Last Updated: October 9, 2026

Dainik Savera Times Logo

Meta Layoffs 2026: AI ‘ਤੇ ਫੋਕਸ ਵਿਚਕਾਰ 8,000 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦਾ ਫੈਸਲਾ

6 months ਪਹਿਲਾ

Meta Layoffs 2026: AI ‘ਤੇ ਫੋਕਸ ਵਿਚਕਾਰ 8,000 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦਾ ਫੈਸਲਾ

ਵਿਸ਼ਵ ਦੀ ਵੱਡੀ ਟੈਕ ਕੰਪਨੀ Meta Platforms ਨੇ ਆਪਣੇ ਕਾਰੋਬਾਰ ਵਿੱਚ ਵੱਡੇ ਬਦਲਾਅ ਕਰਦੇ ਹੋਏ ਲਗਭਗ 8,000 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਹੈ। ਇਹ ਕੰਪਨੀ ਦੇ ਕੁੱਲ ਵਰਕਫੋਰਸ ਦਾ ਕਰੀਬ 10% ਹੈ ਅਤੇ ਇਹ ਕਦਮ 20 ਮਈ 2026 ਤੋਂ ਲਾਗੂ ਕੀਤਾ ਜਾਵੇਗਾ।

AI ਨਿਵੇਸ਼ ਕਾਰਨ ਵੱਡਾ ਫੈਸਲਾ

ਮੈਟਾ ਦਾ ਕਹਿਣਾ ਹੈ ਕਿ ਇਹ ਛਾਂਟੀ ਖਰਚਿਆਂ ਨੂੰ ਘਟਾਉਣ ਅਤੇ Artificial Intelligence (AI) ਵਿੱਚ ਵਧਦੇ ਨਿਵੇਸ਼ ਨੂੰ ਸਹਿਯੋਗ ਦੇਣ ਲਈ ਕੀਤੀ ਜਾ ਰਹੀ ਹੈ । ਕੰਪਨੀ ਭਵਿੱਖ ਵਿੱਚ AI ਨੂੰ ਆਪਣੇ ਹਰ ਵੱਡੇ ਪ੍ਰੋਜੈਕਟ ਦਾ ਕੇਂਦਰ ਬਣਾਉਣ ਦੀ ਯੋਜਨਾ ਬਣਾ ਰਹੀ ਹੈ।

ਅੰਦਰੂਨੀ ਮੈਮੋ ਰਾਹੀਂ ਹੋਈ ਜਾਣਕਾਰੀ

ਇਹ ਜਾਣਕਾਰੀ ਕੰਪਨੀ ਦੇ ਚੀਫ਼ ਪੀਪਲ ਅਫਸਰ Janelle Gale ਵੱਲੋਂ ਭੇਜੇ ਗਏ ਇੱਕ ਅੰਦਰੂਨੀ ਮੈਮੋ ਰਾਹੀਂ ਸਾਹਮਣੇ ਆਈ। ਰਿਪੋਰਟਾਂ ਅਨੁਸਾਰ, ਮੈਟਾ ਇਸ ਬਦਲਾਅ ਦੀ ਯੋਜਨਾ ਪਹਿਲਾਂ ਤੋਂ ਕਰ ਰਹੀ ਸੀ।

6,000 ਭਰਤੀਆਂ ਵੀ ਰੋਕੀਆਂ ਗਈਆਂ ।
ਲਗਭਗ 6,000 ਖਾਲੀ ਅਸਾਮੀਆਂ ਨੂੰ ਵੀ ਹੁਣ ਨਹੀਂ ਭਰਿਆ ਜਾਵੇਗਾ ।
ਇਸ ਨਾਲ ਕੰਪਨੀ ਦਾ ਕੁੱਲ ਵਰਕਫੋਰਸ ਹੋਰ ਘਟੇਗਾ ।


