ਨਵੀਂ ਦਿੱਲੀ : ਦਿੱਲੀ ਦੇ ਕਾਲਿੰਦੀ ਕੁੰਜ ਇਲਾਕੇ ‘ਚ ਬੁੱਧਵਾਰ ਸਵੇਰੇ ਤੜਕਸਾਰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਰੋਹਿਤ ਗੋਦਾਰਾ ਅਤੇ ਵੀਰੇਂਦਰ ਚਰਨ ਗੈਂਗ ਨਾਲ ਜੁੜੇ ਦੋ ਸ਼ੂਟਰਾਂ ਨੂੰ ਐਨਕਾਊਂਟਰ ਦੌਰਾਨ ਗ੍ਰਿਫ਼ਤਾਰ ਕਰ ਲਿਆ। ਦੋਵੇਂ ਸ਼ੂਟਰ — ਰਾਹੁਲ (ਪਾਣੀਪਤ) ਅਤੇ ਸਾਹਿਲ (ਭਿਵਾਨੀ) — ਹਰੀਆਣਾ ਦੇ ਯਮੁਨਾ ਨਗਰ ‘ਚ 2024 ਦੇ ਤਿਹਰੇ ਕਤਲ ਮਾਮਲੇ ਵਿੱਚ ਲੰਬੇ ਸਮੇਂ ਤੋਂ ਭੱਜੇ ਹੋਏ ਸਨ। ਪੁਲਿਸ ਨੂੰ ਮਿਲੀ ਖੁਫੀਆ ਜਾਣਕਾਰੀ ਦੇ ਅਧਾਰ ‘ਤੇ, ਜਦ ਦੋਸ਼ੀ ਨਿਊ ਫ੍ਰੈਂਡਜ਼ ਕਾਲੋਨੀ ‘ਚ ਮੌਜੂਦ ਸਨ, ਤਦ ਪੁਲਿਸ ਨੇ ਕਾਲਿੰਦੀ ਕੁੰਜ ‘ਚ ਟਰੈਪ ਲਗਾਇਆ। ਤਕਰੀਬਨ 3 ਵਜੇ ਸਵੇਰੇ, ਜਦ ਉਹ ਮੋਟਰਸਾਈਕਲ ‘ਤੇ ਆ ਰਹੇ ਸਨ, ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਸ਼ੀਆਂ ਨੇ ਗੋਲੀ ਚਲਾਈ, ਜਿਸ ‘ਤੇ ਪੁਲਿਸ ਨੇ ਜਵਾਬੀ ਗੋਲੀਬਾਰੀ ਕੀਤੀ। ਦੋਵੇਂ ਦੇ ਪੈਰ ‘ਚ ਗੋਲੀ ਲੱਗੀ ਅਤੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ।

ਮੁਫ਼ਤ ਗੁਬਾਰਿਆਂ ‘ਚ ਆਇਆ ਵਿਵਾਦ, ਵਪਾਰੀਆਂ ਤੋਂ ਪੁੱਛਗਿੱਛ

ਜਾਂਚ ‘ਚ ਇਹ ਵੀ ਸਾਹਮਣੇ ਆਇਆ ਕਿ ਦੋਵੇਂ ਸ਼ੂਟਰ ਇੱਕ ਸੋਸ਼ਲ ਮੀਡੀਆ ਇੰਫਲੂਐਂਸਰ ਦੀ ਹੱਤਿਆ ਦੀ ਯੋਜਨਾ ‘ਚ ਸ਼ਾਮਲ ਸਨ। ਉਨ੍ਹਾਂ ਨੇ ਮੁੰਬਈ ਅਤੇ ਬੈਂਗਲੁਰੂ ‘ਚ ਟਾਰਗੇਟ ਦੀ ਰੇਕੀ ਵੀ ਕੀਤੀ ਸੀ। ਪੁਲਿਸ ਹੁਣ ਉਨ੍ਹਾਂ ਦੇ ਗੈਂਗ ਨਾਲ ਹੋਰ ਸੰਬੰਧਾਂ ਦੀ ਜਾਂਚ ਕਰ ਰਹੀ ਹੈ। ਇਹ ਐਨਕਾਊਂਟਰ ਦਿੱਲੀ ‘ਚ ਗੈਂਗਵਾਰ ਅਤੇ ਅਪਰਾਧਿਕ ਗਤੀਵਿਧੀਆਂ ‘ਤੇ ਨਿਯੰਤਰਣ ਲਿਆਉਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

ਪਰਪਲੈਕਸਿਟੀ ਏਆਈ ਦੇ ਸੀਈਓ ਨੇ ਬਣਾਈ 21,190 ਕਰੋੜ ਦੀ ਜਾਇਦਾਦ