skip to content

Last Updated: October 5, 2026

Dainik Savera Times Logo

Egg Freezing: ਔਰਤਾਂ ਦੇ ਭਵਿੱਖ ਦਾ ਨਵਾਂ ਆਧੁਨਿਕ ਵਿਕਲਪ, ਜਾਣੋ ਕਿਵੇਂ ?

11 months ਪਹਿਲਾ

Egg Freezing: ਔਰਤਾਂ ਦੇ ਭਵਿੱਖ ਦਾ ਨਵਾਂ ਆਧੁਨਿਕ ਵਿਕਲਪ, ਜਾਣੋ ਕਿਵੇਂ ?

ਲਾਈਫ਼ਸਟੀਲ ਡੈਸਕ : ਕਦੇ ਸਿਰਫ਼ ਚਿਕਿਤਸਕ ਜ਼ਰੂਰਤ ਮੰਨੀ ਜਾਣ ਵਾਲੀ ਐੱਗ ਫ੍ਰੀਜ਼ਿੰਗ ਹੁਣ ਭਾਰਤ ਵਿੱਚ ਇੱਕ ਆਮ ਚਰਚਾ ਦਾ ਹਿੱਸਾ ਬਣ ਚੁੱਕੀ ਹੈ। ਵਧਦੀ ਜਾਗਰੂਕਤਾ, ਤਕਨਾਲੋਜੀ ਵਿੱਚ ਗੁਣਾਤਮਕ ਸੁਧਾਰ ਅਤੇ ਔਰਤਾਂ ਦੇ ਉਪਜਾਊਪਣ ਬਾਰੇ ਸੋਚ ਵਿੱਚ ਆਈ ਤਬਦੀਲੀ ਨੇ ਇਸ ਵਿਸ਼ੇ ਨੂੰ ਮੁੱਖ ਧਾਰਾ ਵਿੱਚ ਲਿਆ ਦਿੱਤਾ ਹੈ।
ਉਪਾਸਨਾ ਕੋਨੀਡੇਲਾ ਤੇ ਸਾਨੀਆ ਮਿਰਜ਼ਾ ਵਰਗੀਆਂ ਹਸਤੀਆਂ ਵੱਲੋਂ ਆਪਣੀਆਂ ਨਿੱਜੀ ਯਾਤਰਾਵਾਂ ਸਾਂਝੀਆਂ ਕਰਨ ਨਾਲ, ਇਹ ਇੱਕ ਸਧਾਰਨ ਤੇ ਸਸ਼ਕਤੀਕਰਣ ਚੋਣ ਵਜੋਂ ਉਭਰਿਆ ਹੈ।

ਅੱਜ ਦੀ ਭਾਰਤੀ ਔਰਤ ਜ਼ਿੰਦਗੀ ਦੇ ਫੈਸਲੇ ਆਪਣੀਆਂ ਸ਼ਰਤਾਂ ‘ਤੇ ਲੈਣਾ ਚਾਹੁੰਦੀ ਹੈ,ਭਾਵੇਂ ਇਸਦਾ ਅਰਥ ਹੋਵੇ ਕਿ ਉਹ ਆਪਣੇ ਪ੍ਰਜਨਨ ਸਮੇਂ ਨੂੰ ਦੁਬਾਰਾ ਪਰਿਭਾਸ਼ਿਤ ਕਰੇ।

ਐੱਗ ਫ੍ਰੀਜ਼ਿੰਗ ਦਾ ਜਾਦੂ: ਸਮੇਂ ਨੂੰ ਰੋਕਣ ਵਰਗੀ ਵਿਗਿਆਨਿਕ ਤਕਨਾਲੋਜੀ :

“ਵਿਟ੍ਰੀਫਿਕੇਸ਼ਨ ਅੰਡੇ ਨੂੰ ਉਸੇ ਗੁਣਵੱਤਾ ‘ਤੇ ਜਮਾਂ ਰੱਖਦਾ ਹੈ ਜਿਸ ਦਿਨ ਇਸਨੂੰ ਫ੍ਰ੍ਰੀਜ਼ ਕੀਤਾ ਗਿਆ ਸੀ,”
ਕੋਲਕਾਤਾ ਦੀ ਨੋਵਾ IVF ਫਰਟੀਲਿਟੀ ਦੀ ਡਾ. ਪ੍ਰੀਤੀ ਮਹਾਵਰ ਦੱਸਦੀ ਹੈ।