ਮੈਟਾਵਰਸ ਤੋਂ AI ਵੱਲ ਸ਼ਿਫਟ

ਮੈਟਾ ਪਹਿਲਾਂ ਵੀ ਕੁਝ ਛੋਟੀਆਂ ਛਾਂਟੀਆਂ ਕਰ ਚੁੱਕੀ ਹੈ, ਖਾਸ ਕਰਕੇ Reality Labs ਵਿਭਾਗ ਵਿੱਚ ਜੋ ਮੇਟਾਵਰਸ ਪ੍ਰੋਜੈਕਟਾਂ ‘ਤੇ ਕੰਮ ਕਰਦਾ ਸੀਹੁਣ ਕੰਪਨੀ ਦਾ ਧਿਆਨ ਤੇਜ਼ੀ ਨਾਲ AI ਵੱਲ ਵਧ ਰਿਹਾ ਹੈ।

ਜ਼ੁਕਰਬਰਗ ਦਾ ਵਿਜ਼ਨ

Mark Zuckerberg ਨੇ ਸੰਕੇਤ ਦਿੱਤਾ ਹੈ ਕਿ 2026 ਤੱਕ AI ਕੰਮ ਕਰਨ ਦੇ ਤਰੀਕੇ ਨੂੰ ਬੁਨਿਆਦੀ ਤੌਰ ‘ਤੇ ਬਦਲ ਦੇਵੇਗਾ । ਕੰਪਨੀ ਪਹਿਲਾਂ ਹੀ AI ਇੰਫਰਾਸਟਰਕਚਰ ‘ਤੇ ਅਰਬਾਂ ਡਾਲਰ ਖਰਚ ਰਹੀ ਹੈ।

ਕਰਮਚਾਰੀਆਂ ਲਈ ਸਹੂਲਤਾਂ

ਛਾਂਟੀ ਤੋਂ ਪ੍ਰਭਾਵਿਤ ਕਰਮਚਾਰੀਆਂ ਲਈ ਹਰ ਸਾਲ ਦੀ ਸੇਵਾ ਲਈ 16 ਹਫ਼ਤਿਆਂ ਦੀ ਤਨਖਾਹ ,ਵਾਧੂ 2 ਹਫ਼ਤਿਆਂ ਦੀ ਤਨਖਾਹ,18 ਮਹੀਨੇ ਤੱਕ ਹੈਲਥ ਸਹਾਇਤਾ ,ਕਰੀਅਰ ਅਤੇ ਨੌਕਰੀ ਖੋਜ ਸਹਾਇਤਾ।

ਵੱਡਾ ਰੁਝਾਨ
ਮੈਟਾ ਦਾ ਇਹ ਕਦਮ ਦਰਸਾਉਂਦਾ ਹੈ ਕਿ ਵੱਡੀਆਂ ਟੈਕ ਕੰਪਨੀਆਂ ਹੁਣ AI ‘ਤੇ ਫੋਕਸ ਕਰ ਰਹੀਆਂ ਹਨ
ਅਤੇ ਨਵੇਂ ਟੈਕ ਯੁੱਗ ਨਾਲ ਖੁਦ ਨੂੰ ਅਨੁਕੂਲ ਬਣਾਉਣ ਲਈ ਵੱਡੇ ਪੱਧਰ ‘ਤੇ ਛਾਂਟੀਆਂ ਕਰ ਰਹੀਆਂ ਹਨ।

Meta Platforms ਦਾ ਇਹ ਫੈਸਲਾ ਟੈਕ ਇੰਡਸਟਰੀ ਵਿੱਚ ਵੱਡੇ ਬਦਲਾਅ ਦਾ ਸੰਕੇਤ ਹੈ, ਜਿੱਥੇ AI ਭਵਿੱਖ ਦੀ ਦਿਸ਼ਾ ਤੈਅ ਕਰ ਰਿਹਾ ਹੈ ਅਤੇ ਕੰਪਨੀਆਂ ਆਪਣੇ ਸਰੋਤਾਂ ਨੂੰ ਉਸੇ ਅਨੁਸਾਰ ਦੁਬਾਰਾ ਵਿਵਸਥਿਤ ਕਰ ਰਹੀਆਂ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.