
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਸਾਬਕਾ ਕਾਂਗਰਸੀ ਕੌਂਸਲਰ ਲਖਨਪਾਲ ਦੇ ਭਤੀਜੇ ਸਾਗਰ ਉੱਤੇ ਗੰਭੀਰ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇੱਕ ਸਕੂਟਰ ਸਵਾਰ ਵਿਅਕਤੀ ਨੇ ਅਚਾਨਕ ਸਾਗਰ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਦੌਰਾਨ ਗੋਲੀ ਸਾਗਰ ਦੇ ਢਿੱਡ ਵਿੱਚ ਵੱਜੀ ਅਤੇ ਉਸ ਨੂੰ ਤੁਰੰਤ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਜਾਰੀ ਹੈ।
PU Firing: ਦਵਿੰਦਰ ਬੰਬੀਹਾ ਅਤੇ ਗੋਪੀ ਘਨਸ਼ਾਮਪੁਰੀਆ ਗਰੁੱਪ ਨੇ ਲਈ ਜ਼ਿੰਮੇਵਾਰੀ
ਇਹ ਹਾਦਸਾ ਰਾਤ ਕਰੀਬ 11 ਵਜੇ ਛੇਹਰਟਾ ਇਲਾਕੇ ਵਿੱਚ ਵਾਪਰਿਆ, ਜਦੋਂ ਸਾਗਰ ਆਪਣੀ ਭੈਣ ਨਾਲ ਘਰ ਦੇ ਬਾਹਰ ਖੜ੍ਹਾ ਕੁੱਤਿਆਂ ਨੂੰ ਖਾਣਾ ਪਵਾ ਰਿਹਾ ਸੀ। ਇਸ ਦੌਰਾਨ ਹੈਲਮਟ ਪਹਿਨਿਆ ਸਕੂਟਰ ਸਵਾਰ ਉੱਥੇ ਆਇਆ ਅਤੇ ਬਿਨਾਂ ਕਿਸੇ ਚੇਤਾਵਨੀ ਦੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਗਿਆ।
ਪਰਿਵਾਰਕ ਮੈਂਬਰਾਂ ਨੇ ਤੁਰੰਤ ਸਾਗਰ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ।
BIG NEWS : ਸਸਪੈਂਡ DIG ਭੁੱਲਰ ਨੇ CBI ਅਦਾਲਤੀ ਨੋਟਿਸ ਨੂੰ ਦਿੱਤੀ ਚੁਣੌਤੀ
ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਏਸੀਪੀ ਸ਼ਿਵ ਦਰਸ਼ਨ ਦੇ ਅਨੁਸਾਰ, ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਕੁਝ ਮਹੱਤਵਪੂਰਨ ਸੁਰਾਗ ਮਿਲੇ ਹਨ। ਹਾਲਾਂਕਿ, ਅਜੇ ਤੱਕ ਨਾ ਕੋਈ ਪੁਰਾਣੀ ਰੰਜਿਸ਼ ਅਤੇ ਨਾ ਹੀ ਗੈਂਗਸਟਰ ਕਨੈਕਸ਼ਨ ਦੀ ਪੁਸ਼ਟੀ ਹੋਈ ਹੈ।