ਦੇਹਰਾਦੂਨ: ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (BKTC) ਨੇ ਆਉਣ ਵਾਲੇ ਯਾਤਰਾ ਸੀਜ਼ਨ ਤੋਂ ਪਹਿਲਾਂ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਅਤੇ ਸ਼ਰਧਾਲੂਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਨਿਯਮ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਕਮੇਟੀ ਦੇ ਪ੍ਰਧਾਨ ਹੇਮੰਤ ਦੁਵੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲਦੀ ਹੀ ਮੀਟਿੰਗ ਕਰਕੇ ਨਿਯਮਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਮੰਦਰ ਪ੍ਰਾਂਗਣ ਵਿੱਚ ਮੋਬਾਈਲ ਫੋਨਾਂ ‘ਤੇ ਪਾਬੰਦੀ
ਕਮੇਟੀ ਨੇ ਐਲਾਨ ਕੀਤਾ ਹੈ ਕਿ ਹੁਣ ਬਦਰੀਨਾਥ ਅਤੇ ਕੇਦਾਰਨਾਥ ਧਾਮਾਂ ਦੇ ਪ੍ਰਾਂਗਣ ਵਿੱਚ ਮੋਬਾਈਲ ਫੋਨ ਲੈ ਕੇ ਜਾਣਾ ਪੂਰੀ ਤਰ੍ਹਾਂ ਮਨਾਹੀ ਹੋਵੇਗਾ। ਜੇ ਕੋਈ ਵਿਅਕਤੀ ਮੋਬਾਈਲ ਨਾਲ ਮੰਦਰ ਵਿੱਚ ਫਿਰਦਾ ਮਿਲਿਆ ਤਾਂ ਉਸਦਾ ਫੋਨ ਜਬਤ ਕੀਤਾ ਜਾਵੇਗਾ ਅਤੇ ਉਸ ‘ਤੇ ਭਾਰੀ ਜੁਰਮਾਨਾ ਲੱਗ ਸਕਦਾ ਹੈ। ਇਹ ਫੈਸਲਾ ਉਨ੍ਹਾਂ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ ਜੋ ਮੰਦਰ ਦੇ ਅੰਦਰ ਬਲੌਗ ਜਾਂ ਵੀਡੀਓ ਬਣਾਉਂਦੇ ਹਨ।
ਕੀ ਹੈ ਫੇਂਗ ਸ਼ੂਈ? ਜਾਣ ਲਵੋਂ ਇਸ ਦੇ ਨੁਸਖੇਂ ਤੇ ਟੋਟਕੇ: ਘਰ ਵਿੱਚ ਆਵੇਗੀ ਵਾਧੂ ਧਨ ਦੀ ਊਰਜਾ
ਬਲੌਗਿੰਗ ਅਤੇ ਫੋਟੋਗ੍ਰਾਫੀ ‘ਤੇ ਰੋਕ
ਮੰਦਰ ਪ੍ਰਾਂਗਣ ਵਿੱਚ ਹੁਣ ਕੋਈ ਵੀ ਬਲੌਗਿੰਗ ਜਾਂ ਵੀਡੀਓਗ੍ਰਾਫੀ ਨਹੀਂ ਹੋ ਸਕੇਗੀ। ਜੇ ਕਿਸੇ ਨੂੰ ਵਿਸ਼ੇਸ਼ ਮਕਸਦ ਲਈ ਬਲੌਗ ਜਾਂ ਵੀਡੀਓ ਬਣਾਉਣੀ ਹੋਵੇ ਤਾਂ ਉਸਨੂੰ BKTC ਜਾਂ ਸਥਾਨਕ ਡਿਪਟੀ ਕਮਿਸ਼ਨਰ ਤੋਂ ਇਜਾਜ਼ਤ ਲੈਣੀ ਪਵੇਗੀ। ਨਿਯਮਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨਾ ਜਾਂ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਲਾਕਰ ਦੀ ਵਿਵਸਥਾ
ਸ਼ਰਧਾਲੂਆਂ ਦੀ ਸੁਵਿਧਾ ਲਈ ਮੰਦਰ ਪ੍ਰਾਂਗਣ ਵਿੱਚ ਲਾਕਰ ਸੇਵਾ ਉਪਲਬਧ ਕਰਵਾਈ ਜਾਵੇਗੀ, ਤਾਂ ਜੋ ਉਹ ਆਪਣੀਆਂ ਨਿੱਜੀ ਵਸਤਾਂ ਨੂੰ ਸੁਰੱਖਿਅਤ ਰੱਖ ਸਕਣ। ਹਾਲਾਂਕਿ ਇਹ ਲਾਕਰ ਮੁਫ਼ਤ ਹੋਣਗੇ ਜਾਂ ਫੀਸ ਲੱਗੇਗੀ, ਇਸ ਬਾਰੇ ਫੈਸਲਾ ਹਜੇ ਲੈਣਾ ਬਾਕੀ ਹੈ।
ਪਿਆਜ਼ ‘ਤੇ ਕਾਲੇ ਧੱਬੇ ਮਿੱਟੀ ਨਹੀਂ, ਕਾਲੀ ਫਫੂੰਦੀ: ਜੋ ਤੁਹਾਡੇ ਸ਼ਰੀਰ ਨੂੰ ਦਿਨੋਂ-ਦਿਨ ਖਾ ਰਿਹਾ ਹੈ!
ਨਿਰਧਾਰਤ ਸੀਮਾ ਰੇਖਾ
ਮੰਦਰ ਦੇ ਅੰਦਰ ਇੱਕ ਨਿਰਧਾਰਤ ਸੀਮਾ ਰੇਖਾ ਬਣਾਈ ਜਾਵੇਗੀ। ਇਸ ਰੇਖਾ ਤੋਂ ਅੰਦਰ ਕੋਈ ਵੀ ਫੋਟੋ ਖਿੱਚਣ ਜਾਂ ਵੀਡੀਓ ਬਣਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਰੇਖਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਸ਼ਰਧਾਲੂਆਂ ਦੀ ਜਾਂਚ ਵੀ ਕੀਤੀ ਜਾ ਸਕਦੀ ਹੈ।
ਨਿਯਮਾਂ ਦੀ ਪਾਲਣਾ ਲਾਜ਼ਮੀ
ਕਮੇਟੀ ਨੇ ਸਾਫ਼ ਕੀਤਾ ਹੈ ਕਿ ਇਹ ਨਵੇਂ ਨਿਯਮ ਮੰਦਰ ਦੀ ਪਵਿੱਤਰਤਾ ਅਤੇ ਸ਼ਰਧਾਲੂਆਂ ਦੀ ਸੁਵਿਧਾ ਲਈ ਲਾਗੂ ਕੀਤੇ ਜਾ ਰਹੇ ਹਨ। ਹਰ ਸ਼ਰਧਾਲੂ ਦੀ ਜ਼ਿੰਮੇਵਾਰੀ ਹੈ ਕਿ ਉਹ ਨਿਯਮਾਂ ਦੀ ਪੂਰੀ ਪਾਲਣਾ ਕਰੇ ਤਾਂ ਜੋ ਧਾਰਮਿਕ ਸਥਾਨਾਂ ਦੀ ਮਹੱਤਤਾ ਅਤੇ ਸ਼ਾਂਤੀ ਬਣੀ ਰਹੇ।

मेष: दिन शुभ रहेगा...