ਇਸਦਾ ਸਿੱਧਾ ਮਤਲਬ ਹੈ,ਜੇ ਤੁਸੀਂ 28 ਸਾਲ ਦੀ ਉਮਰ ਵਿੱਚ ਅੰਡੇ ਫ੍ਰੀਜ਼ ਕੀਤੇ ਹਨ, ਤਾਂ ਭਾਵੇਂ ਉਹ 38 ‘ਤੇ ਵਰਤੇ ਜਾਣਗੇ, ਉਹ ਜੈਵਿਕ ਤੌਰ ‘ਤੇ 28 ਦੇ ਹੀ ਰਹਿਣਗੇ। ART ਐਕਟ ਅਨੁਸਾਰ, ਭਾਰਤ ਵਿੱਚ ਇਹ ਅੰਡੇ 10 ਸਾਲਾਂ ਤੱਕ ਸਟੋਰ ਕੀਤੇ ਜਾ ਸਕਦੇ ਹਨ, ਜ਼ਰੂਰਤ ਪੈਂਦੇ ਹੀ ਮਿਆਦ ਵਧਾਈ ਜਾ ਸਕਦੀ ਹੈ।

READ ALSO : ਮੂਸੇਵਾਲਾ ਮੁੜ ਸੰਗੀਤ ਜਗਤ ਵਿੱਚ ਧਮਾਕੇ ਲਈ ਤਿਆਰ, ‘ਬਰੋਟਾ’ ਗੀਤ ਦਾ ਪੋਸਟਰ ਰਿਲੀਜ਼

ਸੱਭਿਆਚਾਰਕ ਤਬਦੀਲੀ: ਔਰਤਾਂ ਦੀ ਜ਼ਿੰਦਗੀ ਦੇ ਟਾਈਮਲਾਈਨ ਬਦਲ ਰਹੇ ਹਨ:

ਬੰਗਲੁਰੂ ਦੇ ਐਸਟਰ ਵ੍ਹਾਈਟਫੀਲਡ ਹਸਪਤਾਲ ਦੀ ਡਾ. ਨਯਨਾ ਡੀਐਚ ਕਹਿੰਦੀ ਹੈ।
“ਅੱਜ ਔਰਤਾਂ ਵਿਆਹ ਦੇਰ ਨਾਲ ਕਰ ਰਹੀਆਂ ਹਨ। ਕਰੀਅਰ, ਵਿੱਤੀ ਸਥਿਰਤਾ ਤੇ ਨਿੱਜੀ ਵਿਕਾਸ ਉਨ੍ਹਾਂ ਲਈ ਵੱਧ ਮਹੱਤਵਪੂਰਨ ਹੈ। ਐੱਗ ਫ੍ਰੀਜ਼ਿੰਗ ਉਨ੍ਹਾਂ ਨੂੰ ਇਹ ਆਜ਼ਾਦੀ ਦਿੰਦੀ ਹੈ ਕਿ ਉਨ੍ਹਾਂ ਦੇ ਸੁਪਨੇ ਤੇ ਜੈਵਿਕ ਸਮੇਂ ਦੀ ਰੇਸ ਇਕਸਾਰ ਚਲ ਸਕੇ।”

ਕਿਸਨੂੰ ਐੱਗ ਫ੍ਰੀਜ਼ਿੰਗ ਬਾਰੇ ਸੋਚਣਾ ਚਾਹੀਦਾ ਹੈ:

35 ਸਾਲ ਤੋਂ ਘੱਟ ਉਮਰ ਵਾਲੀਆਂ ਔਰਤਾਂ

ਜਿਨ੍ਹਾਂ ਦਾ AMH ਲੈਵਲ ਘਟ ਰਿਹਾ ਹੈ

ਜਿਨ੍ਹਾਂ ਦੇ ਮਾਹਵਾਰੀ ਚੱਕਰ ਛੋਟੇ ਹੋ ਰਹੇ ਹਨ

ਕੈਂਸਰ ਟ੍ਰੀਟਮੈਂਟ ਲੈਣ ਵਾਲੀਆਂ

ਜਿਨ੍ਹਾਂ ਨੂੰ ਭਵਿੱਖ ਵਿੱਚ ਮਾਤਾ ਬਣਨ ਦੀ ਚੋਣ ਸੰਭਾਲ ਕੇ ਰੱਖਣੀ ਹੈ

ਹਾਲਾਂਕਿ, ਡਾਕਟਰ ਦੱਸਦੇ ਹਨ ਕਿ ਉੱਚ BMI, ਬੇਕਾਬੂ ਥਾਇਰਾਇਡ ਜਾਂ ਸ਼ੂਗਰ ਵਰਗੀ ਸਥਿਤੀ ਨੂੰ ਪਹਿਲਾਂ ਠੀਕ ਕੀਤਾ ਜਾਣਾ ਲਾਜ਼ਮੀ ਹੈ।

ਪ੍ਰਕਿਰਿਆ ਕਿਹੋ ਜਿਹੀ ਹੁੰਦੀ ਹੈ? ਅਸਲ ਅਨੁਭਵ :

