅ ਘਟ ਸਕਦਾ ਹੈ।

ਇੱਥੇ “ਟੈਂਪਲ” ਯੰਤਰ ਦੇ ਫਾਇਦੇ ਅਤੇ ਨੁਕਸਾਨ:

ਦੇਖੋਂਫਾਇਦੇਨੁਕਸਾਨ
1ਦਿਮਾਗ ਵਿੱਚ ਖੂਨ ਦੇ ਭਾਅ ਦੀ ਲਗਾਤਾਰ ਮਾਪਲੰਬੇ ਸਮੇਂ ਦੀ ਵਰਤੋਂ ਨਾਲ ਅਸੁਵਿਧਾ ਹੋ ਸਕਦੀ ਹੈ
2ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਦਾ ਅਧਿਐਨਉੱਚੀ ਕੀਮਤ ਕਾਰਨ ਹਰ ਕਿਸੇ ਲਈ ਉਪਲਬਧ ਨਹੀਂ
3ਦਿਮਾਗ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਸਮਝਣ ਵਿੱਚ ਮਦਦਪ੍ਰਯੋਗਾਤਮਕ ਹੋਣ ਕਰਕੇ ਨਤੀਜੇ ਪੱਕੇ ਨਹੀਂ
4ਮਨੁੱਖੀ ਲੰਬੀ ਉਮਰ ਅਤੇ ਸਿਹਤ ‘ਤੇ ਖੋਜ ਲਈ ਲਾਭਕਾਰੀਤਕਨਾਲੋਜੀ ‘ਤੇ ਅਧਿਕ ਨਿਰਭਰਤਾ ਦਾ ਖਤਰਾ
5ਭਵਿੱਖ ਦੀ ਸਿਹਤ ਸੰਬੰਧੀ ਤਕਨਾਲੋਜੀ ਵਿੱਚ ਨਵਾਂ ਪੱਧਰਆਮ ਲੋਕਾਂ ਲਈ ਵਰਤੋਂ ਮੁਸ਼ਕਲ ਹੋ ਸਕਦੀ ਹੈ

ਇਹ ਕੋਈ ਫੈਸ਼ਨ ਨਹੀਂ ਸਗੋਂ ਭਵਿੱਖ ਦੀ ਤਕਨਾਲੋਜੀ ਹੈ। ਜੇਕਰ ਵੇਅਰੇਬਲ ਯੰਤਰ ਸਿਰਫ਼ ਕਦਮ ਗਿਣਣ ਦੀ ਬਜਾਏ ਦਿਮਾਗ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਵੀ ਟ੍ਰੈਕ ਕਰਨ ਲੱਗ ਜਾਣ ਤਾਂ ਇਹ ਮਨੁੱਖੀ ਜੀਵਨ ਦੀ ਸਮਝ ਵਿੱਚ ਇੱਕ ਨਵਾਂ ਪੱਧਰ ਹੋਵੇਗਾ। ਇਸ ਤਰ੍ਹਾਂ ਦੀ ਤਕਨਾਲੋਜੀ ਮਨੁੱਖੀ ਸਿਹਤ ਦੇ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਸਾਬਤ ਹੋ ਸਕਦੀ ਹੈ।

ਭੋਜਨ ਸਪਲਾਈ ਤੋਂ ਬਾਅਦ ਦੀਪਿੰਦਰ ਗੋਯਲ ਹੁਣ ਮਨੁੱਖੀ ਲੰਬੀ ਉਮਰ ਦੇ ਰਾਜ ਖੋਲ੍ਹਣ ਵੱਲ ਵਧ ਰਹੇ ਹਨ। ਉਨ੍ਹਾਂ ਦਾ ਯੰਤਰ ਵਿਗਿਆਨਕ ਅਧਿਐਨ ਲਈ ਮਹੱਤਵਪੂਰਨ ਹੈ ਅਤੇ ਜੀਵਨ ਦੀ ਗੁਣਵੱਤਾ ਸੁਧਾਰਨ ਵਿੱਚ ਮਦਦ ਕਰ ਸਕਦਾ ਹੈ।

ਇਹ ਵੀ ਪੜ੍ਹੋ: ਵੱਧਦਾ ਪ੍ਰਦੂਸ਼ਣ ਬਣਿਆ ਵੱਡੀ ਚੁਣੌਤੀ ਕਮਜ਼ੋਰ ਅੱਖਾਂ ਵਾਲਿਆਂ ਲਈਂ ਜੀਵਨ ਜੀਉਂਣਾ ਹੋ ਰਿਹਾ ਔਖਾ…..

ਇਸ ਤਰ੍ਹਾਂ “ਟੈਂਪਲ” ਇੱਕ ਅਜਿਹਾ ਪ੍ਰਯੋਗਾਤਮਕ ਯੰਤਰ ਹੈ ਜੋ ਮਨੁੱਖੀ ਦਿਮਾਗ ਦੀ ਕਾਰਗੁਜ਼ਾਰੀ ਨੂੰ ਸਮਝਣ ਅਤੇ ਉਸਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਨਜ਼ਦੀਕੀ ਤੌਰ ‘ਤੇ ਅਧਿਐਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਯੰਤਰ ਭਵਿੱਖ ਵਿੱਚ ਮਨੁੱਖੀ ਸਿਹਤ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਖੋਲ੍ਹ ਸਕਦਾ ਹੈ ਅਤੇ ਲੋਕਾਂ ਨੂੰ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਦਿਮਾਗ ਦੀ ਸਿਹਤ ਨੂੰ ਕਿਵੇਂ ਲੰਬੇ ਸਮੇਂ ਤੱਕ ਬਰਕਰਾਰ ਰੱਖਿਆ ਜਾ ਸਕਦਾ ਹੈ।

temple-device-to-track-brain-age-and-lifespan

खबरें और भी हैं...

Copyright © 2026 Dainik Savera Times. All rights reserved.