
LIFESTYLE DESK : ਪੈਨਕ੍ਰੀਆਟਿਕ ਕੈਂਸਰ ਨੂੰ ਦੁਨੀਆ ਦੇ ਸਭ ਤੋਂ ਘਾਤਕ ਕੈਂਸਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅੰਕੜਿਆਂ ਮੁਤਾਬਕ, ਲਗਭਗ 10 ਵਿੱਚੋਂ 9 ਮਰੀਜ਼ ਇਸ ਬਿਮਾਰੀ ਕਾਰਨ ਆਪਣੀ ਜਾਨ ਗੁਆ ਲੈਂਦੇ ਹਨ। ਹੁਣ ਇਸ ਖ਼ਤਰਨਾਕ ਕੈਂਸਰ ਲਈ ਇੱਕ ਨਵੀਂ ਵੈਕਸੀਨ ਨੇ ਚਰਚਾ ਪੈਦਾ ਕਰ ਦਿੱਤੀ ਹੈ।
mRNA ਵੈਕਸੀਨ ਵਿੱਚ ਵੱਡੀ ਤਰੱਕੀ
ਨਿਊਯਾਰਕ ਦੇ Memorial Sloan Kettering Cancer Center ਅਤੇ ਜਰਮਨ ਬਾਇਓਟੈਕ ਕੰਪਨੀ BioNTech ਨੇ ਮਿਲ ਕੇ mRNA ਅਧਾਰਤ ਵੈਕਸੀਨ ਵਿਕਸਤ ਕੀਤੀ ਹੈ।
ਇਹ ਵੈਕਸੀਨ ਸਰੀਰ ਦੀ ਇਮਿਊਨ ਸਿਸਟਮ ਨੂੰ ਸਰਗਰਮ ਕਰਦੀ ਹੈ।ਕੈਂਸਰ ਸੈੱਲਾਂ ਨੂੰ ਪਛਾਣ ਕੇ ਉਨ੍ਹਾਂ ‘ਤੇ ਹਮਲਾ ਕਰਨ ਲਈ ਸਰੀਰ ਨੂੰ ਤਿਆਰ ਕਰਦੀ ਹੈ।
ਟ੍ਰਾਇਲ ਦੇ ਨਤੀਜੇ
18 ਮਹੀਨਿਆਂ ਦਾ ਕਲੀਨਿਕਲ ਟ੍ਰਾਇਲ ਪੂਰਾ ਕੀਤਾ ਗਿਆ।16 ਮਰੀਜ਼ਾਂ ‘ਤੇ ਟੈਸਟ ਕੀਤਾ ਗਿਆ।
ਲਗਭਗ 8 ਮਰੀਜ਼ਾਂ ਵਿੱਚ 90% ਤੱਕ ਸਕਾਰਾਤਮਕ ਰਿਸਪਾਂਸ ਦੇਖਿਆ ਗਿਆ

ਡਾਕਟਰਾਂ ਦੇ ਅਨੁਸਾਰ, ਇਹ ਸ਼ੁਰੂਆਤੀ ਨਤੀਜੇ ਕਾਫੀ ਉਮੀਦਜਨਕ ਹਨ।
ਬਿਮਾਰੀ ਕਿੰਨੀ ਖ਼ਤਰਨਾਕ?
ਪੈਨਕ੍ਰੀਆਟਿਕ ਕੈਂਸਰ ਬਹੁਤ ਦੇਰ ਨਾਲ ਪਤਾ ਲੱਗਦਾ ਹੈ 80–90% ਮਾਮਲੇ ਆਖ਼ਰੀ ਸਟੇਜ ਵਿੱਚ ਮਿਲਦੇ ਹਨ । ਬਚਾਅ ਦਰ ਸਿਰਫ਼ 7% ਤੋਂ 9% ਦੇ ਕਰੀਬ ਹੈ । ਭਾਰਤ ਵਿੱਚ ਹਰ ਸਾਲ ਲਗਭਗ 15,000–17,000 ਕੇਸ ਸਾਹਮਣੇ ਆਉਂਦੇ ਹਨ।
ਮਾਹਿਰਾਂ ਦੀ ਰਾਏ
ਡਾਕਟਰਾਂ ਦਾ ਕਹਿਣਾ ਹੈ ਕਿ ਇਹ ਵੈਕਸੀਨ ਸਿੱਧੇ ਕੈਂਸਰ ਸੈੱਲ ਨਹੀਂ ਮਾਰਦੀ ।ਇਹ ਸਿਰਫ਼ ਇਮਿਊਨ ਸਿਸਟਮ ਨੂੰ ਐਕਟੀਵੇਟ ਕਰਦੀ ਹੈ ਅਜੇ ਇਹ ਸਰਜਰੀ ਜਾਂ ਕੀਮੋਥੈਰੇਪੀ ਦਾ ਬਦਲ ਨਹੀਂ ਬਣ ਸਕਦੀ
ਦੂਜੇ ਅਤੇ ਤੀਜੇ ਫੇਜ਼ ਦੇ ਟ੍ਰਾਇਲ ਅਜੇ ਬਾਕੀ ਹਨ
ਜੇ ਸਫਲ ਰਹੇ ਤਾਂ ਇਹ ਇੱਕ ਐਡਵਾਂਸ ਟ੍ਰੀਟਮੈਂਟ ਬਣ ਸਕਦੀ ਹੈ
ਪਰ ਫਿਲਹਾਲ ਇਹ ਸਿਰਫ਼ ਸਹਾਇਕ ਇਲਾਜ ਵਜੋਂ ਹੀ ਦੇਖੀ ਜਾ ਰਹੀ ਹੈ
ਪੈਨਕ੍ਰੀਆਟਿਕ ਕੈਂਸਰ ਵਰਗੇ ਘਾਤਕ ਰੋਗ ਲਈ ਇਹ ਵੈਕਸੀਨ ਇੱਕ ਵੱਡੀ ਉਮੀਦ ਵਜੋਂ ਦੇਖੀ ਜਾ ਰਹੀ ਹੈ, ਪਰ ਪੂਰੀ ਤਰ੍ਹਾਂ ਇਲਾਜ ਬਣਨ ਲਈ ਹਜੇ ਹੋਰ ਰਿਸਰਚ ਅਤੇ ਟ੍ਰਾਇਲ ਦੀ ਲੋੜ ਹੈ।

मेष: दिन शुभ रहेगा...