
ਨੈਸ਼ਨਲ ਡੈਸਕ: ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਤੋਂ ਇੱਕ ਮਨ ਨੂੰ ਝੰਝੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 24 ਸਾਲ ਦੀ ਔਰਤ ਨੇ ਆਪਣੇ ਸਾਢੇ ਤਿੰਨ ਸਾਲ ਦੇ ਪੁੱਤਰ ਨਾਲ ਮਿਲ ਕੇ ਖੇਤ ਦੇ ਇੱਕ ਕੁਏਂ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਇਹ ਮਾਮਲਾ ਬੀਡ ਤਾਲੂਕਾ ਦੇ ਲਿੰਬਾਰੂਈ ਪਿੰਡ ਦਾ ਹੈ।
ਅੰਟਾਲਿਆ ‘ਚ ਬੱਸ ਹਾਦਸਾ 9 ਮੌਤਾਂ 26 ਜ਼ਖ਼ਮੀ ਸੈਰ ਸਪਾਟੇ ਦੀ ਯਾਤਰਾ ਬਣੀ ਮੌਤ ਦਾ ਸਫਰ
ਮ੍ਰਿਤਕ ਦੀ ਪਛਾਣ ਪ੍ਰਾਜਕਤਾ ਉਰਫ਼ ਰਾਧਾ ਰਾਮੇਸ਼ਵਰ ਦਰਾਡੇ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਾਜਕਤਾ ਪਿਛਲੇ ਕੁਝ ਦਿਨਾਂ ਤੋਂ ਆਪਣੇ ਪਤੀ ਰਾਮੇਸ਼ਵਰ ਬਾਬਾਸਾਹਿਬ ਦਰਾਡੇ ਤੋਂ ਨਵਾਂ ਮੋਬਾਈਲ ਲੈਣ ਦੀ ਮੰਗ ਕਰ ਰਹੀ ਸੀ। ਪਰਿਵਾਰਕ ਹਾਲਾਤਾਂ ਕਾਰਨ ਪਤੀ ਵੱਲੋਂ ਮੋਬਾਈਲ ਨਾ ਲੈ ਕੇ ਦੇ ਸਕਣ ਦੀ ਗੱਲ ਕਹਿਣ ‘ਤੇ ਦੋਹਾਂ ਵਿਚਕਾਰ ਤਕਰਾਰ ਹੋਈ। ਇਸ ਤਕਰਾਰ ਤੋਂ ਨਾਰਾਜ਼ ਹੋ ਕੇ ਅਤੇ ਗੁੱਸੇ ਵਿੱਚ ਆ ਕੇ ਪ੍ਰਾਜਕਤਾ ਨੇ ਆਪਣੇ ਨਿਰੀ ਹਸਦੇ ਖੇਡਦੇ ਪੁੱਤਰ ਵੇਦਾਂਤ ਨਾਲ ਮਿਲ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ।
‘AK 47 ਲੈ ਕੇ ਆਇਆ?’ — ਕਸ਼ਮੀਰੀ ਸ਼ਾਲ ਵਿਕਰੇਤਾ ਨਾਲ ਹੋਈ ਮਾਰਪੀਟ
ਇਹ ਘਟਨਾ ਨਾ ਸਿਰਫ਼ ਪਰਿਵਾਰਕ ਤਣਾਅ ਅਤੇ ਆਰਥਿਕ ਦਬਾਅ ਦੀ ਗੰਭੀਰਤਾ ਨੂੰ ਦਰਸਾਉਂਦੀ ਹੈ ਸਗੋਂ ਸਮਾਜ ਵਿੱਚ ਮਾਨਸਿਕ ਸਿਹਤ ਅਤੇ ਸੰਵੇਦਨਸ਼ੀਲਤਾ ਦੀ ਲੋੜ ਉੱਤੇ ਵੀ ਚਿੰਤਾ ਜਤਾਉਂਦੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰਕ ਪਿਛੋਕੜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

मेष: दिन शुभ रहेगा...