ਪੰਜਾਬ ਡੈਸਕ (ਦੈਨਿਕ ਸਵੇਰਾ): CM ਭਗਵੰਤ ਮਾਨ ਤੇ ਪੰਜਾਬ ਦੇ ਵਿੱਤ ਮੰਤਰੀ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਨਿੰਦਾ ਵਜੋਂ ਬਿੱਲ ਪਾਸ ਹੋਣ ਦੀ ਪੇਸ਼ਕਸ਼ ਅੱਜ ਹੋਵੇਗੀ। ਇਸ ਉਤੇ ਸਾਲ ਉਮਰ ਦੀ ਕੈਦ ਤੇ 25 ਲੱਖ ਦਾ ਜੁਰਮਾਣਾ ਹੋਵੇਗਾ ਇਹ ਮਾਮਲਾਂ ਹੇਣ ਵਾਲਿਆਂ ਘਟਨਾ ਨੂੰ ਦੇਖਦੇ ਹੋਏ, ਨਜ਼ਰ ‘ਚ ਰੱਖ ਲਇਆਂ ਹੈ।
ਅੱਜ (13 ਅਪ੍ਰੈਲ) ਵਿਸਾਖੀ ਦੇ ਪਾਵਨ ਦਿਨ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ, ਜਿਸ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਕੜੇ ਕਾਨੂੰਨੀ ਪ੍ਰਬੰਧਾਂ ਲਈ ਇੱਕ ਮਹੱਤਵਪੂਰਨ ਬਿੱਲ ਪੇਸ਼ ਕਰਕੇ ਪਾਸ ਕੀਤਾ ਜਾਵੇਗਾ। ਇਸ ਕਾਨੂੰਨ ਦਾ ਨਾਮ ‘ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਾਰ (ਸੋਧ) ਬਿੱਲ, 2026’ ਰੱਖਿਆ ਗਿਆ ਹੈ।
ਵਿਧਾਨ ਸਭਾ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਬਿੱਲ ਰਾਜਪਾਲ ਕੋਲ ਭੇਜਿਆ ਜਾਵੇਗਾ। ਕਾਨੂੰਨ ਲਾਗੂ ਹੋਣ ਉਪਰੰਤ, ਇਸ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਲਈ ਵੱਧ ਤੋਂ ਵੱਧ ਉਮਰ ਕੈਦ ਅਤੇ 25 ਲੱਖ ਰੁਪਏ ਤੱਕ ਜੁਰਮਾਨੇ ਦੀ ਸਜ਼ਾ ਦਾ ਪ੍ਰਾਵਧਾਨ ਹੋਵੇਗਾ।
ਸਰਕਾਰ ਨੇ ਪਿਛਲੇ ਸਾਲ ਅਪ੍ਰੈਲ ਵਿੱਚ ‘ਪੰਜਾਬ ਪ੍ਰੀਵੈਂਸ਼ਨ ਆਫ਼ ਕਰਾਈਮਜ਼ ਅਗੇਂਸਟ ਹੋਲੀ ਸਕ੍ਰਿਪਚਰਸ ਬਿੱਲ(‘Punjab Prevention of Crimes Against Holy Scriptures Bill’), 2025′ ਪੇਸ਼ ਕੀਤਾ ਸੀ। ਉਸ ਬਿੱਲ ਵਿੱਚ ਸਾਰੇ ਪ੍ਰਮੁੱਖ ਧਰਮਾਂ ਦੇ ਗ੍ਰੰਥਾਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਨਿਰਧਾਰਤ ਕੀਤੀ ਗਈ ਸੀ। ਬਾਅਦ ਵਿੱਚ ਇਸਨੂੰ ਇੱਕ ਚੋਣ ਕਮੇਟੀ ਨੂੰ ਭੇਜਿਆ ਗਿਆ।
Today Punjab weather: ਆਉਂਣ ਵਾਲੇ ਦਿਨ੍ਹਾਂ ‘ਚ ਹੋ ਸਕਦੀ ਵੱਧ ਗਰਮੀਂ
11 ਅਪ੍ਰੈਲ ਦੀ ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 2008 ਦੇ ‘ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਾਰ ਐਕਟ’ (Jagat Jyot Sri Guru Granth Sahib Seventeen Act) ਵਿੱਚ ਸਖ਼ਤ ਸੋਧਾਂ ਦਾ ਪ੍ਰਸਤਾਵ ਤਿਆਰ ਹੈ।
ਬਿੱਲ ਨੂੰ ਪਹਿਲਾਂ ਰਾਜਪਾਲ ਕੋਲ ਭੇਜਿਆ ਜਾਵੇਗਾ, ਜਿੱਥੇ ਕਾਨੂੰਨੀ ਟੀਮ ਇਹ ਵੇਖੇਗੀ ਕਿ ਇਹ ਕੇਂਦਰੀ ਕਾਨੂੰਨਾਂ ਨਾਲ ਟਕਰਾਉਂਦਾ ਤਾਂ ਨਹੀਂ। ਟਕਰਾਅ ਨਾ ਹੋਣ ਦੀ ਸਥਿਤੀ ਵਿੱਚ ਰਾਜਪਾਲ ਦੀ ਸਹਿਮਤੀ ਮਿਲਣ ਉਪਰੰਤ ਇਹ ਕਾਨੂੰਨ ਬਣ ਜਾਵੇਗਾ।
2008 ਤੋਂ ਹੁਣ ਤੱਕ ਸਰਕਾਰਾਂ ਦੇ ਕਦਮ ਸੰਖੇਪ ਵਿੱਚ
मेष: दिन शुभ रहेगा...