ਪੰਜਾਬ ਡੈਸਕ: ਤਰਨਤਾਰਨ ਦੇ ਸ਼ਹਿਰੀ ਖੇਤਰ ਵਿੱਚ 132 ਕੇਵੀ ਸਬ ਸਟੇਸ਼ਨ ਨਾਲ ਜੁੜੇ 11 ਕੇਵੀ ਸਿਟੀ 1 ਅਤੇ ਸਿਟੀ 6 ਫੀਡਰਾਂ ਦੀ ਬਿਜਲੀ ਸਪਲਾਈ 3 ਫਰਵਰੀ ਤੋਂ 7 ਫਰਵਰੀ ਤੱਕ ਕੁਝ ਸਮੇਂ ਲਈ ਬੰਦ ਰਹੇਗੀ। ਇੰਜੀਨੀਅਰ ਨਰਿੰਦਰ ਸਿੰਘ ਅਤੇ ਜੇਈ ਮਨਜੀਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਬਿਜਲੀ ਬੰਦੋਬਸਤ ਫੀਡਰਾਂ ਦੇ ਵਿਭਾਜਨ ਕਾਰਨ ਕੀਤਾ ਜਾ ਰਿਹਾ ਹੈ।
ਦਿੱਲੀ ‘ਚ ਹਿੰਸਾ ਦੀ ਹੱਦ ਪਾਰ: ਡਿਲੀਵਰੀ ਕਰਮਚਾਰੀ ਦੀ ਚਾਕੂ ਮਾਰ ਕੇ ਹੱਤਿਆ, 3 ਨਾਬਾਲਿਗ ਗ੍ਰਿਫ਼ਤਾਰ
ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਰੁਕਣ ਦੀ ਸੰਭਾਵਨਾ ਹੈ। ਇਸ ਦੌਰਾਨ ਜਿਨ੍ਹਾਂ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ ਉਨ੍ਹਾਂ ਵਿੱਚ ਮੋਹੱਲਾ ਭਾਗ ਸ਼ਾਹ, ਨਵਾਂ ਬਾਜ਼ਾਰ, ਤਹਿਸੀਲ ਬਾਜ਼ਾਰ, ਪੈਟਰੋਲ ਪੰਪ ਵਾਲੀ ਗਲੀ, ਇੰਦਰ ਸਿੰਘ ਵਾਲੀ ਗਲੀ, ਸਰਹਾਲੀ ਰੋਡ, ਕਾਜੀਕੋਟ ਰੋਡ, ਛੋਟਾ ਕਾਜੀਕੋਟ, ਚੰਦਰ ਕਾਲੋਨੀ, ਮੋਹੱਲਾ ਜੋਸ ਵਾਲਾ, ਸਰਕੁਲਰ ਰੋਡ, ਪਾਰਕ ਐਵਿਨਿਊ, ਜੈਦੀਪ ਐਵਿਨਿਊ, ਸ਼੍ਰੀ ਗੁਰੂ ਅਰਜਨ ਦੇਵ ਕਾਲੋਨੀ, ਨੂਰਦੀ ਰੋਡ, ਪਲਾਸੌਰ ਰੋਡ ਅਤੇ ਮੋਹੱਲਾ ਟੈਂਕ ਛਤਰੀ ਆਦਿ ਸ਼ਾਮਲ ਹਨ।
ਪਾਵਰਕਾਮ ਵੱਲੋਂ ਨਿਵਾਸੀਆਂ ਨੂੰ ਅਸੁਵਿਧਾ ਤੋਂ ਬਚਾਉਣ ਲਈ ਪਹਿਲਾਂ ਹੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਜਲੀ ਬੰਦ ਹੋਣ ਦੇ ਦੌਰਾਨ ਆਪਣੀਆਂ ਜ਼ਰੂਰੀ ਤਿਆਰੀਆਂ ਪਹਿਲਾਂ ਤੋਂ ਕਰ ਲੈਣ।