Last Updated: October 25, 2026

Dainik Savera Times Logo

ਦਿੱਲੀ ਸਕੂਲ ਦੇ ਗਾਰਡ ਰੂਮ ਵਿੱਚ ਅੱਗ, ਚੌਕੀਦਾਰ ਵੀ ਸੜ ਕੇ ਮਰ ਗਿਆ…ਜਾਂਚ ਹੋਰ ਵੀ ਤੇਜ਼

24 February 2026 ਅੱਪਡੇਟ ਕੀਤਾ ਗਿਆ

ਦਿੱਲੀ ਸਕੂਲ ਦੇ ਗਾਰਡ ਰੂਮ ਵਿੱਚ ਅੱਗ, ਚੌਕੀਦਾਰ ਵੀ ਸੜ ਕੇ ਮਰ ਗਿਆ…ਜਾਂਚ ਹੋਰ ਵੀ ਤੇਜ਼

ਨੈਸ਼ਨਲ ਡੈਸਕ: ਦਿੱਲੀ ਦੇ ਰਣਹੋਲਾ ਖੇਤਰ ਵਿੱਚ ਇੱਕ ਗੰਭੀਰ ਹਾਦਸਾ ਸਾਹਮਣੇ ਆਇਆ, ਜਿੱਥੇ ਐਮਸੀਡੀ ਪ੍ਰਾਇਮਰੀ ਸਕੂਲ ਦੇ ਗਾਰਡ ਰੂਮ ਵਿੱਚ ਅੱਗ ਲੱਗਣ ਨਾਲ 58 ਸਾਲਾ ਚੌਕੀਦਾਰ ਨਰੇਸ਼ ਕੁਮਾਰ ਦੀ ਅੱਗ ਚ ਸੜ ਕੇ ਮੌਤ ਹੋ ਗਈ। ਨਰੇਸ਼ ਕੁਮਾਰ, ਜੋ ਰੋਹਤਕ (ਹਰਿਆਣਾ) ਦੇ ਰਹਿਣ ਵਾਲੇ ਸਨ, ਸਵੇਰੇ ਸਕੂਲ ਸਟਾਫ਼ ਵੱਲੋਂ ਗਾਰਡ ਰੂਮ ਵਿੱਚ ਅੱਗ ਦੇ ਨਿਸ਼ਾਨ ਅਤੇ ਉਨ੍ਹਾਂ ਦੀ ਸੜੀ ਹੋਈ ਲਾਸ਼ ਮਿਲਣ ‘ਤੇ  ਪਤਾ ਲਗਾ ਹੈ। ਸਟਾਫ਼ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਮੈਕਸਿਕੋ ਵਿੱਚ ਖੂਨੀ ਹਿੰਸਾ: ਕਾਰਟੇਲ ਜੰਗ ਦੇ ਦਰਮਿਆਨ ਯੋ ਯੋ ਹਨੀ ਸਿੰਘ ਨੇ ਦਿੱਤੀ ਸੁਰੱਖਿਆ ਅਪਡੇਟ

ਪੁਲਿਸ ਦੇ ਅਨੁਸਾਰ ਹਾਦਸਾ ਮੰਗਲਵਾਰ ਸਵੇਰੇ ਲਗਭਗ 7:45 ਵਜੇ ਸਾਹਮਣੇ ਆਇਆ। ਕਰੀਬ 8 ਵਜੇ ਦਿੱਲੀ ਫਾਇਰ ਸਰਵਿਸ ਨੂੰ ਅੱਗ ਦੀ ਸੂਚਨਾ ਮਿਲੀ, ਪਰ ਟੀਮ ਦੇ ਮੌਕੇ ‘ਤੇ ਪਹੁੰਚਣ ਤੱਕ ਅੱਗ ਆਪਣੇ ਆਪ ਹੀ ਬੁੱਝ ਚੁੱਕੀ ਸੀ। ਗਾਰਡ ਰੂਮ ਦੇ ਅੰਦਰੋਂ ਨਰੇਸ਼ ਕੁਮਾਰ ਦੀ ਲਾਸ਼ ਮਿਲੀ।

ਝੂਠੀ ਮਾਂ ਦੀ ਕਸਮ’ ਵਿਵਾਦ ਨੇ ਪ੍ਰਿੰਸ ਨਰੂਲਾ ਦਾ ਰਜਤ ਦਲਾਲ ਨੂੰ ਕਰਾਰਾ ਜਵਾਬ –ਵੇਖੋ ਵੀਡੀਓ

ਡਿਪਟੀ ਕਮਿਸ਼ਨਰ ਸਚਿਨ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਨਰੇਸ਼ ਕੁਮਾਰ ਦਿੱਲੀ ਨਗਰ ਨਿਗਮ ਵਿੱਚ ਤਾਇਨਾਤ ਸਨ ਅਤੇ 2027 ਵਿੱਚ ਰਿਟਾਇਰ ਹੋਣ ਵਾਲੇ ਸਨ। ਅੱਗ ਕਿਵੇਂ ਲੱਗੀ, ਇਹ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ, ਪਰ ਅੱਗ ਸਿਰਫ਼ ਗਾਰਡ ਰੂਮ ਤੱਕ ਹੀ ਰਹੀ। ਕ੍ਰਾਈਮ ਟੀਮ ਨੇ ਮੌਕੇ ਦੀ ਜਾਂਚ ਕੀਤੀ ਹੈ ਅਤੇ ਸਕੂਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਅੱਗੇ ਵਧਾ ਰਹੀ ਹੈ।

delhi-school-guard-room-fire

delhi-school-guard-room-fire

 

 

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.