Last Updated: October 10, 2026

Dainik Savera Times Logo

PU Firing: ਦਵਿੰਦਰ ਬੰਬੀਹਾ ਅਤੇ ਗੋਪੀ ਘਨਸ਼ਾਮਪੁਰੀਆ ਗਰੁੱਪ ਨੇ ਲਈ ਜ਼ਿੰਮੇਵਾਰੀ

7 months ਪਹਿਲਾ

PU Firing: ਦਵਿੰਦਰ ਬੰਬੀਹਾ ਅਤੇ ਗੋਪੀ ਘਨਸ਼ਾਮਪੁਰੀਆ ਗਰੁੱਪ ਨੇ ਲਈ ਜ਼ਿੰਮੇਵਾਰੀ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ (PU) ਦੇ ਬੌਟਨੀ ਵਿਭਾਗ ਦੀ ਪਾਰਕਿੰਗ ਵਿੱਚ SOPU ਦੇ ਨੈਸ਼ਨਲ ਪ੍ਰਧਾਨ ਜਸ਼ਨ ਜਵੰਦਾ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ ਹੋਣ ਨਾਲ ਕੈਂਪਸ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਚਿੰਤਾ ਵਧ ਗਈ।

ਸੋਸ਼ਲ ਮੀਡੀਆ ‘ਤੇ ਦਵਿੰਦਰ ਬੰਬੀਹਾ ਅਤੇ ਗੋਪੀ ਘਣਸ਼ਾਮਪੁਰੀਆ ਗਰੁੱਪ ਨੇ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਦਾਅਵਾ ਕੀਤਾ ਹੈ। ਪੋਸਟ ਵਿੱਚ ਲਿਖਿਆ ਹੈ ਕਿ ਹਮਲਾਵਰਾਂ ਨੇ ਜਸ਼ਨ ਜਵੰਦਾ ਨੂੰ ਨਿਸ਼ਾਨਾ ਬਣਾਇਆ, ਅਤੇ ਹਰ ਕਿਸੇ ਨੂੰ ਜੋ ਲਾਰੈਂਸ-ਸੋਪੂ ਗਰੁੱਪ ਨਾਲ ਜੁੜੇਗਾ, ਉਸ ਦਾ ਅੰਜਾਮ ਸਿਰਫ਼ ਮੌਤ ਹੋਵੇਗੀ।

ਘਟਨਾ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਕੇ CCTV ਫੁਟੇਜ ਦੀ ਜਾਂਚ ਕਰ ਰਹੀ ਹੈ। ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ ਅਤੇ ਪ੍ਰਸ਼ਾਸਨ ਬਾਹਰੀ ਲੋਕਾਂ ਅਤੇ ਹਥਿਆਰਾਂ ਦੇ ਦਾਖਲੇ ‘ਤੇ ਨਜ਼ਰ ਰੱਖ ਰਿਹਾ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.