Last Updated: November 25, 2026

Dainik Savera Times Logo

“ਪਰੀਕਸ਼ਾ ਪੇ ਚਰਚਾ 2026” ਦੇ ਦੂਜੇ ਐਪੀਸੋਡ ਤੇ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਮੋਦੀ ਦਾ ਵੱਡਾ ਸੰਦੇਸ਼ ਵਿਦਿਆਰਥੀਆਂ ਲਈ ਕੀ ਹੋਵੇਗਾ!

9 February 2026 ਅੱਪਡੇਟ ਕੀਤਾ ਗਿਆ

“ਪਰੀਕਸ਼ਾ ਪੇ ਚਰਚਾ 2026” ਦੇ ਦੂਜੇ ਐਪੀਸੋਡ ਤੇ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਮੋਦੀ ਦਾ ਵੱਡਾ ਸੰਦੇਸ਼ ਵਿਦਿਆਰਥੀਆਂ ਲਈ ਕੀ ਹੋਵੇਗਾ!

ਨੈਸ਼ਨਲ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਪਰਿਖਿਆ ਪੇ ਚਰਚਾ 2026 ਦੇ ਦੂਜੇ ਐਪੀਸੋਡ ਵਿੱਚ ਦੇਸ਼ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ। ਇਹ ਪ੍ਰੋਗਰਾਮ ਸਵੇਰੇ 10 ਵਜੇ ਕਈ ਮੀਡੀਆ ਪਲੇਟਫਾਰਮਾਂ ‘ਤੇ ਪ੍ਰਸਾਰਿਤ ਹੋਵੇਗਾ। ਬੋਰਡ ਪ੍ਰੀਖਿਆਵਾਂ ਦੇ ਨੇੜੇ ਆਉਣ ਦੇ ਮੱਦੇਨਜ਼ਰ ਇਹ ਸੈਸ਼ਨ ਵਿਦਿਆਰਥੀਆਂ ਨੂੰ ਪ੍ਰੀਖਿਆ ਦਬਾਅ ਤੋਂ ਬਚਣ ਤਿਆਰੀ ਦੇ ਤਰੀਕੇ ਸਮਾਂ ਪ੍ਰਬੰਧਨ ਅਤੇ ਆਤਮ ਵਿਸ਼ਵਾਸ ਨਾਲ ਪ੍ਰੀਖਿਆ ਦੇਣ ਲਈ ਰਹਿਨੁਮਾਈ ਦੇਣ ‘ਤੇ ਕੇਂਦਰਿਤ ਰਹੇਗਾ।

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਿਉਂ ਚੜ੍ਹੀਆਂ ਅਚਾਨਕ ਉਛਾਲ ਜਾਣੋਂ ਇਥੇ।

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਇਸ ਐਪੀਸੋਡ ਵਿੱਚ ਕੋਇਮਬਤੂਰ ਰਾਇਪੁਰ ਦੇਵ ਮੋਗਰਾ ਅਤੇ ਗੁਵਾਹਾਟੀ ਦੇ ਵਿਦਿਆਰਥੀ ਸ਼ਾਮਲ ਹੋਣਗੇ। ਇਹ ਪ੍ਰੋਗਰਾਮ ਮੋਦੀ ਦੇ ਯੂਟਿਊਬ ਚੈਨਲ  ਅਤੇ ਸਿੱਖਿਆ ਮੰਤਰਾਲੇ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸਦੇ ਨਾਲ ਹੀ ਵੇਵਜ਼ ਓਟੀਟੀ ਐਮਾਜ਼ਾਨ ਪ੍ਰਾਈਮ, ਵੀਡੀਓ ਜਿਓ ਜੀ5, ਸੋਨੀ ਲਿਵ ਅਤੇ ਸਪੋਟੀਫਾਈ ‘ਤੇ ਵੀ ਲਾਈਵ ਦੇਖਿਆ ਜਾ ਸਕੇਗਾ।

ਜਗਦਲਪੁਰ ਵਿੱਚ ਬਸਤਰ ਪਾਂਡਮ ਦਾ ਸਮਾਪਨ: ਅਮਿਤ ਸ਼ਾਹ ਬਣਣਗੇ ਮੁੱਖ ਮਹਿਮਾਨ

ਇਸ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਵਿਦਿਆਰਥੀਆਂ ਨੂੰ ਪ੍ਰੀਖਿਆ ਦੌਰਾਨ ਘਬਰਾਹਟ ਤੋਂ ਬਚਣ ਸਕਾਰਾਤਮਕ ਸੋਚ ਬਣਾਈ ਰੱਖਣ ਅਤੇ ਆਤਮ ਵਿਸ਼ਵਾਸ ਵਧਾਉਣ ਲਈ ਸਧਾਰਣ ਤੇ ਲਾਭਦਾਇਕ ਸੁਝਾਅ ਦੇਣਗੇ। ਪਹਿਲਾ ਐਪੀਸੋਡ 6 ਫਰਵਰੀ ਨੂੰ ਪ੍ਰਸਾਰਿਤ ਹੋਇਆ ਸੀ ਜਿਸ ਵਿੱਚ ਮੋਦੀ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਸਨ।

ਪਰਿਖਿਆ ਪੇ ਚਰਚਾ ਹੁਣ ਇੱਕ ਵੱਡੀ ਰਾਸ਼ਟਰੀ ਮੁਹਿੰਮ ਬਣ ਚੁੱਕੀ ਹੈ ਜਿਸ ਵਿੱਚ ਮਾਈਗਵ ਪੋਰਟਲ ਰਾਹੀਂ 4.5 ਕਰੋੜ ਤੋਂ ਵੱਧ ਵਿਦਿਆਰਥੀ ਅਧਿਆਪਕ ਅਤੇ ਮਾਪੇ ਸ਼ਾਮਲ ਹੋ ਰਹੇ ਹਨ। ਇਹ ਪਹਿਲ ਪ੍ਰਧਾਨ ਮੰਤਰੀ ਦੀ ਸੋਚ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਮੱਦੇਨਜ਼ਰ ਤਿਆਰ ਕੀਤੀ ਗਈ ਹੈ ਜਿਸਦਾ ਮੁੱਖ ਉਦੇਸ਼ ਪ੍ਰੀਖਿਆਵਾਂ ਨੂੰ ਤਣਾਅ ਦੀ ਬਜਾਏ ਇੱਕ ਸਕਾਰਾਤਮਕ ਅਤੇ ਉਤਸਵਮਈ ਅਨੁਭਵ ਬਣਾਉਣਾ ਹੈ।

Mumbai gold price Mumbai

Mumbai gold price Mumbai

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.