Last Updated: October 10, 2026

Dainik Savera Times Logo

ਮੋਹਾਲੀ ਵਿੱਚ ਆਲੀਸ਼ਾਨ ਫਾਰਮ ਹਾਊਸਾਂ ਦੀ ਖੇਡ ਬੇਨਕਾਬ ਗਮਾਡਾ ਨੇ ਪੁਲਿਸ ਨੂੰ 42 ਨਾਮ ਸੌਂਪੇ

7 months ਪਹਿਲਾ

ਮੋਹਾਲੀ ਵਿੱਚ ਆਲੀਸ਼ਾਨ ਫਾਰਮ ਹਾਊਸਾਂ ਦੀ ਖੇਡ ਬੇਨਕਾਬ ਗਮਾਡਾ ਨੇ ਪੁਲਿਸ ਨੂੰ 42 ਨਾਮ ਸੌਂਪੇ

ਪੰਜਾਬ ਡੈਸਕ (ਦੈਨਿਕ ਸਵੇਰਾ): ਨਿਊ ਚੰਡੀਗੜ੍ਹ ਅਤੇ ਇਸ ਦੇ ਆਲੇ ਦੁਆਲੇ ਦੇ ਸੰਵੇਦਨਸ਼ੀਲ ਖੇਤਰ ਵਿੱਚ ਬਣ ਰਹੀਆਂ ਗੈਰ ਕਾਨੂੰਨੀ ਇਮਾਰਤਾਂ ਨੂੰ ਰੋਕਣ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਨੇ ਕੜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਥਾਰਟੀ ਨੇ ਪੁਲਿਸ ਨੂੰ ਭੇਜੇ ਪੱਤਰ ਵਿੱਚ ਦਰਸਾਇਆ ਹੈ ਕਿ 42 ਪ੍ਰਭਾਵਸ਼ਾਲੀ ਵਿਅਕਤੀਆਂ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਫਾਰਮ ਹਾਊਸ ਅਤੇ ਮੈਰਿਜ ਪੈਲੇਸ ਤਿਆਰ ਕੀਤੇ ਹਨ ਅਤੇ ਇਨ੍ਹਾਂ ਸਭ ਦੇ ਖ਼ਿਲਾਫ਼ ਮਾਮਲੇ ਦਰਜ ਕਰਨ ਦੀ ਮੰਗ ਕੀਤੀ ਗਈ ਹੈ।

ਅੰਮ੍ਰਿਤਸਰ ‘ਚ ਰਾਤ ਦੇ ਹਨੇਰੇ ‘ਚ ਗੋਲੀਆਂ—ਸਾਬਕਾ ਕੌਂਸਲਰ ਦੇ ਭਤੀਜੇ ‘ਤੇ ਕਾਤਿਲਾਨਾ ਹਮਲਾ

ਜਾਰੀ ਸੂਚੀ ਮੁਤਾਬਕ ਸਭ ਤੋਂ ਵੱਧ ਗੈਰ ਕਾਨੂੰਨੀ ਉਸਾਰੀਆਂ ਪਿੰਡ ਕਰੋਰਾ ਵਿੱਚ ਪਾਈਆਂ ਗਈਆਂ ਹਨ ਜਿੱਥੇ 15 ਮਾਲਕਾਂ ਨੇ ਬਿਨਾਂ ਕਿਸੇ ਅਨੁਮਤੀ ਦੇ ਇਮਾਰਤਾਂ ਬਣਾਈਆਂ ਹਨ। ਇਸ ਤੋਂ ਬਾਅਦ ਜੈਅੰਤੀ ਮਾਜਰੀ ਦਾ ਨਾਮ ਆਉਂਦਾ ਹੈ ਜਿੱਥੇ 11 ਉਲੰਘਣਾਵਾਂ ਦਰਜ ਕੀਤੀਆਂ ਗਈਆਂ ਹਨ। ਮਿਰਜ਼ਾਪੁਰ ਵਿੱਚ 4 ਮਾਮਲੇ ਸਾਹਮਣੇ ਆਏ ਹਨ ਜਦਕਿ ਸੁਲਤਾਨਪੁਰ ਮਾਜਰਾ ਪਾਲਣਪੁਰ ਅਤੇ ਤਾਰਾਪੁਰ ਵਿੱਚ 2 2 ਗੈਰ ਕਾਨੂੰਨੀ ਉਸਾਰੀਆਂ ਦੀ ਪੁਸ਼ਟੀ ਕੀਤੀ ਗਈ ਹੈ। ਬੁਰਾਣਾ ਸਯੁੰਕ ਨਾਡਾ ਅਤੇ ਸਿਸਵਾਂ ਵਿੱਚ ਇੱਕ ਇੱਕ ਉਲੰਘਣਾ ਦਰਜ ਕੀਤੀ ਗਈ ਹੈ।

