Last Updated: November 7, 2026

Dainik Savera Times Logo

ਗੜਸ਼ੰਕਰ ਦੇ ਮੈਡੀਕਲ ਸਟੋਰ ਮਾਲਕ ਨੂੰ ਨਿਸ਼ਾਨਾ ਬਣਾਇਆ ਗਿਆ : ਦੁਕਾਨ ਬੰਦ ਕਰਦੇ ਸਮੇਂ ਹੋਈ ਗੋਲੀਬਾਰੀ

5 March 2026 ਅੱਪਡੇਟ ਕੀਤਾ ਗਿਆ

ਗੜਸ਼ੰਕਰ ਦੇ ਮੈਡੀਕਲ ਸਟੋਰ ਮਾਲਕ ਨੂੰ ਨਿਸ਼ਾਨਾ ਬਣਾਇਆ ਗਿਆ : ਦੁਕਾਨ ਬੰਦ ਕਰਦੇ ਸਮੇਂ ਹੋਈ ਗੋਲੀਬਾਰੀ

ਪੰਜਾਬ ਡੈਸਕ (ਦੈਨਿਕ ਸਵੇਰਾ): ਗੜਸ਼ੰਕਰ–ਚੰਡੀਗੜ੍ਹ ਰੋਡ ’ਤੇ ਅੱਡਾ ਸਮੁੰਦੜਾ ਦੇ ਨੇੜੇ ਬੁੱਧਵਾਰ ਰਾਤ ਕਰੀਬ 9 ਵਜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇੱਕ ਮੈਡੀਕਲ ਸਟੋਰ ਮਾਲਕ ’ਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਡੀਐਸਪੀ ਗੜਸ਼ੰਕਰ ਦਲਜੀਤ ਸਿੰਘ ਖੱਖ ਦੇ ਮੁਤਾਬਕ, ਹੈਪੀ ਮੈਡੀਕਲ ਸਟੋਰ ਚਲਾਉਂਦੇ ਤਰਸੇਮ ਲਾਲ ਪੁੱਤਰ ਅਮਰ ਚੰਦ, ਵਾਸੀ ਸਮੁੰਦੜਾ, ਰਾਤ ਕਰੀਬ 9.15 ਵਜੇ ਆਪਣੀ ਦੁਕਾਨ ਬੰਦ ਕਰਕੇ ਤਾਲਾ ਲਗਾ ਰਹੇ ਸਨ।

ਦੁਨੀਆ ਦਾ ਟੂਰ ਕਰਦੇ ਪੰਜਾਬੀ ਦੀ ਪੇਰੂ ਵਿੱਚ ਮੌਤ, ਪਰਿਵਾਰ ਤੇ ਦੋਸਤ ਸਦਮੇ ਵਿੱਚ

ਤਰਸੇਮ ਲਾਲ ਦੇ ਨਾਲ ਉਸਦੇ ਦੋ ਮੁਲਾਜ਼ਮ ਵੀ ਮੌਜੂਦ ਸਨ। ਇਸ ਦੌਰਾਨ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਅਚਾਨਕ ਉੱਥੇ ਆਏ ਅਤੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਉਸਦੇ ਪੇਟ ਦੇ ਸੱਜੇ ਪਾਸੇ ਲੱਗੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਤਰਸੇਮ ਲਾਲ ਨੂੰ ਤੁਰੰਤ ਗੜਸ਼ੰਕਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ, ਜਿੱਥੇ ਉਹ ਇਲਾਜ ਅਧੀਨ ਹੈ।

8 ਤੋਂ 60 ਸਾਲ ਦੇ ਲੋਕਾਂ ਲਈ ਮੌਕਾ—ਮਾਈਕ੍ਰੋਫਾਈਨੈਂਸ ਲੋਨ ਨਾਲ ਆਮਦਨ ਵਧਾਉਣ ਦਾ ਰਾਹ

ਤਰਸੇਮ ਲਾਲ ਦੇ ਬਿਆਨਾਂ ਮੁਤਾਬਕ, ਉਸਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਅਤੇ ਨਾ ਹੀ ਉਸਨੂੰ ਫਿਰੌਤੀ ਸਬੰਧੀ ਕੋਈ ਧਮਕੀ ਮਿਲੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਹਰ ਸੰਭਵ ਦਿਸ਼ਾ ਤੋਂ ਜਾਂਚ ਜਾਰੀ ਹੈ। ਹਾਦਸੇ ਦੀ ਸੂਚਨਾ ਮਿਲਣ ’ਤੇ ਐਸਪੀ ਹੁਸ਼ਿਆਰਪੁਰ ਅਤੇ ਡੀਐਸਪੀਡੀ ਹੁਸ਼ਿਆਰਪੁਰ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਤਰਸੇਮ ਲਾਲ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

medical-store-owner-targeted

medical-store-owner-targeted

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.