skip to content

Last Updated: September 8, 2026

Dainik Savera Times Logo

NCB ਦੀ ਵੱਡੀ ਕਾਰਵਾਈ : ਹੈਰੋਇਨ ਮਾਮਲੇ ‘ਚ ਨਸ਼ਾ ਤਸਕਰ ਨੂੰ 12 ਸਾਲ ਦੀ ਸਜ਼ਾ

10 months ਪਹਿਲਾ

NCB ਦੀ ਵੱਡੀ ਕਾਰਵਾਈ : ਹੈਰੋਇਨ ਮਾਮਲੇ ‘ਚ ਨਸ਼ਾ ਤਸਕਰ ਨੂੰ 12 ਸਾਲ ਦੀ ਸਜ਼ਾ

ਚੰਡੀਗੜ੍ਹ : ਨਾਰਕੋਟਿਕਸ ਕੰਟਰੋਲ ਬਿਊਰੋ (NCB), ਚੰਡੀਗੜ੍ਹ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਤੇ ਸਖ਼ਤ ਕਾਰਵਾਈ ਕਰਦੇ ਹੋਏ ਇੱਕ ਮਹੱਤਵਪੂਰਨ ਫੈਸਲਾ ਹਾਸਲ ਕੀਤਾ ਹੈ।

ਇਸ ਦੌਰਾਨ ਫਾਜ਼ਿਲਕਾ ਹੈਰੋਇਨ ਕੇਸ ਦੇ ਦੋਸ਼ੀ ਗੁਰਪ੍ਰੀਤ ਸਿੰਘ ਉਰਫ਼ ਮੰਗਲ (ਪਿੰਡ ਕੋਠੇ, ਫਾਜ਼ਿਲਕਾ, ਪੰਜਾਬ) ਨੂੰ ਫਾਜ਼ਿਲਕਾ ਦੀ ਇੱਕ ਵਿਸ਼ੇਸ਼ NDPS ਅਦਾਲਤ ਨੇ 7 ਨਵੰਬਰ 2025 ਨੂੰ ਦੋਸ਼ੀ ਨੂੰ NDPS ਐਕਟ, 1985 ਦੀਆਂ ਵੱਖ-ਵੱਖ ਧਾਰਾਵਾਂ ਤਹਿਤ 12 ਸਾਲ ਦੀ ਸਖ਼ਤ ਕੈਦ ਅਤੇ ₹1.5 ਲੱਖ ਦੇ ਜੁਰਮਾਨੇ ਦੀ ਸਜ਼ਾ ਸੁਣਾਈ। ਇਹ ਕੇਸ 14 ਅਪ੍ਰੈਲ 2021 ਦਾ ਹੈ, ਜਦੋਂ NCB ਅੰਮ੍ਰਿਤਸਰ ਨੇ BSF ਦੇ ਤਾਲਮੇਲ ਨਾਲ ਫਾਜ਼ਿਲਕਾ ਦੇ BOP ਲੱਖਾ ਅਸਲੀ ਨੇੜੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਤੋਂ 5.958 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ। ਗੁਰਪ੍ਰੀਤ ਸਿੰਘ ਨੂੰ ਤਸਕਰੀ ਦੀ ਖੇਪ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਸਰਹੱਦ ਨੇੜੇ ਫੜਿਆ ਗਿਆ ਸੀ। ਅਦਾਲਤ ਨੇ ਉਸਨੂੰ ਵਪਾਰਕ ਮਾਤਰਾ ਵਿੱਚ ਹੈਰੋਇਨ ਰੱਖਣ ਦਾ ਦੋਸ਼ੀ ਪਾਇਆ।

Weather Alert : ਠੰਢ ਦੇ ਨਾਲ-ਨਾਲ ਵਧਿਆ ਪ੍ਰਦੂਸ਼ਣ, AQI 400 ਤੋਂ ਪਾਰ

ਇੱਕ ਹੋਰ ਮਹੱਤਵਪੂਰਨ ਫੈਸਲਾ (ਬਾਰਾਬੰਕੀ, ਯੂਪੀ)
NCB ਦੀ ਨਸ਼ਾ ਤਸਕਰੀ ਵਿਰੁੱਧ ਲੜਾਈ ਵਿੱਚ ਇਕ ਹੋਰ ਦੋਸ਼ੀ ਆਜ਼ਾਦ ਨੂੰ ਬਾਰਾਬੰਕੀ ਦੀ ਇੱਕ ਵਿਸ਼ੇਸ਼ NDPS ਅਦਾਲਤ ਨੇ 5 ਨਵੰਬਰ 2025 ਨੂੰ ਉਸਨੂੰ NDPS ਐਕਟ ਦੀ ਧਾਰਾ 08/20 ਤਹਿਤ 10 ਸਾਲ ਦੀ ਸਖ਼ਤ ਕੈਦ ਅਤੇ ₹1 ਲੱਖ ਦੇ ਜੁਰਮਾਨੇ ਦੀ ਸਜ਼ਾ ਸੁਣਾਈ। ਇਹ ਮਾਮਲਾ 18 ਨਵੰਬਰ 2022 ਦਾ ਹੈ, ਜਦੋਂ NCB ਲਖਨਊ ਜ਼ੋਨਲ ਯੂਨਿਟ ਨੇ ਆਜ਼ਾਦ ਨੂੰ ਰੋਕਿਆ ਅਤੇ ਉਸਦੇ ਕਬਜ਼ੇ ਵਿੱਚੋਂ 2.7 ਕਿਲੋਗ੍ਰਾਮ ਚਰਸ ਬਰਾਮਦ ਕੀਤੀ ਸੀ।

ਜ਼ਮੀਨੀ ਵਿਵਾਦ ਨੂੰ ਲੈ ਕੇ ਵਕੀਲ ‘ਤੇ ਇੱਟਾਂ ਤੇ ਬੀਅਰ ਦੀਆਂ ਬੋਤਲਾਂ ਨਾਲ ਹਮਲਾ

NCB ਦੀ ਕਾਰਗੁਜ਼ਾਰੀ
ਨਾਰਕੋਟਿਕਸ ਕੰਟਰੋਲ ਬਿਊਰੋ ਨੇ 2025 ਵਿੱਚ 103 NDPS ਮਾਮਲਿਆਂ ਵਿੱਚ 219 ਨਸ਼ੀਲੇ ਪਦਾਰਥਾਂ ਦੇ ਤਸਕਰਾਂ ਨੂੰ ਸਜ਼ਾਵਾਂ ਦਿੱਤੀਆਂ ਹਨ। ਇਹ ਸਜ਼ਾਵਾਂ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਅਤੇ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ NCB ਦੇ ਨਿਰੰਤਰ ਯਤਨਾਂ ਅਤੇ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.