 

HIV‑ਪਾਜ਼ਿਟਿਵ ਮਹਿਲਾਵਾਂ ਵੀ ਦੇ ਸਕਦੀਆਂ ਹਨ ਸਿਹਤਮੰਦ ਬੱਚੇ ਨੂੰ ਜਨਮ — ਜਾਣੋ ਕਿਵੇਂ ਵਿਗਿਆਨ ਨੇ ਖ਼ੋਜੀ ਇੰਨੀ ਵੱਡੀ ਕਾਢ..

ਇਹ ਸਾਰਾ ਖੇਤਰ ਪੰਜਾਬ ਭੂਮੀ ਸੰਭਾਲ ਐਕਟ ਦੇ ਅਧੀਨ ਆਉਂਦਾ ਹੈ ਜਿਸ ਵਿੱਚ ਬਿਨਾਂ ਇਜਾਜ਼ਤ ਕਿਸੇ ਵੀ ਤਰ੍ਹਾਂ ਦੀ ਉਸਾਰੀ ਕਰਨਾ ਕਾਨੂੰਨੀ ਤੌਰ ‘ਤੇ ਗਲਤ ਹੈ। ਇਸ ਤੋਂ ਪਹਿਲਾਂ ਵੀ 12 ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਹੁਣ ਪ੍ਰਸ਼ਾਸਨ ਹੋਰ ਸਖ਼ਤੀ ਨਾਲ ਅੱਗੇ ਵਧ ਰਿਹਾ ਹੈ।

 

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਇਸ ਮਾਮਲੇ ਨਾਲ ਸੰਬੰਧਿਤ ਜਨਹਿਤ ਪਟੀਸ਼ਨ ਦੀ ਮਹੱਤਵਪੂਰਨ ਸੁਣਵਾਈ ਹੋਣੀ ਹੈ। ਇਹ ਪਟੀਸ਼ਨ 2025 ਵਿੱਚ ਦਾਇਰ ਕੀਤੀ ਗਈ ਸੀ ਅਤੇ ਇਸ ਵਿੱਚ ਪੰਜਾਬ ਦੇ ਮੁੱਖ ਸਕੱਤਰ ਗਮਾਡਾ ਅਤੇ ਜੰਗਲਾਤ ਵਿਭਾਗ ਵੱਲੋਂ ਆਪਣੇ ਹਲਫ਼ਨਾਮੇ ਪਹਿਲਾਂ ਹੀ ਪੇਸ਼ ਕੀਤੇ ਜਾ ਚੁੱਕੇ ਹਨ। ਅਦਾਲਤ ਵੱਲੋਂ ਲਗਾਤਾਰ ਦਿਖਾਈ ਜਾ ਰਹੀ ਸਖ਼ਤੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਅਤੇ ਮਾਲਕਾਂ ਵਿਰੁੱਧ ਮਾਮਲੇ ਦਰਜ ਕਰਨ ਦੀ ਕਾਰਵਾਈ ਨੂੰ ਹੋਰ ਤੇਜ਼ ਕਰ ਦਿੱਤਾ ਹੈ।

mohali-luxury-farmhouse-scam

mohali-luxury-farmhouse-scam

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.