Last Updated: November 25, 2026

Dainik Savera Times Logo

Video : NZ ਦੇ ਦੱਖਣੀ ਆਕਲੈਂਡ ‘ਚ ਸਿੱਖ ਜਥੇਬੰਦੀਆਂ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਸਥਾਨਿਕ ਨੌਜਵਾਨਾਂ ਨੇ ਰੋਕਿਆ

21 December 2025 ਅੱਪਡੇਟ ਕੀਤਾ ਗਿਆ

Video : NZ ਦੇ ਦੱਖਣੀ ਆਕਲੈਂਡ ‘ਚ ਸਿੱਖ ਜਥੇਬੰਦੀਆਂ ਵੱਲੋਂ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਸਥਾਨਿਕ ਨੌਜਵਾਨਾਂ ਨੇ ਰੋਕਿਆ

New Zealand Nagar Kirtan : ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਦੇ ਇੱਕ ਉਪਨਗਰ ਮੈਨੂਰੇਵਾ ‘ਚ ਨਗਰ ਕੀਰਤਨ ਦੌਰਾਨ ਸਥਾਨਿਕ ਨੌਜਵਾਨਾਂ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਤੋਂ ਸਜਿਆ ਨਗਰ ਕੀਰਤਨ ਜਦੋਂ ਵਾਪਿਸ ਗੁਰਦੁਆਰਾ ਸਾਹਿਬ ਪਰਤ ਰਿਹਾ ਸੀ ਤਾਂ ਆਖਰੀ ਪੜ੍ਹਾਅ ’ਤੇ ਜਾ ਕੇ ਇਕ ਸਾਈਡ ਵਾਲੇ ਪਾਸੇ ਤੋਂ 70-80 ਸਥਾਨਿਕ ਨੌਜਵਾਨਾਂ ਨੇ ਆ ਕੇ ਹੰਗਾਮਾ ਕੀਤਾ।

Punjab Breaking : ਪਾਰਲਰ ਤੋਂ ਘਰ ਪਰਤ ਰਹੀ ਲੜਕੀ ਦੀ ਸਿਰ ‘ਚ ਗੋਲੀ ਮਾਰ ਕੇ ਹੱਤਿਆ, ਦੋਸ਼ੀ ਫਰਾਰ

ਨਗਰ ਕੀਰਤਨ ਰੋਕ ਕੇ ਸਾਹਮਣੇ ਹੌਕਾ ਡਾਂਸ ਕੀਤਾ ਅਤੇ ਕਿਹਾ “ਨਿਊਜੀਲੈਂਡ ਸਾਡੀ ਧਰਤੀ ਇਹ ਤੁਹਾਡਾ ਇੰਡੀਆ ਨਹੀਂ। ਦੱਸਿਆ ਜਾ ਰਿਹਾ ਹੈ ਕਿ ਨਗਰ ਕੀਰਤਨ ਰੋਕਣ ਵਾਲੇ ਪੈਂਟੇਕੋਸਟਲ ਸੰਗਠਨ ਡੈਸਟੀਨੀ ਚਰਚ ਦੇ ਮੁਖੀ ਹਨ। ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ‘ਚ ਸ਼ਨੀਵਾਰ ਕਰੀਬ 2.30 ਵਜੇ ਦੀ ਘਟਨਾ ਹੈ। ਇਸ ਘਟਨਾ ਨੂੰ ਲੈ ਕੇ ਸਿੱਖ ਜਥੇਬੰਦੀਆਂ ‘ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।

ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ‘ਚ BJP ਛੱਡ SAD ‘ਚ ਸ਼ਾਮਲ ਹੋਏ 20 ਪਰਿਵਾਰ

ਇਸ ਤੋਂ ਬਾਅਦ ਉਨ੍ਹਾਂ ਨੇ ਰਸਤਾ ਵੀ ਰੋਕੀ ਰੱਖਿਆ। ਸਿੱਖ ਸੰਗਤਾਂ ਨੇ ਇਸ ਮਾਹੌਲ ਵਿਚ ਸ਼ਾਂਤੀ ਬਣਾਈ ਰੱਖੀ। ਇਸ ਮੌਕੇ ਸਿੱਖ ਜਥੇਬੰਦੀਆਂ ਦੇ ਕਈ ਆਗੂ ਉਥੇ ਹਾਜ਼ਿਰ ਸਨ ਅਤੇ ਨਗਰ ਕੀਰਤਨ ਲਈ ਸਿੱਖ ਜਥੇਬੰਦੀਆਂ ਨੇ ਇਜਾਜ਼ਤ ਲਈ ਸੀ। ਇਸ ਘਟਨਾ ਮੌਕੇ ‘ਤੇ ਪੁਲਿਸ ਵੀ ਮੌਜੂਦ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.