skip to content

Last Updated: September 11, 2026

Dainik Savera Times Logo

ਮੁਨੱਵਰ ਫਾਰੂਕੀ ਦੀ ਜਿੰਦਗੀ ‘ਚ ਆਇਆ ਟਵਿਸਟ, ਹੱਤਿਆ ਦੀ ਸਾਜ਼ਿਸ਼

11 months ਪਹਿਲਾ

ਮੁਨੱਵਰ ਫਾਰੂਕੀ ਦੀ ਜਿੰਦਗੀ ‘ਚ ਆਇਆ ਟਵਿਸਟ, ਹੱਤਿਆ ਦੀ ਸਾਜ਼ਿਸ਼

ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਕਾਲਿੰਦੀ ਕੁੰਜ ਖੇਤਰ ‘ਚ ਅੱਧੀ ਰਾਤ ਨੂੰ ਹੋਏ ਮੁਕਾਬਲੇ ਦੌਰਾਨ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਦੋ ਖ਼ਤਰਨਾਕ ਨਿਸ਼ਾਨੇਬਾਜ਼ਾਂ ਨੂੰ ਜ਼ਖਮੀ ਹਾਲਤ ਵਿੱਚ ਕਾਬੂ ਕਰ ਲਿਆ। ਸੂਤਰਾਂ ਦੇ ਅਨੁਸਾਰ, ਇਹ ਦੋਵੇਂ ਅਪਰਾਧੀ ਮਸ਼ਹੂਰ ਸਟੈਂਡ-ਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਦੀ ਹੱਤਿਆ ਦੀ ਯੋਜਨਾ ਬਣਾਉਣ ਵਿੱਚ ਲੱਗੇ ਹੋਏ ਸਨ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਰਾਹੁਲ (ਪਾਣੀਪਤ) ਅਤੇ ਸਾਹਿਲ (ਭਿਵਾਨੀ) ਵਜੋਂ ਹੋਈ ਹੈ, ਜੋ ਦਸੰਬਰ 2024 ‘ਚ ਹਰਿਆਣਾ ‘ਚ ਹੋਏ ਤੀਹਰੇ ਕਤਲ ਮਾਮਲੇ ‘ਚ ਲੋੜੀਂਦੇ ਅਤੇ ਫਰਾਰ ਸਨ।

ਮੋਗਾ ਦੀ ਪਰਮ ਬਣੀ ‘ਲੇਡੀ ਮੂਸੇਵਾਲਾ’, ਆਵਾਜ਼ ‘ਚ ਤਾਕਤ

ਪੁਲਿਸ ਦਾ ਕਹਿਣਾ ਹੈ ਕਿ ਇਹ ਦੋਵੇਂ ਮੁਲਜ਼ਮ ਮੁੰਬਈ ਅਤੇ ਬੈਂਗਲੁਰੂ ‘ਚ ਮੁਨੱਵਰ ਦੇ ਟਿਕਾਣਿਆਂ ਦੀ ਜਾਸੂਸੀ ਕਰ ਰਹੇ ਸਨ ਅਤੇ ਹਮਲੇ ਦੀ ਪੂਰੀ ਯੋਜਨਾ ਤਿਆਰ ਕਰ ਚੁੱਕੇ ਸਨ। ਇਹ ਅਪਰਾਧੀ ਰੋਹਿਤ ਗੋਦਾਰਾ ਅਤੇ ਵੀਰੇਂਦਰ ਚਰਨ ਦੇ ਗੈਂਗ ਨਾਲ ਜੁੜੇ ਹੋਏ ਹਨ। ਦਿੱਲੀ ਪੁਲਿਸ ਦੀ ਫੁਰਤੀ ਅਤੇ ਚੁਸਤ ਕਾਰਵਾਈ ਨੇ ਇੱਕ ਵੱਡੀ ਹੱਤਿਆ ਦੀ ਸਾਜ਼ਿਸ਼ ਨੂੰ ਰੋਕ ਦਿੱਤਾ, ਜਿਸ ਨਾਲ ਕਾਮੇਡੀ ਜਗਤ ‘ਚ ਰਾਹਤ ਦੀ ਲਹਿਰ ਦੌੜ ਗਈ। ਇਹ ਕਾਰਵਾਈ ਕਾਊਂਟਰ ਇੰਟੈਲੀਜੈਂਸ ਟੀਮ ਵੱਲੋਂ ਇੱਕ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ, ਜੋ ਦਿੱਲੀ ‘ਚ ਸੁਰੱਖਿਆ ਪ੍ਰਬੰਧਾਂ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ।

ਦਿੱਲੀ ‘ਚ ਤੜਕਸਾਰ ਗੋਲੀਬਾਰੀ: ਰੋਹਿਤ ਗੋਦਾਰਾ ਗੈਂਗ ਦੇ ਦੋ ਸ਼ੂਟਰ ਢੇਰ

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.