skip to content

Last Updated: October 4, 2026

Dainik Savera Times Logo

ਓਪੋ ਦਾ ਨਵਾਂ Reno 15 Pro Mini ਜਲਦੀ ਭਾਰਤ ਵਿੱਚ ਲਾਂਚ iPhone ਵਰਗਾ ਡਿਜ਼ਾਈਨ ਤੇ 200MP ਕੈਮਰਾ

10 months ਪਹਿਲਾ

ਓਪੋ ਦਾ ਨਵਾਂ Reno 15 Pro Mini ਜਲਦੀ ਭਾਰਤ ਵਿੱਚ ਲਾਂਚ iPhone ਵਰਗਾ ਡਿਜ਼ਾਈਨ ਤੇ 200MP ਕੈਮਰਾ

ਨਵੀਂ ਦਿਲੀ: ਓਪੋ ਭਾਰਤ ਵਿੱਚ ਜਲਦੀ ਹੀ ਇੱਕ ਨਵਾਂ ਕੌਂਪੈਕਟ ਸਮਾਰਟਫ਼ੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਦਾ ਨਾਮ Reno 15 Pro Mini ਹੋਵੇਗਾ। ਇਹ ਫ਼ੋਨ ਉੱਚੇ ਸਪੈਸੀਫਿਕੇਸ਼ਨ ਨਾਲ ਆਵੇਗਾ ਅਤੇ ਕੰਪਨੀ ਇਸ ਨੂੰ ਅੱਪਰ ਮਿਡ ਰੇਂਜ ਸੈਗਮੈਂਟ ਵਿੱਚ ਪੇਸ਼ ਕਰਨ ਵਾਲੀ ਹੈ।

ਰਿਪੋਰਟਾਂ ਅਨੁਸਾਰ ਇਸ ਫ਼ੋਨ ਦਾ ਮਾਡਲ ਨੰਬਰ CPH2813 ਹੈ। ਇਸ ਵਿੱਚ 6.32 ਇੰਚ ਦੀ ਫਲੈਟ OLED ਡਿਸਪਲੇਅ ਦਿੱਤੀ ਜਾਵੇਗੀ ਜਿਸ ਦਾ ਰੈਜ਼ੋਲਿਊਸ਼ਨ 1.5K ਅਤੇ ਰਿਫਰੈਸ਼ ਰੇਟ 120Hz ਹੋਵੇਗਾ। ਫ਼ੋਨ ਵਿੱਚ MediaTek Dimensity 8450 ਚਿੱਪਸੈੱਟ ਵਰਤੀ ਜਾਵੇਗੀ ਜੋ ਇਸ ਨੂੰ ਤੇਜ਼ ਅਤੇ ਸ਼ਕਤੀਸ਼ਾਲੀ ਬਣਾਉਂਦੀ ਹੈ।

ਯੂਟਿਊਬ ਦੀ ਵੱਡੀ ਕਾਰਵਾਈ AI ਨਾਲ ਫਰਜ਼ੀ ਵੀਡੀਓ ਬਣਾਉਣ ਵਾਲੇ ਦੋ ਚੈਨਲ ਬੈਨ

ਕੈਮਰਾ ਸੈਟਅਪ ਦੀ ਗੱਲ ਕਰੀਏ ਤਾਂ Reno 15 Pro Mini ਵਿੱਚ 200 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੋਵੇਗਾ। ਇਸ ਦੇ ਨਾਲ 50 ਮੈਗਾਪਿਕਸਲ ਦਾ ਅਲਟਰਾਵਾਈਡ ਅਤੇ 50 ਮੈਗਾਪਿਕਸਲ ਟੈਲੀਫ਼ੋਟੋ ਕੈਮਰਾ ਮਿਲੇਗਾ ਜੋ 3.5x ਆਪਟੀਕਲ ਜ਼ੂਮ ਸਪੋਰਟ ਕਰੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 50 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾਵੇਗਾ।

ਬੈਟਰੀ ਬਾਰੇ ਅਧਿਕਾਰਤ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ ਪਰ ਖ਼ਬਰਾਂ ਅਨੁਸਾਰ ਇਸ ਵਿੱਚ 80W ਵਾਇਰਡ ਚਾਰਜਿੰਗ ਦਾ ਸਪੋਰਟ ਹੋਵੇਗਾ। ਫ਼ੋਨ ਗਲੇਸ਼ੀਅਰ ਵ੍ਹਾਈਟ ਰੰਗ ਵਿੱਚ ਲਾਂਚ ਕੀਤਾ ਜਾਵੇਗਾ।

WATCH VIDEO: Yarnex India International Yarn Exhibition ‘ਚ Fine Fabri ਨੇ ਲਿਆ ਹਿੱਸਾ,ਮਿਲ ਰਿਹਾ ਲੋਕਾਂ ਦਾ ਸਹਿਯੋਗ

ਡਿਜ਼ਾਈਨ ਦੇ ਮਾਮਲੇ ਵਿੱਚ ਇਹ ਫ਼ੋਨ ਕਾਫ਼ੀ ਪ੍ਰੀਮੀਅਮ ਲੱਗਦਾ ਹੈ ਅਤੇ ਕਈ ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਫੀਚਰ ਅਤੇ ਲੁੱਕ ਕੁਝ ਹੱਦ ਤੱਕ iPhone ਵਰਗੇ ਦਿਖਾਈ ਦਿੰਦੇ ਹਨ। ਹੁਣ ਦੇਖਣਾ ਇਹ ਹੈ ਕਿ ਕੀਮਤ ਅਤੇ ਹੋਰ ਵਿਸਥਾਰ ਵਿੱਚ ਇਹ ਫ਼ੋਨ ਕਿੰਨਾ ਮੁਕਾਬਲਾ ਕਰਦਾ ਹੈ ਅਤੇ ਭਾਰਤੀ ਬਾਜ਼ਾਰ ਵਿੱਚ ਇਸ ਦੀ ਪੋਜ਼ੀਸ਼ਨ ਕਿਹੋ ਜਿਹੀ ਰਹੇਗੀ।

ਕੰਪਨੀ ਨੇ ਹਾਲੇ ਤੱਕ ਲਾਂਚ ਦੀ ਅਧਿਕਾਰਤ ਤਾਰੀਖ ਦਾ ਐਲਾਨ ਨਹੀਂ ਕੀਤਾ ਪਰ ਟੈਕਨੋਲੋਜੀ ਪ੍ਰੇਮੀਆਂ ਵਿੱਚ ਇਸ ਫ਼ੋਨ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ।

oppo-reno-15-pro-mini-india-launch

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.