ਪੂਰੀ ਯਾਤਰਾ ਸੌਖੀ ਅਤੇ ਘੱਟ ਵਿਘਨਕਾਰੀ ਹੈ।

ਬੇਸਲਾਈਨ ਖੂਨ ਜਾਂਚ ਅਤੇ ਅਲਟਰਾਸਾਊਂਡ

10–12 ਦਿਨ ਹਾਰਮੋਨ ਟੀਕੇ

ਛੋਟੀਆਂ ਕਲੀਨਿਕ ਮੁਲਾਕਾਤਾਂ

15–20 ਮਿੰਟ ਦੀ ਅੰਡੇ ਪ੍ਰਾਪਤੀ, ਬਿਨਾਂ ਦਰਦ

ਉਸੇ ਦਿਨ ਘਰ ਵਾਪਸੀ ਅਤੇ ਫਿਰ ਵਿਟ੍ਰੀਫਿਕੇਸ਼ਨ ਰਾਹੀਂ ਲੰਬੇ ਸਮੇਂ ਲਈ ਸੁਰੱਖਿਆ

ਡਾਕਟਰ ਚੇਤਾਵਨੀ ਵੀ ਦਿੰਦੇ ਹਨ—ਐੱਗ ਫ੍ਰੀਜ਼ਿੰਗ ਸਸ਼ਕਤੀਕਰਨ ਹੈ, ਗਾਰੰਟੀ ਨਹੀਂ. ਭਵਿੱਖ ਵਿੱਚ IVF ਦੀ ਸਫਲਤਾ ਸਿਹਤ ਅਤੇ ਸ਼ੁਕਰਾਣੂ ਗੁਣਵੱਤਾ ਤੇ ਵੀ ਨਿਰਭਰ ਕਰਦੀ ਹੈ।

ਲਾਗਤ ਕਿੰਨੀ ਆਉਂਦੀ ਹੈ:

ਭਾਰਤ ਵਿੱਚ ਇਹ ਖਰਚਾ ਆਮ ਤੌਰ ’ਤੇ ₹1.5–3 ਲੱਖ ਦੇ ਵਿਚਕਾਰ ਹੁੰਦਾ ਹੈ।
ਹਾਰਮੋਨ ਖੁਰਾਕ, ਬਾਡੀ ਦੀ ਪ੍ਰਤੀਕਿਰਿਆ, ਕਲੀਨਿਕ ਦੀ ਗੁਣਵੱਤਾ ਤੇ ਦਵਾਈਆਂ ਇਸ ਦਰ ਨੂੰ ਬਦਲ ਸਕਦੀਆਂ ਹਨ।
ਕਈ ਕੰਪਨੀਆਂ ਹੁਣ ਇਸਨੂੰ ਕਰਮਚਾਰੀ ਵੈੱਲਨੈੱਸ ਲਾਭ ਵਜੋਂ ਵੀ ਦੇ ਰਹੀਆਂ ਹਨ—ਇੱਕ ਵੱਡੀ ਸੋਚ-ਬਦਲਾਓ ਦੀ ਨਿਸ਼ਾਨੀ।

ਸਫਲਤਾ ਦਰਾਂ: ਅਸਲ ਹਕੀਕਤ:

35 ਸਾਲ ਤੋਂ ਪਹਿਲਾਂ ਐੱਗ ਫ੍ਰੀਜ਼ਿੰਗ ਕਰਨ ਵਾਲੀਆਂ ਔਰਤਾਂ: ~60% ਲਾਈਵ ਬਰਥ ਰੇਟ

40 ਸਾਲ ਤੋਂ ਬਾਅਦ: 20–30%
ਸਾਈਡ ਐਫੈਕਟ ਆਮ ਤੌਰ ’ਤੇ ਹਲਕੇ,ਫੁੱਲਣਾ, ਭਾਰੀਪਨ ਜਾਂ ਮੂਡ ਸਵਿੰਗ।

ਐੱਗ ਫ੍ਰੀਜ਼ਿੰਗ ਸਿਰਫ਼ ਚਿਕਿਤਸਾ ਨਹੀਂ, ਸਸ਼ਕਤੀਕਰਣ ਹੈ:

ਅੱਜ ਐੱਗ ਫ੍ਰੀਜ਼ਿੰਗ ਉਹ ਚੋਣ ਹੈ ਜੋ ਔਰਤਾਂ ਨੂੰ ਸਮੇਂ, ਭਵਿੱਖ ਅਤੇ ਮਨ ਦੀ ਸ਼ਾਂਤੀ ਉੱਪਰ ਅਧਿਕਾਰ ਦਿੰਦੀ ਹੈ। ਇਹ ਗਰਭਅਵਸਥਾ ਦੀ ਗਰੰਟੀ ਨਹੀਂ, ਪਰ ਇਹ ਜ਼ਰੂਰ ਯਕੀਨ ਦਿੰਦਾ ਹੈ ਕਿ ਫੈਸਲਾ ਔਰਤ ਦੇ ਹੱਥ ‘ਚ ਹੋਵੇ, ਪ੍ਰਕਿਰਤੀ ਦੇ ਨਹੀਂ।

VD : ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਬਰਨਾਲਾ ‘ਚ ਸੈਮੀਨਾਰ ਦਾ ਆਯੋਜਨ


ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.