
ਅੰਤਰਰਾਸ਼ਟਰੀ ਡੈਕਸ: ਚੀਨ ਦੇ ਇੰਜੀਨੀਅਰਾਂ ਨੇ ਇੱਕ ਵਾਰ ਫਿਰ ਆਪਣੀ ਤਕਨੀਕੀ ਮਹਾਰਤ ਨਾਲ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਗੁਇਝੋਉ ਪ੍ਰਾਂਤ ਵਿੱਚ ਬਣ ਰਹੀ ਲੁਆਨ ਐਕਸਪ੍ਰੈਸਵੇਅ ਦੇ ਇੱਕ ਹਿੱਸੇ ਲਈ ਇੰਜੀਨੀਅਰਾਂ ਨੇ ਪਹਾੜ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਸਿੱਧਾ ਰਸਤਾ ਤਿਆਰ ਕੀਤਾ ਹੈ।
ਚੀਨ ਨੇ ਅੱਗ ਬੁਝਾਉਣ ਲਈ ਉਡਣ ਵਾਲੀ ਫੌਜ ਉਤਾਰੀ: ਡਰੋਨ ਹੁਣ ਬਚਾਅ ਦੀ ਪਹਿਲੀ ਲਾਈਨ
ਇਹ ਪ੍ਰੋਜੈਕਟ ਬਹੁਤ ਹੀ ਔਖੇ ਭੂਗੋਲਿਕ ਹਾਲਾਤਾਂ ਵਿੱਚ ਕੀਤਾ ਗਿਆ ਜਿੱਥੇ ਪੱਥਰੀਲੇ ਪਹਾੜ ਅਤੇ ਡੂੰਘੀਆਂ ਘਾਟੀਆਂ ਸੜਕ ਨਿਰਮਾਣ ਨੂੰ ਮੁਸ਼ਕਲ ਬਣਾਉਂਦੀਆਂ ਹਨ। ਇੰਜੀਨੀਅਰਾਂ ਨੇ ਇਥੇ ਨਿਰਧਾਰਤ ਧਮਾਕਿਆਂ ਉੱਚ ਪੱਧਰੀ ਭੂਗਰਭ ਵਿਗਿਆਨਿਕ ਸਰਵੇਖਣ ਅਤੇ ਵੱਡੇ ਪੈਮਾਨੇ ‘ਤੇ ਟਨਲਿੰਗ ਅਤੇ ਕੱਟਣ ਦੀ ਤਕਨੀਕ ਵਰਤੀ।
ਇਸ ਯਤਨ ਨਾਲ ਸਿਰਫ਼ ਸਫਰ ਦਾ ਸਮਾਂ ਘਟਾਇਆ ਗਿਆ ਹੈ ਸਗੋਂ ਇਲਾਕੇ ਦੀ ਕਨੈਕਟੀਵਿਟੀ ਅਤੇ ਵਿਕਾਸ ਨੂੰ ਵੀ ਨਵਾਂ ਰੁਖ ਮਿਲਿਆ ਹੈ। ਇਹ ਪ੍ਰੋਜੈਕਟ ਦਰਸਾਉਂਦਾ ਹੈ ਕਿ ਆਧੁਨਿਕ ਇੰਜੀਨੀਅਰਿੰਗ ਕਿਸ ਤਰ੍ਹਾਂ ਕੁਦਰਤ ਨਾਲ ਸੰਤੁਲਨ ਬਣਾਈ ਰੱਖਦਿਆਂ ਨਵੇਂ ਰਸਤੇ ਖੋਲ੍ਹ ਸਕਦੀ ਹੈ।
ਸਵੀਡਨ ਨੇ 113 ਸਾਲ ਪੁਰਾਣੀ ਚਰਚ ਨੂੰ ਚਲਦੇ-ਫਿਰਦੇ ਸੁਰੱਖਿਅਤ ਥਾਂ ‘ਤੇ ਪਹੁੰਚਾਇਆ
ਚੀਨ ਦੇ ਇੰਜੀਨੀਅਰਾਂ ਵੱਲੋਂ ਕੀਤੀ ਗਈ ਇਹ ਕਾਰਗੁਜ਼ਾਰੀ ਇਹ ਸਾਬਤ ਕਰਦੀ ਹੈ ਕਿ ਉਨ੍ਹਾਂ ਦੇ ਇਨਫਰਾਸਟਰੱਕਚਰ ਪ੍ਰੋਜੈਕਟ ਵਿਸ਼ਵ ਪੱਧਰ ‘ਤੇ ਸਭ ਤੋਂ ਦੂਰਦਰਸ਼ੀ ਅਤੇ ਤਕਨੀਕੀ ਤੌਰ ‘ਤੇ ਅੱਗੇ ਹਨ।

मेष: दिन शुभ रहेगा...